
ਅੰਮ੍ਰਿਤਸਰ, 16 ਜਨਵਰੀ (ਜਗਦੀਪ ਸਿੰਘ ਸੱਗੂ) – ਦਿਨੋਂ ਦਿਨ ਵੱਧ ਰਹੀਆਂ ਸੜਕ ਦੁਰਘਟਨਾਵਾਂ ਨੁੂੰ ਰੋਕਣ ਅਤੇ ਵਿਦਿਆਰਥੀਆਂ ਵਿਚ ਟਰੈਫਿਕ ਨਿਯਮਾਂ ਸਬੰਧੀ ਸੂਝ-ਬੂਝ ਪੈਦਾ ਕਰਨ ਦੇ ਮਕਸਦ ਤਹਿਤ ਇਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਵਿਖੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪੱਧਰੀ ਭਾਸ਼ਣ ਅਤੇ ਪੇਂਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਜ਼ਿਲ੍ਹਾ ਟ੍ਰਾਂਸਪੋਰਟ ਅਫ਼ਸਰ ਸ੍ਰੀਮਤੀ ਲਵਜੀਤ ਕਲਸੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸਤਿੰਦਰਬੀਰ ਸਿੰਘ ਨੇ ਕੀਤੀ।ਉਪ ਜ਼ਿਲ੍ਹਾ ਸਿਖਿਆ ਅਫ਼ਸਰ ਸ੍ਰੀਮਤੀ ਜੋਗਿੰਦਰ ਕੌਰ ਨੇ ਸਮਾਗਮ ਦੇ ਆਯੋਜਨ ਵਿਚ ਅਹਿਮ ਯੋਗਦਾਨ ਪਾਇਆ।
ਮੁੱਖ ਮਹਿਮਾਨ ਸ੍ਰੀਮਤੀ ਲਵਜੀਤ ਕਲਸੀ ਨੇ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਹਰ ਸ਼ਹਿਰੀ ਦਾ ਪ੍ਰਥਮ ਧਰਮ ਹੋਣਾ ਚਾਹੀਦਾ ਹੈ ਤਾਂ ਕਿ ਕੀਮਤੀ ਜਾਨਾਂ ਅਜਾਈਂ ਨਾ ਜਾਣ।ਸੜਕ ਤੇ ਹੁੰਦੀਆਂ ਦੁਰਘਟਨਾਂਵਾਂ ਦਾ ਕਾਰਨ ਛੋਟੀਆਂ ਛੋਟੀਆਂ ਅਣਗਹਿਲੀਆਂ ਹਨ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸਤਿੰਦਰਬੀਰ ਸਿੰਘ ਨੇ ਕਿਹਾ ਕਿ 26ਵੇਂ ਸੜਕ ਸੁਰੱਖਿਆ ਸਪਤਾਹ ਮਿਤੀ 17/01/15 ਰਾਹੀਂ ਆਮ ਲੋਕਾਂ ਤੱਕ ਇਹ ਸੁਨੇਹਾ ਪੁੱਜਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਉਹਨਾਂ ਦਾ ਇਖਲਾਕੀ ਅਤੇ ਸਮਾਜਿਕ ਫ਼ਰਜ਼ ਬਣਦਾ ਹੈ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਤਾਂਕਿ ਜਿਥੇ ਉਹ ਅਜਿਹਾ ਕਰਦੇ ਹੋਏ ਆਪਣੀ ਸੁਰੱਖਿਆ ਦੇ ਨਾਲ-ਨਾਲ ਦੂਸਰਿਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾ ਸਕਣ। ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨੇਹੇ ਨੂੰ ਘਰ-ਘਰ ਪੁਜਦਾ ਕਰਨ ਅਤੇ ਆਪਣਾ ਬਣਦਾ ਯੋਗਦਾਨ ਇਸ ਵਿੱਚ ਪਾਉਣ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਵਿਦਿਆਰਥੀਆਂ ਦੇ ਆਧਾਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਯਕੀਨ ਦਿਵਾਇਆ ਕਿ ਸਕੂਲ ਦੇ ਵਿਦਿਆਰਥੀ ਨਾ ਸਿਰਫ ਆਪ ਸੜਕ ਸੁੱਰਖਿਆ ਨਿਯਮਾਂ ਦਾ ਖਿਆਲ ਰਖਣਗੇ ਸਗੋਂ ਉਹ ਭਵਿੱਖ ਵਿਚ ਆਮ ਸ਼ਹਿਰੀਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਵੀ ਸਾਰਥਿਕ ਉਪਰਾਲੇ ਕਰਨਗੇ।ਇਸ ਮੌਕੇ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।ਪੇਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਰੁਬਿੰਦਰ ਕੌਰ ਅਤੇ ਸ਼ਸ਼ੀਲ, ਦੂਜਾ ਸਥਾਨ ਸੁੱਖਪ੍ਰੀਤ ਕੌਰ ਅਤੇ ਜਸ਼ਨਜੋਤ ਕੌਰ ਅਤੇ ਤੀਸਰਾ ਸਥਾਨ ਗੁਰਪਰੀਤ ਕੌਰ ਅਤੇ ਸਪਨਾ ਨੇ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਨੀਲ ਕਮਲ, ਦੂਜਾ ਸਥਾਨ ਨਵਦੀਪ ਕੌਰ ਅਤੇ ਤੀਸਰਾ ਸਥਾਨ ਪੂਜਾ ਨੇ ਪ੍ਰਾਪਤ ਕੀਤਾ।
ਮੰਚ ਦਾ ਸੰਚਾਲਨ ਮੈਡਮ ਸ੍ਰੀਮਤੀ ਜਤਿੰਦਰ ਕੌਰ ਅਤੇ ਸ੍ਰੀਮਤੀ ਕਵਲਇੰਦਰ ਕੌਰ ਨੇ ਕੀਤੀ।ਜੱਜਾਂ ਦੀ ਭੂਮਿਕਾ ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਸ਼ਮਿੰਦਰ ਕੌਰ,ਸ਼੍ਰੀਮਤੀ ਬਿਮਲਾ, ਸ੍ਰੀਮਤੀ ਪਲਵਿੰਦਰ ਕੌਰ ਨੇ ਨਿਭਾਈ।ਮੁਕਾਬਲੇ ਦੇ ਆਯੋਜਕ ਮੈਡਮ ਰਸ਼ਮੀ ਬਿੰਦਰਾ ਨੇ ਧੰਨਵਾਦ ਕੀਤਾ। ਪੀ. ਆਰ. ਓ. ਦਾ ਪ੍ਰਬੰਧ ਸ. ਪਰਮ ਆਫਤਾਬ ਸਿੰਘ ਨੇ ਕੀਤਾ। ਇਸ ਮੌਕੇ ਸ੍ਰੀਮਤੀ ਕੁਲਜੀਤ ਕੌਰ, ਸ੍ਰੀਮਤੀ ਇੰਦਰਮੋਹਿਨੀ, ਸ. ਅਮਰਜੀਤ ਸਿੰਘ ਕਾਹਲੋਂ, ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਹਰਸ਼ਿੰਦਰ ਕੌਰ ਅਤੇ ਸ੍ਰੀ. ਰਾਜਪਾਲ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media