ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਅੰਤਰਰਾਸ਼ਟਰੀ
ਮਹਿਲਾ ਦਿਵਸ ਦੇ ਸਬੰਧ ’ਤੇ ‘ਹਰਬਿਜ਼: ਔਰਤਾਂ ਦੀ ਨਵੀਨਤਾ, ਸਿਰਜਣਾ ਅਤੇ ਬਦਲਾਅ ’ਚ ਭੂਮਿਕਾ’ (ਸਪਾਰਕ ਐਂਡ ਵਿਜ਼ਨ-ਵੁਮੈਨ ਇਨੋਵੇਟਿੰਗ, ਕਿ੍ਰਏਟਿੰਗ ਐਂਡ ਲੀਡਿੰਗ ਚੇਂਜ਼) ਵਿਸ਼ੇ ’ਤੇ ਦੋ ਦਿਨਾਂ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ਕਰਵਾਈ ਗਈ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ ਕਰਵਾਈ ਉਕਤ ਕਾਨਫਰੰਸ ’ਚ ਵੱਖ-ਵੱਖ ਨਾਮਵਰ ਸੰਸਥਾਵਾਂ ਦੇ ਸਿੱਖਿਆ ਸ਼ਾਸਤਰੀਆਂ, ਖੋਜ਼ਕਰਤਾਵਾਂ, ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੂੰ ਨਵੀਨਤਾ, ਉੱਦਮਤਾ ਅਤੇ ਲੀਡਰਸ਼ਿਪ ’ਚ ਔਰਤਾਂ ਦੀ ਭੂਮਿਕਾ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਡਾ. ਮੰਜ਼ੂ ਬਾਲਾ ਵੱਲੋਂ ਆਏ ਮੁੱਖ ਮਹਿਮਾਨ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦਿੱਲੀ ਤੋਂ ਪ੍ਰੋਫੈਸਰ ਡਾ. ਗੀਤਾ ਸਿੱਕਾ ਅਤੇ ਇੰਦਰਾ ਗਾਂਧੀ ਦਿੱਲੀ ਟੈਕਨੀਕਲ ਯੂਨੀਵਰਸਿਟੀ ਫਾਰ ਵੁਮੈਨ ਤੋਂ ਗੈਸਟ ਆਫ਼ ਆਨਰ ਐਸੋਸੀਏਟ ਪ੍ਰੋਫੈਸਰ ਡਾ. ਨੋਨੀਤਾ ਸ਼ਰਮਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ।ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਸਮਾਗਮ ’ਚ ਸੱਭਿਆਚਾਰਕ ਪਹਿਲੂ ਜੋੜਦਿਆਂ ਵਿਦਿਆਰਥੀਆਂ ਵੱਲੋਂ ਕਲਾਸੀਕਲ ਡਾਂਸ ਅਤੇ ਰਵਾਇਤੀ ਗਿੱਧਾ ਪੇਸ਼ ਕੀਤਾ ਗਿਆ।ਅਕਾਦਮਿਕ ਸੈਸ਼ਨਾਂ ’ਚ ਕਾਲਜ ਸਮੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਐਸ.ਆਰ ਸਰਕਾਰੀ ਕਾਲਜ ਫਾਰ ਵੁਮੈਨ, ਮਾਈ ਭਾਗੋ ਸਰਕਾਰੀ ਪੌਲੀਟੈਕਨਿਕ ਫਾਰ ਗਰਲਜ਼, ਖਾਲਸਾ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਦਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਉਤਸ਼ਾਹਜਨਕ ਭਾਗੀਦਾਰੀ ਪੇਸ਼ ਕੀਤੀ ਗਈ।ਕਾਨਫਰੰਸ ਚਾਰ ਮੌਖਿਕ ਪੇਸ਼ਕਾਰੀ ਟਰੈਕ ਅਤੇ ਇਕ ਪੋਸਟਰ ਪੇਸ਼ਕਾਰੀ ਸੈਸ਼ਨ ਪੇਸ਼ ਕੀਤਾ ਗਿਆ, ਜਿਥੇ ਖੋਜਕਰਤਾਵਾਂ ਨੇ ਔਰਤਾਂ ਦੀ ਅਗਵਾਈ, ਉੱਦਮਤਾ, ਨਵੀਨਤਾ ਅਤੇ ਸਮਾਜਿਕ ਸਸ਼ਕਤੀਕਰਨ ਨਾਲ ਸਬੰਧਿਤ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਕਾਨਫਰੰਸ ਦੇ ਦੂਜੇ ਦਿਨ ਡਾ. ਨੋਨੀਤਾ ਸ਼ਰਮਾ ਨੂੰ ‘ਦਿ ਐਮੀਨੈਂਟ ਵੁਮੈਨ ਅਚੀਵਰਜ਼’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਆਪਣੇ-ਆਪਣੇ ਖੇਤਰਾਂ ’ਚ ਡੀਏਵੀ ਯੂਨੀਵਰਸਿਟੀ ਜਲੰਧਰ ਤੋਂ ਡਾ. ਗੀਤਿਕਾ ਨਾਗਰਥ, ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਜਲੰਧਰ ਤੋਂ ਡਾ. ਸ਼ਿਵਾਨੀ ਵਿੱਜ, ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼ ਅੰਮ੍ਰਿਤਸਰ ਤੋਂ ਸ਼੍ਰੀਮਤੀ ਗੁਰਪਿੰਦਰ ਕੌਰ, ਡੀਏਵੀ ਪਬਲਿਕ ਸਕੂਲ ਅੰਮ੍ਰਿਤਸਰ ਤੋਂ ਸ਼੍ਰੀਮਤੀ ਅੰਜੂ ਗੁਪਤਾ ਅਤੇ ਕਾਲਜ ਵਿਖੇ ਇਲੈਕਟਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਮਾਲਤੀ ਪੁਰੀ ਨੂੰ ਸ਼ਾਨਦਾਰ ਸਮਰਪਣ ਅਤੇ ਯੋਗਦਾਨ ਲਈ ‘ਡੇਡੀਕੇਸ਼ਨ ਡਿਸਟਿੰਕਸ਼ਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਟਰੈਕ 1 ’ਚ ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼ ਅੰਮ੍ਰਿਤਸਰ ਤੋਂ ਗੁਰਲੀਨ ਕੌਰ ਨੂੰ ‘ਫੁਲਕਾਰੀ ਤੋਂ ਫਿਨਟੈਕ ਤੱਕ’ ਵਿਸ਼ੇ ਵਾਲੇ ਪੇਪਰ ਲਈ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ।ਟਰੈਕ 1 ’ਚ ਦੂਜੀ ਸਭ ਤੋਂ ਵਧੀਆ ਪੇਸ਼ਕਾਰੀ ਮੁਹੰਮਦ ਤਾਰਿਕ ਅਤੀਕ, ਮੁਹੰਮਦ ਆਜ਼ਮ ਕਮਰ, ਸੂਰਜ ਚੌਬੇ, ਰਿਜਵਾਨ ਆਲਮ, ਆਸ਼ੂਤੋਸ਼ ਸਿੰਘ, ਪ੍ਰਿਯਮ ਕੁਮਾਰ, ਸਤਯਮ ਕੁਮਾਰ ਅਤੇ ਡਾ. ਰਿਪਿਨ ਕੋਹਲੀ ਨੂੰ ‘ਸ਼ੀ ਬਿਲਡਜ਼ ਭਾਰਤ: ਏ ਰਿਵਿਊ ਆਫ ਅਨਸੰਗ ਵੁਮੈਨ ਆਫ ਇੰਡੀਆ’ ਪੇਪਰ ਲਈ ਸਨਮਾਨਿਤ ਕੀਤਾ ਗਿਆ।
ਟਰੈਕ 2 ’ਚ ਐਸਆਰ ਗੌਰਮਿੰਟ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਤੋਂ ਡਾ. ਲੀਨਾ ਜੈਨ, ਅਨਮੋਲ ਕੌਰ, ਕਸ਼ਿਸ਼ ਸ਼ਰਮਾ, ਭੂਮੀ ਸਦਾਨਾ ਅਤੇ ਲਕਸ਼ਿਤਾ ਖੰਨਾ ਨੂੰ ਸਭ ਤੋਂ ਵਧੀਆ ਮੌਖਿਕ ਪੇਸ਼ਕਾਰੀ ਖੋਜ ਪੱਤਰ ‘ਬਰਨਆਊਟ, ਗਿਲਟ ਸਾਈਕਲਜ਼ ਐਂਡ ਦ ਕਾਸਟ ਆਫ ਕੰਸਟੈਂਟ ਫੀਮੇਲ ਕੇਅਰਗਿਵਿੰਗ (2020-2025): ਏ ਜੈਂਡਰ-ਫੋਕਸਡ ਮਲਟੀਡਾਇਮੈਨਸ਼ਨਲ ਵਿਸ਼ਲੇਸ਼ਣ’ ਲਈ ਸਨਮਾਨਿਤ ਕੀਤਾ ਗਿਆ।ਟਰੈਕ 3 ’ਚ ਸਭ ਤੋਂ ਵਧੀਆ ਮੌਖਿਕ ਪੇਸ਼ਕਾਰੀ ਕਾਲਜ ਦੇ ਬੀਬੀਏ ਵਿਭਾਗ ਤੋਂ ਤਨੁਪ੍ਰੀਤ ਕੌਰ, ਤੁਸ਼ਾਰ ਅਤੇ ਗੋਪਾਲ ਨੂੰ ‘ਡਿਜ਼ੀਟਲ ਨਾਰੀਵਾਦ, ਆਨਲਾਈਨ ਸੇਫਟੀ ਐਂਡ ਟੈਕ ਚੌਵਿਨਿਜ਼ਮ: ਪਾਵਰ, ਪਲੇਟਫਾਰਮ, ਐਂਡ ਜੈਂਡਰ ਇਨਕਵੈਲਿਟੀਜ਼ ਇਨ ਦ ਡਿਜੀਟਲ ਏਜ’ ਪੇਪਰ ਲਈ ਪ੍ਰਦਾਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਟਰੈਕ 4 ’ਚ ਸਭ ਤੋਂ ਵਧੀਆ ਮੌਖਿਕ ਪੇਸ਼ਕਾਰੀ ਦਾ ਪੁਰਸਕਾਰ ਕਾਲਜ ਦੇ ਬੀ.ਬੀ.ਏ ਵਿਭਾਗ ਤੋਂ ਪ੍ਰਗਤੀ ਨਈਅਰ ਅਤੇ ਜਸਪ੍ਰੀਤ ਕੌਰ ਨੂੰ ‘ਵਿਅੰਗ ਅਤੇ ਵਿਤਕਰਾ: ਇਕ ਲੋਕਤੰਤਰੀ ਸਮਾਜ ’ਚ ਰਾਜਨੀਤਿਕ ਮੀਮਜ਼ ਦੀਆਂ ਕਾਨੂੰਨੀ ਹੱਦਾਂ’ ਵਿਸ਼ੇ ਵਾਲੇ ਖੋਜ਼ ਕਾਰਜ਼ ਲਈ ਦਿੱਤਾ ਗਿਆ।ਸਰਵੋਤਮ ਪੋਸਟਰ ਪੇਸ਼ਕਾਰੀ ਪੁਰਸਕਾਰ ਕਾਲਜ ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਤੋਂ ਤਨਜ਼ੀਨ ਪ੍ਰਵੀਨ, ਨੰਦਿਨੀ, ਕੋਮਲ ਗੁਪਤਾ, ਕਨਿਕਾ ਅਤੇ ਕੁਨਾਲ ਵਰਮਾ ਨੂੰ ਆਧੁਨਿਕ ਸਮਾਜ ’ਚ ‘ਔਰਤ ਸਸ਼ਕਤੀਕਰਨ ਅਤੇ ਔਰਤਾਂ ਦੀ ਭੂਮਿਕਾ : ਤਰੱਕੀ, ਰੁਕਾਵਟਾਂ ਅਤੇ ਵਿਕਾਸ ਇੱਕ ਬਹੁ-ਆਯਾਮੀ ਵਿਸ਼ਲੇਸ਼ਣ’ ਵਿਸ਼ੇ ਦੇ ਪੋਸਟਰ ਸਬੰਧੀ ਪ੍ਰਦਾਨ ਕੀਤਾ ਗਿਆ।ਇਸ ਮੌਕੇ ਡਾ. ਮੰਜ਼ੂ ਬਾਲਾ ਨੂੰ ਦੂਰਦਰਸ਼ੀ ਅਗਵਾਈ, ਅਕਾਦਮਿਕ ਉੱਤਮਤਾ ਅਤੇ ਮਹਿਲਾ ਸਸ਼ਕਤੀਕਰਨ ’ਚ ਸ਼ਾਨਦਾਰ ਯੋਗਦਾਨ ਲਈ ਪ੍ਰੇਰਨਾਦਾਇਕ ਆਈਕਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media