
ਛੇਹਰਟਾ, 16 ਜਨਵਰੀ (ਕੁਲਦੀਪ ਸਿੰਘ ਨੋਬਲ) – ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਬ੍ਰਾਇਟਵੇ ਹੌਲੀ ਇੰਨੋਸੈਂਟ ਸਕੂਲ ਨਰਾਇਣਗੜ ਵਿਖੇ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਠ 200 ਦੇ ਕਰੀਬ ਜਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਭਾਜਪਾ ਉੱਪ ਪ੍ਰਧਾਨ ਤੇ ਰਿਟਾਈਰਡ ਐਸ.ਪੀ ਕੇਵਲ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ਜਦਕਿ ਸਾਂਝ ਕੇਂਦਰ ਛੇਹਰਟਾ ਦੇ ਇੰਚਾਰਜ ਰਾਜਮਹਿੰਦਰ ਸਿੰਘ ਜੌਹਲ, ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ, ਇੰਡਸਟ੍ਰੀਅਲ ਅਸਟੇਟ ਦੇ ਉੱਪ ਪ੍ਰਧਾਨ ਦੀਪਕ ਸੂਰੀ, ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਨੌਬਲ, ਮਹਿਲਾ ਮੁੱਕਤੀ ਮੋਰਚਾ ਦੀ ਜਨਰਲ ਸਕੱਤਰ ਨੀਤੂ ਸੰਧੂ, ਹਿਊਮਨਰਾਈਟਸ ਦੇ ਪ੍ਰਧਾਨ ਮਦਨ ਲਾਲ, ਸਤਪਾਲ ਸਿੰਘ ਲੱਕੀ, ਡਾਕਟਰ ਚੰਦਰੇਸ਼ ਲਖੇਰਾ, ਰਾਜ ਕੁਮਾਰ ਨੰਬਰਦਾਰ, ਰਿੰਕੂ ਬੌਧਰਾਜ, ਸ਼ੈਂਟੀ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਕੇ ਜਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੰਡੇ। ਇਸ ਮੋਕੇ ਐਸਪੀ ਕੇਵਲ ਕੁਮਾਰ ਤੇ ਇੰਚਾਰਜ ਰਾਜਮਹਿੰਦਰ ਸਿੰਘ ਜੌਹਲ ਨੇ ਸਾਂਝੇ ਤੌਰ ਤੇ ਕਿਹਾ ਕਿ ਸਰਹੱਦ ਏ ਪੰਜਾਬ ਵਲੋਂ ਗਰੀਬ ਪਰਿਵਾਰਾਂ ਦੀ ਮਦਦ ਕਰਨ ਲਈ ਕੀਤਾ ਗਿਆਂ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ।
ਇਸ ਮੋਕੇ ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਸਰਦੀ ਦੇ ਮੌਸਮ ਨੂੰ ਧਿਆਂਨ ਵਿਚ ਰੱਖਦੇ ਹੋਏ ਉਨਾਂ ਦੀ ਸੰਸਥਾਂ ਵਲੋਂ 200 ਦੇ ਕਰੀਬ ਜਰੂਰਤਮੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ ਹਨ।ਉਨਾਂ ਕਿਹਾ ਕਿ ਉਨਾਂ ਦੀ ਸੰਸਥਾਂ ਵਲੋਂ ਸਮੇਂ ਸਮੇਂ ਤੇ ਗਰੀਬ ਲੜਕੀਆਂ ਦੇ ਵਿਆਹ, ਵਿਧਵਾਵਾਂ ਨੂੰ ਰਾਸ਼ਨ ਵੀ ਵੰਡੇ ਜਾਣਗੇ ਤੇ ਸਮੇਂ ਸਮੇਂ ਤੇ ਨਸ਼ਿਆਂ ਤੇ ਭਰੂਣ ਹੱਤਿਆਂ ਦੀ ਰੌਕਥਾਮ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਜਾਗਰੂਕਤਾ ਕੈਂਪ ਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਵੇਗਾ।ਇਸ ਮੋਕੇ ਸਤੀਸ਼ ਮੰਟੂ, ਅਵਤਾਰ ਸਿੰਘ ਜਿਊਲਰਜ,ਕ੍ਰਿਸ਼ਨਾ ਮੰਦਿਰ ਕਮੇਟੀ ਦੇ ਜਨਰਲ ਸਕੱਤਰ ਪਰਸ਼ੋਤਮਪਾਲ, ਕੈਪਟਨ ਨਿਰੰਜਣ ਸਿੰਘ, ਕਰਨਜੀਤ ਸਿੰਘ, ਭਾਜਪਾ ਐਸਸੀ ਮੋਰਚਾ ਪੰਜਾਬ ਦੇ ਵਾਇਸ ਪ੍ਰਧਾਨ ਕੁਲਵਿੰਦਰ ਗਿੱਲ, ਜਸਵਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ ਮਾਨ, ਮਦਨ ਲਾਲ ਗੁਪਤਾ, ਇੰਦਰਜੀਤ ਸਿੰਘ ਬੌਧਰਾਜ, ਵਰਿੰਦਰ ਸਿੰਘ ਆਦਿ ਹਾਜਰ ਸਨ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media