Monday, May 25, 2026

ਐਸ.ਜੀ.ਆਰ.ਡੀ ਨਿਊਰੋ ਅਕੈਡਮੀ ਮੀਟ 2026

ਅੰਮ੍ਰਿਤਸਰ, 3 ਮਈ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੁਆਰਾ 1 ਅਤੇ 2 ਮਈ ਨੂੰ ਐਸ.ਜੀ.ਆਰ.ਡੀ ਨਿਊਰੋ ਐਕਡੈਮਿਕ ਮੀਟ-2026 ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਭਾਰਤ ਭਰ ਤੋਂ ਪ੍ਰਸਿੱਧ ਨਿਊਰੋਲੋਜਿਸਟ, ਅਕਾਦਮਿਕ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੇ ਹਿੱਸਾ ਲਿਆ।
ਮੁੱਖ ਸਰਪ੍ਰਸਤ ਹਰਜਿੰਦਰ ਸਿੰਘ ਧਾਮੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਇਹ ਸਮਾਗਮ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਉੱਪਲ, ਡੀਨ ਡਾ. ਏ.ਪੀ ਸਿੰਘ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਅਨੁਪਮਾ ਮਹਾਜਨ ਦੀ ਇੱਕ ਸਮਰਪਿਤ ਕਮੇਟੀ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ।ਡਾ. ਦਿਨੇਸ਼ ਕੁਮਾਰ ਨਿਊਰੋਲੋਜਿਸਟ (ਪ੍ਰਬੰਧਕੀ ਸਕੱਤਰ) ਅਤੇ ਵਚਨਬੱਧ ਵਿਗਿਆਨਕ ਅਤੇ ਰਜਿਸਟ੍ਰੇਸ਼ਨ ਟੀਮਾਂ ਦੇ ਸਹਿਜ਼ ਤਾਲਮੇਲ ਸਦਕਾ ਸਮਾਗਮ ਇੱਕ ਸਫਲ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਯਕੀਨੀ ਬਣਾਉਣ ਵਿੱਚ ਕਾਮਯਾਬ ਰਿਹਾ।
ਸਮਾਗਮ ਵਿੱਚ ਭਾਰਤ ਭਰ ਤੋਂ ਮਾਹਿਰਾਂ ਦੀ ਇੱਕ ਪ੍ਰਭਾਵਸ਼ਾਲੀ ਟੀਮ ਨੇ ਹਿੱਸਾ ਲਿਆ, ਜਿਸ ਵਿੱਚ ਮੁੰਬਈ ਤੋਂ ਕਲੀਨਿਕਲ ਨਿਊਰੋਫਿਜ਼ੀਓਲੋਜਿਸਟ ਡਾ. ਖੁਸ਼ਨੁਮਾ ਮਨਸੁਖਾਨੀ ਨੇ ਆਪਣਾ ਗਿਆਨ ਸਾਝਾ ਕੀਤਾ, ਜਿਨ੍ਹਾਂ ਦੀ ਨਿਊਰੋਫਿਜ਼ੀਓਲੋਜੀ ਵਿੱਚ ਸੂਝ ਨੂੰ ਬਹੁਤ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ।ਨਿਊਰੋਲੋਜੀ ਦੇ ਖੇਤਰ ਵਿੱਚ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਨਿਊਰੋਲੋਜਿਸਟ ਡਾ. ਰਿਤੂ ਸ਼੍ਰੀ ਅਤੇ ਲੁਧਿਆਣਾ ਵਿੱਚ ਪ੍ਰੈਕਟਿਸ ਕਰਨ ਵਾਲੇ ਇੱਕ ਪ੍ਰਮੁੱਖ ਨਿਊਰੋਲੋਜਿਸਟ ਡਾ. ਮੋਨਿਕਾ ਸਿੰਗਲਾ ਤੋਂ ਹਾਜ਼ਰੀਨ ਨੂੰ ਨਿਊਰੋਲਜੀ ਨਾਲ ਸਬੰਧਤ ਵਿਸ਼ੇ ਵਿੱਚ ਡੂੰਘਾਈ ਨਾਲ ਸਿਖਣ ਦਾ ਮੌਕਾ ਮਿਲਿਆ। ਇੰਨਾਂ੍ਹ ਤੋਂ ਇਲਾਵਾ ਡਾ. ਪੀ.ਸੀ. ਗਿਲਵਾਜ਼, ਡਾ. ਅਬੂਸ ਗੋਇਲ ਅਤੇ ਡਾ. ਆਸਥਾ ਟੱਕਰ ਕਪਿਲਾ ਵਰਗੇ ਸਤਿਕਾਰਤ ਪੇਸ਼ੇਵਰ, ਜਿਨ੍ਹਾਂ ਨੂੰ ਭਾਰਤ ਵਿੱਚ ਨਿਊਰੋਲੋਜੀਕਲ ਖੋਜ ਅਤੇ ਮਰੀਜ਼ਾਂ ਦੀ ਦੇਖਭਾਲ `ਤੇ ਉਨ੍ਹਾਂ ਦੇ ਮਹੱਤਵਪੂਰਨ ਪ੍ਰਭਾਵ ਲਈ ਮਾਨਤਾ ਪ੍ਰਾਪਤ ਹੈ, ਦੀ ਮੌਜ਼ੂਦਗੀ ਨੇ ਸਮਾਗਮ ਨੂੰ ਹੋਰ ਵੀ ਜਿਆਦਾ ਖਾਸ ਬਣਾ ਦਿੱਤਾ।
ਸਮਾਗਮ ਵਿੱਚ ਵਿਗਿਆਨਕ ਸੈਸ਼ਨਨ ਦੌਰਾਨ ਮੁੱਖ ਭਾਸ਼ਣ, ਵਰਕਸ਼ਾਪਾਂ ਅਤੇ ਪੈਨਲ ਚਰਚਾਵਾਂ ਰਾਹੀਂ ਪੈਰੀਫਿਰਲ ਨਿਊਰੋਪੈਥੀ, ਨਿਊਰੋਮਸਕੂਲਰ ਵਿਕਾਰ, ਆਈ.ਸੀ.ਯੂ. ਦੀਆਂ ਕਮਜ਼ੋਰੀ ਅਤੇ ਮਾਇਓਪੈਥੀ ਵਿਸ਼ਿਆਂ `ਤੇ ਡੂੰਘਾਈ ਨਾਲ ਗੱਲਬਾਤ ਕੀਤੀ ਗਈ।ਭਾਗੀਦਾਰਾਂ ਨੇ ਇਲੈਕਟ੍ਰੋਮਾਇਓਗ੍ਰਾਫੀ ਨਰਵ ਕੰਡਕਸ਼ਨ ਸਟੱਡੀਜ਼ ਅਤੇ ਇਲੈਕਟ੍ਰੋਐਂਸਫੈਲੋਗ੍ਰਾਫੀ `ਤੇ ਵਰਕਸ਼ਾਪਾਂ ਰਾਹੀਂ ਇਲੈਕਟ੍ਰੋਡਾਇਗਨੌਸਟਿਕ ਤਕਨੀਕਾਂ ਵਿੱਚ ਹੱਥੀਂ ਅਨੁਭਵ ਪ੍ਰਾਪਤ ਕੀਤਾ। ਨਿਊਰੋਮਸਕੂਲਰ ਅਤੇ ਪੈਰੀਫਿਰਲ ਨਰਵ ਵਿਕਾਰ ਵਿੱਚ ਅਸਲ ਸੰਸਾਰ ਦੇ ਕਲੀਨਿਕਲ ਦ੍ਰਿਸ਼ਾਂ ੋਤੇ ਕੇਂਦ੍ਰਿਤ ਇੱਕ ਪੈਨਲ ਚਰਚਾ ਨੇ ਇੰਟਰਐਕਟਿਵ ਸਿਖਲਾਈ ਅਤੇ ਮਾਹਿਰਾਂ ਵਿੱਚ ਸੂਝ੍ਬੂਝ ਦੇ ਆਦਾਨ-੍ਪ੍ਰਦਾਨ ਨੂੰ ਉਤਸ਼ਾਹਿਤ ਕੀਤਾ।
2026 ਦੀ ਇਸ ਅਕਾਦਮਿਕ ਮੀਟਿੰਗ ਨੇ ਕਲੀਨਿਕਲ ਸ਼ੁੱਧਤਾ, ਉੱਨਤ ਡਾਇਗਨੌਸਟਿਕ ਹੁਨਰਾਂ ਅਤੇ ਚੱਲ ਰਹੀ ਡਾਕਟਰੀ ਸਿੱਖਿਆ ਦੀ ਮਹੱਤਤਾ ਨੂੰ ਉਜਾਗਰ ਕੀਤਾ, ਜੋ ਕਿ ਨਿਊਰੋਲੋਜੀ ਦੇ ਖੇਤਰ ਵਿੱਚ ਅਕਾਦਮਿਕ ਸਹਿਯੋਗ, ਹੁਨਰ ਵਧਾਉਣ ਅਤੇ ਪੇਸ਼ੇਵਰ ਨੈੱਟਵਰਕਿੰਗ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਕੰਮ ਕਰਦਾ ਹੈ।

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …