Wednesday, July 15, 2026

ਸਾਹਿਤਕਾਰ ਜਗਮੋਹਨ ਸਿੰਘ ਲੱਕੀ ਦਾ ਸਨਮਾਨ

ਪਟਿਆਲਾ, 31 ਮਾਰਚ (ਪੰਜਾਬ ਪੋਸਟ) – ਭਾਰਤ ਦੀਆਂ ਪੁਰਾਤਨ ਰਿਆਸਤਾਂ ਦਾ ਇਤਿਹਾਸ ਲਿਖ ਚੁੱਕੇ ਪ੍ਰਸਿੱਧ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਅਦਾਰਾ ‘ਸੱਤ ਸਮੁੰਦਰੋ ਪਾਰ’ ਵੱਲੋਂ ਕਰਵਾਏ ਗਏ ਸਿਲਵਰ ਜੁਬਲੀ ਸਮਾਗਮ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਅੱਜ ਹਰ ਸਕੂਲ/ਕਾਲਜ ਅਤੇ ਯੂਨੀਵਰਸਿਟੀਆਂ ਅਤੇ ਹੋਰਨਾਂ ਥਾਵਾਂ ’ਤੇ ਲਾਈਬ੍ਰੇਰੀਆਂ ਮੌਜ਼ੂਦ ਹਨ।ਜਿਹਨਾਂ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਕਿਤਾਬਾਂ ਮੌਜ਼ੂਦ ਹਨ।ਪਰ ਦੁੱਖ ਦੀ ਗੱਲ ਹੈ ਕਿ ਇਹਨਾਂ ਲਾਈਬ੍ਰੇਰੀਆਂ ਵਿਚੋਂ ਵੀ ਪੰਜਾਬੀ ਦੀਆਂ ਕਿਤਾਬਾਂ ਲੈ ਕੇ ਪੜਨ ਵਾਲਿਆਂ ਦੀ ਗਿਣਤੀ ਕਾਫੀ ਘੱਟ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।ਸਾਹਿਤਕਾਰ ਲੱਕੀ ਨੇ ਕਿਹਾ ਕਿ ਪੰਜਾਬੀ ਵਿੱਚ ਹਰ ਸਾਲ ਬਹੁਤ ਕਿਤਾਬਾਂ ਛਪਦੀਆਂ ਹਨ।ਪਰ ਵੱਡੀ ਗਿਣਤੀ ਕਿਤਾਬਾਂ ਪਾਠਕਾਂ ਦੇ ਹੱਥਾਂ ਦੀ ਛੋਹ ਨੂੰ ਤਰਸਦੀਆਂ ਰਹਿ ਜਾਂਦੀਆਂ ਹਨ। ਉਹਨਾਂ ਕਿਹਾ ਕਿ ਲੇਖਕਾਂ ਨੂੰ ਕਿਤਾਬਾਂ ਛਪਵਾਉਣ ਦੇ ਨਾਲ-ਨਾਲ ਪਾਠਕ ਲਹਿਰ ਉਸਾਰਨ ਦੀ ਵੀ ਲੋੜ ਹੈ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …