Thursday, April 30, 2026

ਚੀਫ਼ ਖ਼ਾਲਸਾ ਦੀਵਾਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨੋਲੋਜੀ ਵਿਖੇ ਪਲੇਸਮੈਂਟ ਅਤੇ ਸਵੈ-ਰੋਜ਼ਗਾਰ ਕੈਂਪ 7 ਅਪ੍ਰੈਲ ਨੂੰ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਵਿਭਾਗ ਵਲੋਂ ਮਿਤੀ 07-04-2026 ਦਿਨ ਮੰਗਲਵਾਰ ਨੂੰ ਚੀਫ਼ ਖ਼ਾਲਸਾ ਦੀਵਾਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨੋਲੋਜੀ ਅੰਮ੍ਰਿਤਸਰ ਵਿਖੇ ਸਵੈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।
ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ ਕਾਰਜਕਾਰੀ ਅਫ਼ਸਰ ਡੀ.ਬੀ.ਈ.ਈ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਵਿਜੇ ਰਾਏ ਜ਼ਿੰਦਲ, ਐਸ.ਬੀ.ਆਈ ਕਾਰਡ, ਫੋਨ ਪੇਅ, ਸਾਡਾ ਪਿੰਡ, ਵੈਬਰਜ, ਮੈਕਸੀਕਸ ਕੋਚਰਟੈਕ, ਏ.ਓ.ਐਸ.ਸੀ ਟੈਕਨੋਲੋਜੀ, ਅੱਡਾ 247, ਰਾਮਾ ਸਟੀਲ ਫੋਰਜ, ਐੱਚ.ਡੀ.ਬੀ ਬੈਂਕ, ਪੁਖਰਾਜ ਹੈਲਥ ਕੇਅਰ, ਰਿਕੋਹ ਕੰਪਨੀ, ਆਰ.ਬੀ.ਐਲ ਬੈਂਕ, ਰੈਡੀਸਨ ਬਲੂਹੋਟਲ ਅਤੇ ਅਜਾਇਲ ਫਿਊਚਰ ਵਲੋਂ ਰਿਕਵਰੀ ਏਜੰਟ, ਬ੍ਰਾਂਚ ਰਿਲੈਸ਼ਨਸ਼ਿਪ, ਕੰਪਿਊਟਰ ਟਰੇਨਰ, ਫਰੰਟ ਆਫਿਸ ਅਤੇ ਸਰਵਿਸ, ਸੈਲਜ ਅਫ਼ਸਰ, ਵੈਲਨਸ ਐਡਵਾਈਜ਼ਰ, ਟੀਮ ਲੀਡਰ ਅਤੇ ਟੀਮ ਮੈਨੇਜਰ, ਫਿਟਰ, ਮਸ਼ੀਨਿਸਟ, ਮੋਟਰ ਮਕੈਨਿਕ, ਸੈਲਜ ਅਫਸਰ, ਕਲਸਟਰ ਲਰਨਿੰਗ ਅਤੇ ਮੈਨੇਜਰ ਦੀ ਅਸਾਮੀ ਦੇ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ 10ਵੀਂ, 12ਵੀਂ, ਆਈ.ਟੀ.ਆਈ, ਗ੍ਰੈਜੁਏਟ, ਐਮ.ਸੀ.ਏ, ਬੀ.ਸੀ.ਏ, ਬੀ.ਐਸ ਸੀ (ਆਈ.ਟੀ), ਐਮ.ਐਸ.ਸੀ (ਆਈ.ਟੀ) ਅਤੇ ਡਿਪਲੋਮਾ ਹੋਲਡਰ ਦੀ ਯੋਗਤਾ ਵਾਲੇ ਉਮੀਦਵਾਰ (ਦੋਵੇਂ ਲੜਕੇ ਅਤੇ ਲੜਕੀਆਂ) ਭਾਗ ਲੈ ਸਕਦੇ ਹਨ। ਚਾਹਵਾਨ ਉਮੀਦਵਾਰ ਆਪਣੇ ਯੋਗਤਾ ਦੇ ਸਰਟੀਫਿਕੇਟ ਲੈ ਕੇ ਮਿਤੀ 07-04-2026 ਨੂੰ ਮੰਗਲਵਾਰ ਸਵੇਰੇ 10:00 ਵਜੇ ਚੀਫ ਖ਼ਾਲਸਾ ਦੀਵਾਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨੋਲੋਜੀ ਵਿਖੇ ਪਹੁੰਚ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਮੁਕੇਸ਼ ਸਰੰਗਲ ਅਤੇ ਡਿਪਟੀ ਸੀ.ਈ.ਓ ਤੀਰਥ ਪਾਲ ਸਿੰਘ ਨੇ ਦੱਸਿਆ ਕਿ ਸਵੈ ਰੋਜ਼ਗਾਰ ਕੈਂਪ ਵਿੱਚ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ, ਜ਼ਿਲ੍ਹਾ ਮੈਨੇਜਰ ਬੈਂਕਫਿੰਕੋ ਅੰਮ੍ਰਿਤਸਰ ਅਤੇ ਜ਼ਿਲ੍ਹਾ ਮੈਨੇਜਰ ਐਸ.ਸੀ ਕਾਰਪੋਰੇਸ਼ਨ ਅੰਮ੍ਰਿਤਸਰ ਸਵੈ ਰੋਜ਼ਗਾਰ ਸਬੰਧੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਸਾਂਝਾ ਕਰਨ ਲਈ ਸ਼ਾਮਲ ਹੋ ਰਹੇ ਹਨ।ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਅੰਮ੍ਰਿਤਸਰ ਦੇ ਹੈਲਪਲਾਈਨ ਨੰਬਰ 9915789068 `ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …