Wednesday, May 13, 2026

ਸਮਾਈਲ ਪ੍ਰੋਜੈਕਟ ਤਹਿਤ “ਭੀਖ ਮੁਕਤ ਅੰਮ੍ਰਿਤਸਰ, ਸਨਮਾਨਿਤ ਸਮਾਜ” ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 13 ਮਈ (ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਦੇ ਸਮਾਈਲ ਪ੍ਰੋਜੈਕਟ ਤਹਿਤ “ਭੀਖ ਤੋਂ ਸਿੱਖਿਆ ਵੱਲ” ਨਾਮਕ ਵਿਸ਼ੇਸ਼ ਪੁਨਰਵਾਸ ਅਤੇ ਜਾਗਰੂਕਤਾ ਮੁਹਿੰਮ ਅੰਮ੍ਰਿਤਸਰ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ (ਅਰਬਨ ਡਿਵੈਲਪਮੈਂਟ) ਰੁਪਿੰਦਰਪਾਲ ਸਿੰਘ ਅੰਮ੍ਰਿਤਸਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾ ਉਮੀਦ ਦੇ ਸਹਿਯੋਗ ਅਤੇ ਮਾਰਗਦਰਸ਼ਨ ਹੇਠ ਸਫਲਤਾਪੂਰਵਕ ਚਲਾਈ ਗਈ।
ਇਸ ਮੁਹਿੰਮ ਦੇ ਤਹਿਤ ਭੀਖ ਮੰਗਣ ਵਿੱਚ ਸ਼ਾਮਲ ਵਿਅਕਤੀਆਂ ਦਾ ਸਰਵੇ ਕੀਤਾ ਗਿਆ ਅਤੇ ਉਨ੍ਹਾਂ ਦੇ ਪੁਨਰਵਾਸ ਅਤੇ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਗੋਲ ਬਾਗ ਸਥਿਤ ਸ਼ੈਲਟਰ ਹੋਮ ਚਾਲੂ ਕਰਨ ਦੇ ਵੀ ਯਤਨ ਕੀਤੇ ਜਾਣਗੇ।ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਪੈਰਾ ਲੀਗਲ ਵਲੰਟੀਅਰਾਂ ਰਾਹੀਂ ਕਾਨੂੰਨੀ ਜਾਗਰੂਕਤਾ ਅਤੇ ਕਾਊਂਸਲਿੰਗ ਕੈਂਪ ਲਗਾਏ ਜਾਣਗੇ, ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਪੁਨਰਵਾਸ ਯੋਜਨਾਵਾਂ ਅਤੇ ਭਲਾਈ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ।
ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਪ੍ਰੀਵੈਨਸ਼ਨ ਆਫ ਬੈਗਰੀ ਐਕਟ 1971 ਤਹਿਤ ਪਹਿਲੀ ਵਾਰ ਭੀਖ ਮੰਗਣ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਪਹਿਲਾਂ ਕਾਊਂਸਲਿੰਗ, ਪ੍ਰੇਰਿਤ ਅਤੇ ਪੁਨਵਾਸ ਵੱਲ ਮਾਰਗਦਰਸ਼ਿਤ ਕੀਤਾ ਜਾਵੇਗਾ।ਜੇਕਰ ਜਾਗਰੂਕਤਾ ਅਤੇ ਪੁਨਰਵਾਸ ਯਤਨਾਂ ਦੇ ਬਾਵਜ਼ੂਦ ਉਹ ਭੀਖ ਮੰਗਣ ਦੀ ਗਤੀਵਿਧੀ ਜਾਰੀ ਰੱਖਦੇ ਹਨ ਤਾਂ ਐਕਟ ਦੇ ਪ੍ਰਾਵਧਾਨਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਸਮਾਜ ਸੇਵੀ ਸੰਸਥਾ ਉਮੀਦ, ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਵਿਭਾਗ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਸਾਂਝੇ ਯਤਨਾਂ ਦੀ ਵੀ ਸਰਾਹਨਾ ਕੀਤੀ, ਜੋ ਅੰਮ੍ਰਿਤਸਰ ਨੂੰ ਭੀਖ ਮੰਗਣ ਤੋਂ ਮੁਕਤ ਸ਼ਹਿਰ ਬਣਾਉਣ ਲਈ ਮਿਲਜੁੱਲ ਕੇ ਕੰਮ ਕਰ ਰਹੇ ਹਨ।ਹੋਰ ਜਾਣਕਾਰੀ ਲਈ ਪ੍ਰੋਜੈਕਟ ਮੈਨੇਜਰ ਮਿਸ ਅਨੁਰਾਧਾ ਨਾਲ 8544984020 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਬੀ.ਬੀ.ਕੇ. ਡੀ.ਏ.ਵੀ ਕਾਲਜ ਫਾਰ ਵੂਮੈਨ ਵੱਲੋਂ ਮਨਾਇਆ ਗਿਆ ‘ਧਰਤੀ ਦਿਵਸ’

ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵੱਲੋਂ ਨੈਸ਼ਨਲ ਐਜੂਟਰੱਸਟ ਆਫ਼ …