ਪ੍ਰਸਿੱਧ ਗਾਇਕ ਮਨਪ੍ਰੀਤ ਸੰਧੂ, ਪ੍ਰਭ ਗਿੱਲ, ਹਾਸਰਸ ਕਲਾਕਾਰ ਦੀਦਾਰ ਗਿੱਲ ਤੇ ਹੋਰ ਵਿਖਾਉਣਗੇ ਜੋਹਰ

ਛੇਹਰਟਾ, 16 ਜਨਵਰੀ (ਕੁਲਦੀਪ ਸਿੰਘ ਨੋਬਲ) – ਵਿਸ਼ਵ ਪ੍ਰਸਿੱਧ ਕਮੈਡੀ ਕਲਾਕਾਰ ਸਵਰਗਵਾਸੀ ਜਸਪਾਲ ਸਿੰਘ ਭੱਟੀ ਦੀ ਯਾਦ ਵਿਚ 18 ਜਨਵਰੀ ਨੂੰ ਏਪੀ ਫਾਈਨੈਂਸਰ ਵਲੋਂ ਇਵੈਂਟ ਆਰਗਾਨਾਈਜਰ ਵਿਕਾਸ ਛੋਟੂ ਦੀ ਅਗਵਾਈ ਹੇਂਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਹੋ ਰਿਹਾ ਪ੍ਰੋਗਰਾਮ ‘ਧਮਾਲਾ ਪੈਣਗੀਆਂ’ ਦੀ ਜਗ੍ਹਾਂ ਦਾ ਜਾਇਜਾ ਲੈਣ ਲਈ ਭਜਾਪਾ ਦੇ ਉੱਪ ਪ੍ਰਧਾਨ ਪੰਜਾਬ ਤੇ ਰਿਟਾਇਰਡ ਐਸਪੀ ਕੇਵਲ ਕੁਮਾਰ ਪੁੱਜੇ ਤੇ ਪ੍ਰੋਗਰਾਮ ਸਬੰਧੀ ਸਲਾਹ ਮਸ਼ਵਰਾ ਕੀਤਾ। ਉਨਾਂ ਨਾਲ ਵਿਕਾਸ ਛੋਟੂ, ਅਵਨੀਤ ਸਿੰਘ ਕੌਹਲੀ, ਪਰਨੀਤ ਸਿੰਘ ਕੌਹਲੀ ਹਾਜਰ ਸਨ। ਇਸ ਮੋਕੇ ਵਿਕਾਸ ਛੋਟੂ ਨੇ ਦੱਸਿਆਂ ਕਿ ਹਰ ਸਾਲ ਦੀ ਤਰਾਂ ਪ੍ਰਸਿੱਧ ਕਲਾਕਾਰ ਜਸਪਾਲ ਭੱਟੀ ਦੀ ਯਾਦ ਵਿਚ 18 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮ ਸਬੰਧੀ ਸਭ ਤਿਆਂਰੀਆਂ ਮੁਕੰਮਲ ਕਰ ਲਈਆਂ ਗਈ ਹਨ। ਉਨਾਂ ਦੱਸਿਆਂ ਕਿ ਇਸ ਪ੍ਰੋਗਰਾਮ ਵਿਚ ਪੰਜਾਬੀ ਪ੍ਰਸਿੱਧ ਗਾਇਕ ਮਨਪ੍ਰੀਤ ਸੰਧੂ, ਪ੍ਰਭ ਗਿੱਲ, ਮੁਕੇਸ਼ ਵੋਹਰਾ, ਅਰਜੁਨ ਐਰੀ, ਹਾਸਰੱਸ ਕਲਾਕਾਰ ਦੀਦਾਰ ਗਿੱਲ ਤੇ ਕਈ ਹੌਰ ਨਾਮਵਰ ਪ੍ਰਸਿੱਧ ਕਲਾਕਾਰ ਆਪਣੀ ਕਲਾ ਦਾ ਜੋਹਰ ਵਿਖਾਉਣਗੇ ਤੇ ਆਪਣੇ ਫੰਨ ਦਾ ਮੁਜਾਹਰਾ ਕਰਨਗੇ। ਇਸ ਪ੍ਰੋਗਰਾਮ ਵਿਚ ਸਟੇਜ ਦੀ ਭੂਮਿਕਾ ਕਲਾਕਾਰ ਰਵਿੰਦਰ ਭੱਟੀ ਅਦਾ ਕਰਣਗੇ। ਉਨਾਂ ਦੱਸਿਆਂ ਕਿ ਇਸ ਤੋਂ ਇਲਾਵਾ ਏਡੀਸੀਪੀ-2 ਕੇਤਨ ਪਾਟਿਲ ਮੁੱਖ ਮਹਿਮਾਨ ਵਜੋਂ ਹਾਜਰੀ ਭਰਣਗੇ ਜਦਕਿ ਭਾਜਪਾ ਯੂਵਾ ਮੋਰਚਾ ਦੇ ਜਿਲਾ ਪ੍ਰਧਾਨ ਅਵਿਨਾਸ਼ ਸ਼ੈਲਾ, ਹਲਕਾ ਇੰਚਾਰਜ ਰਾਕੇਸ਼ ਗਿੱਲ, ਕੋਂਸਲਰ ਅਮਨ ਐਰੀ, ਕੋਂਸਲਰ ਅਮਰਬੀਰ ਸੰਧੂ, ਤਹਿਸੀਲਦਾਰ ਗੁਰਮਿੰਦਰ ਸਿੰਘ, ਤਹਿਸੀਲਦਾਰ ਸੰਜੀਵ ਸ਼ਰਮਾ, ਏਸੀਪੀ ਸਿਟੀ ਬਲਕਾਰ ਸਿੰਘ ਸੋਹਲ, ਡੀਐਸਪੀ ਸੁਖਵਿੰਦਰ ਸਿੰਘ, ਥਾਣਾ ਮੁੱਖੀ ਹਰੀਸ਼ ਬਹਿਲ, ਸਮਾਜ ਸੇਵਕ ਅਰਸ਼ਦੀਪ ਸਿੰਘ ਰੈਲੀ ਆਦਿ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।ਉਨਾਂ ਦੱਸਿਆਂ ਕਿ ਇਸ ਮੋਕੇ ਪ੍ਰਸਿੱਧ ਕਲਾਕਾਰਾਂ ਤੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਮਹਿਮਾਨਾਂ ਵਲੋਂ ਸਵਰਗੀ ਜਸਪਾਲ ਸਿੰਘ ਭੱਟੀ ਨੂੰ ਸ਼ਰਧਾਂਜਲੀਆਂ ਵੀ ਅਰਪਿਤ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਪ੍ਰੋਗਰਾਮ ਦੀ ਭੀੜ ਦੀ ਨਜਾਕਤ ਨੂੰ ਵੇਖਦੇ ਹੋਏ ਪੁਲਸ ਦੇ ਪੁੱਖਤਾ ਇੰਤਜਾਮ ਕੀਤੇ ਗਏ ਹਨ। ਇਸ ਮੋਕੇ ਵਿਕਾਸ ਛੋਟੂ, ਅਵਨੀਤ ਸਿੰਘ ਕੌਹਲੀ, ਪਰਨੀਤ ਸਿੰਘ ਕੌਹਲੀ, ਭਾਜਪਾ ਐਸਸੀ ਮੋਰਚਾ ਪੰਜਾਬ ਦੇ ਵਾਇਸ ਪ੍ਰਧਾਨ ਕੁਲਵਿੰਦਰ ਗਿੱਲ ਆਦਿ ਹਾਜਰ ਸਨ।
Punjab Post Daily Online Newspaper & Print Media