Tuesday, April 7, 2026

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹਲਕੇ ਦੇ ਪਿੰਡ ਜੱਟਾਂ, ਪੰਡੋਰੀ ਨੇੜੇ ਰਮਦਾਸ, ਭੋਏਵਾਲੀ ਪਿੰਡਾਂ ਤੋਂ ਇਲਾਵਾ ਇਤਿਹਾਸਿਕ ਨਗਰ ਰਮਦਾਸ ਦੀ ਵਾਰਡਾਂ ਨੰਬਰ 5, 7, 8 , 10 ਤੇ 11 ਵਿਖੇ ” ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ” ਮੁਹਿੰਮ ਤਹਿਤ ਕਰਵਾਏ ਸੰਵਾਦ ਸਮਾਗਮਾਂ ਦੌਰਾਨ ਸਮੱਸਿਆਵਾਂ ਸੁਨਣ ਤੇ ਹੱਲ ਕਰਨ ਲਈ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ।ਧਾਲੀਵਾਲ ਨੇ ਸੰਵਾਦ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜ ਸਾਲ ਦੀ ਬਜ਼ਾਏ 4 ਸਾਲ ‘ਚ ਪੰਜਾਬ ਵਾਸੀਆਂ ਨਾਲ ਕੀਤੀਆਂ ਗਈਆਂ ਚੋਣ ਗਰੰਟੀਆਂ ਨੂੰ ਇੰਨ ਬਿੰਨ 100 ਫ਼ੀਸਦ ਪੂਰਾ ਕਰਨ ‘ਚ ਨਿਵੇਕਲਾ ਤੇ ਪਲੇਠਾ ਇਤਿਹਾਸ ਸਥਾਪਿਤ ਕੀਤਾ ਅਤੇ ਸਿੱਖਿਆ, ਸਿਹਤ, ਰੁਜ਼ਗਾਰ, ਖੇਤੀ, ਸਿੰਜਾਈ, ਖੇਡ ਮੈਦਾਨ, ਛੱਪੜਾਂ ਦਾ ਨਵੀਨੀਕਰਨ, ਆਮ ਆਦਮੀ ਕਲੀਨਿਕ, ਆਂਗਨਵਾੜੀ ਕੇਂਦਰਾਂ, ਗਲੀਆਂ, ਨਾਲੀਆਂ, ਸੜਕਾਂ ਦਾ ਅਪਗ੍ਰੇਡਸ਼ਨ, ਪੰਚਾਇਤ ਘਰਾਂ, ਪੰਚਾਇਤੀ ਸਥਾਂ, ਪੇਂਡੂ ਤੇ ਸ਼ਹਿਰੀ ਸ਼ੁੱਧ ਪੀਣ ਵਾਲਾ ਸਪਲਾਈ, ਦਲਿਤ ਸ਼੍ਰੇਣੀ ਦੀਆਂ ਔਰਤਾਂ ਨੂੰ 1500 ਰੁਪਏ ਤੇ ਆਮ ਸ਼੍ਰੇਣੀ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਸਮਾਜਿਕ ਮਾਣ ਰਾਸ਼ੀ, 40 ਲੱਖ ਪ੍ਰੀਵਾਰਾਂ ਨੂੰ ਮੇਰੀ ਰਸੋਈ ਤਹਿਤ ਖੰਡ, ਚਾਹ ਪੱਤੀ, ਦਾਲ, ਲੂਣ ,ਤੇਲ ਆਦਿ ਮੁਫ਼ਤ ਘਰੇਲੂ ਖੱਪਤ ਵਸਤਾਂ, ਲਾਇਬ੍ਰੇਰੀਆਂ ਆਦਿ ਚਹੁੰਮੁੱਖੀ ਵਿਕਾਸ ਤੇ ਲੋਕ ਕਲਿਆਣਕਾਰੀ ਨੀਤੀਆਂ ਨੂੰ ਲਾਗੂ ਕਰਦਿਆਂ ਨਸ਼ਾ ਤੇ ਗੈਂਗਸਟਰ ਮੁਕਤੀ ਲਈ ਅਮਨ ਪਸੰਦ ਨਾਗਰਿਕਾਂ, ਅਫ਼ਸਰਸ਼ਾਹੀ, ਪੁਲਿਸ, ਪੇਂਡੂ ਤੇ ਵਾਰਡ ਸੁਰੱਖਿਆ ਕਮੇਟੀਆਂ, ਸਮਾਜਿਕ ਪਹਿਰੇਦਾਰਾਂ ਤੇ ਨਿਆਂਪਾਲਿਕਾ ਦੀ ਉਸਾਰੂ ਭੂਮਿਕਾ ਨਾਲ ਰੰਗਲੇ ਪੰਜਾਬ ਦੀ ਸੰਪੂਰਨ ਕ੍ਰਾਂਤੀ ਵੱਲ ਇਤਿਹਾਸਿਕ ਪੈੜਾਂ ਪਾਈਆਂ ਹਨ।
ਧਾਲੀਵਾਲ ਨੇ ਇਤਿਹਾਸਿਕ ਨਗਰ ਰਮਦਾਸ ਦੇ ਬਹੁ ਵਿਕਾਸ ਦਾ ਜ਼ਿਕਰ ਕਰਦਿਆਂ ਪ੍ਰਗਟਾਵਾ ਕੀਤਾ ਕਿ ਰਮਦਾਸ ਨਗਰ ‘ਚ ਦਾਖ਼ਲ ਹੋਣ ਵਾਲੇ ਮੁੱਖ ਸੜਕੀ ਰਸਤਿਆਂ ਤੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਗੇਟ ਅਤੇ ਹੋਰ ਵਿਕਾਸ ਕਾਰਜ ਨਵ ਨਿਰਮਾਣ ਅਧੀਨ ਹਨ।ਪ੍ਰਾਇਮਰੀ ਹੈਲਥ ਸੈਂਟਰ ਰਮਦਾਸ ਨੂੰ ਅਪਗ੍ਰੇਡ ਕੀਤਾ ਜਾਵੇਗਾ।ਰੇਲਵੇ ਸਟੇਸ਼ਨ ਰਮਦਾਸ ਦਾ ਨਾਂਅ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਰੱਖਣ ਅਤੇ ਆਧੁਨਿਕ ਸਹੂਲਤਾਂ ਨਾਲ ਨਵੀਨੀਕਰਨ ਕਰਨ ਲਈ ਪੂਰੇ ਜ਼ੋਰ ਸ਼ੋਰ ਨਾਲ ਕੇਂਦਰ ਦੇ ਰੇਲ ਮੰਤਰਾਲੇ ਅਤੇ ਪੰਜਾਬ ਤੋਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਰਸਮੀ ਤੌਰ ‘ਤੇ ਮੀਟਿੰਗ ਕਰਕੇ ਉਠਾਇਆ ਗਿਆ ਹੈ।
ਇਸ ਮੌਕੇ ਤੇ ਹਲਕਾ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਚੇਅਰਮੈਨ ਪ੍ਰਿਥੀਪਾਲ ਸਿੰਘ ਘੋਨਵਾਲਾ, ਬਲਾਕ ਪ੍ਰਧਾਨ ਹਰਪਾਲ ਸਿੰਘ, ਅਮਰੀਕ ਸਿੰਘ, ਸੰਦੀਪ ਸਿੰਘ ਆਦਿ ਪ੍ਰਮੁੱਖ ਆਗੂਆਂ ਤੋਂ ਇਲਾਵਾ ਪੰਚ ਸਰਪੰਚ, ਕੌਂਸਲਰ, ਵਾਰਡ ਇੰਚਾਰਜ਼ ਤੇ ਵਲੰਟੀਅਰ ਵੱਡੀ ਗਿਣਤੀ ‘ਚ ਮੌਜ਼ੂਦ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਵਿੱਚ ਜਿੱਤੀ ਓਵਰਆਲ ਚੈਂਪੀਅਨਸ਼ਿਪ ਟਰਾਫੀ

ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਪੰਜਾਬ ਸਟੇਟ ਰੈਡ …