Tuesday, May 19, 2026

ਖ਼ਾਲਸਾ ਕਾਲਜ ਵੈਟਰਨਰੀ ਦੇ ਵਿਦਿਆਰਥੀਆਂ ਦਾ ਆਲ ਇੰਡੀਆ ਵੈਟਰਨਰੀ ਐਜੂਕੇਸ਼ਨਲ ਟੂਰ ਕਰਵਾਇਆ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਅੰਤਿਮ ਵਰ੍ਹੇ ਦੇ ਬੀ.ਵੀ.ਐਸ.ਸੀ ਐਂਡ ਏ.ਐਚ ਵਿਦਿਆਰਥੀਆਂ ਲਈ 15 ਦਿਨਾਂ ਆਲ ਇੰਡੀਆ ਐਜੂਕੇਸ਼ਨਲ ਟੂਰ ਕਰਵਾਇਆ ਗਿਆ। ਕਾਲਜ ਪਿ੍ਰੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਲੀਕੇ ਗਏ ਉਕਤ ਵਿੱਦਿਅਕ ਦੌਰੇ ਦੀ ਅਗਵਾਈ ਐਨਾਟਮੀ ਵਿਭਾਗ ਦੇ ਪ੍ਰੋਫੈਸਰ ਅਤੇ ਟੂਰ ਇੰਚਾਰਜ ਡਾ. ਅਵਿਨਾਸ਼ ਡੀ. ਪਾਟਿਲ ਨੇ ਕੀਤੀ।ਜਦਕਿ ਉਨ੍ਹਾਂ ਨਾਲ ਡਾ. ਸ਼ੁਭਮ ਠਾਕੁਰ, ਡਾ. ਰਸ਼ਮੀ ਗੋਸਵਾਮੀ ਅਤੇ ਡਾ. ਕੇ. ਲਾਲਾਵਮਪੁਈ ਵੀ ਸ਼ਾਮਿਲ ਸਨ।
ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਇਹ ਮਹੱਤਵਪੂਰਨ ਅਕਾਦਮਿਕ ਪਹਿਲ ਕਲਾਸਰੂਮ ਸਿੱਖਿਆ ਨੂੰ ਅਸਲ ਵੈਟਰਨਰੀ ਅਭਿਆਸ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈ ਗਈ ਸੀ।ਇਸ ਦੌਰੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਤਜਰਬਾ ਪ੍ਰਦਾਨ ਕਰਨਾ, ਉਨ੍ਹਾਂ ਦੀ ਪੇਸ਼ਾਵਰ ਯੋਗਤਾ ਨੂੰ ਨਿਖਾਰਨਾ ਅਤੇ ਭਵਿੱਖ ਦੇ ਵੈਟਰਨਰੀ ਡਾਕਟਰਾਂ ਦੀ ਤਕਨੀਕੀ ਸੋਚ ਨੂੰ ਵਿਸਤਾਰ ਦੇਣਾ ਸੀ।ਇਸ ਟੂਰ ’ਚ ਲੜਕੇ ਅਤੇ ਲੜਕੀਆਂ ਸਮੇਤ ਕੁੱਲ 84 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ’ਚ 4 ਫੈਕਲਟੀ ਮੈਂਬਰ ਵੀ ਮੌਜ਼ੂਦ ਸਨ।
ਪ੍ਰਿੰ. ਡਾ. ਵਰਮਾ ਨੇ ਡਾ. ਪਾਟਿਲ ਅਤੇ ਉਨ੍ਹਾਂ ਦੀ ਟੀਮ ਸਮੇਤ ਵਿਦਿਆਰਥੀਆਂ ਨੂੰ ਵਿੱਦਿਅਕ ਦੌਰੇ ਦੀ ਸਫਲਤਾ ਸਬੰਧੀ ਵਧਾਈ ਦਿੰਦਿਆਂ ਵਿਦਿਆਰਥੀਆਂ ਨੇ ਮੁੰਬਈ, ਬੈਂਗਲੂਰੂ ਅਤੇ ਹੈਦਰਾਬਾਦ ਦੇ ਪ੍ਰਸਿੱਧ ਵੈਟਰਨਰੀ ਅਦਾਰਿਆਂ ਅਤੇ ਸਹੂਲਤਾਂ ਸਬੰਧੀ ਗਿਆਨ ਪ੍ਰਾਪਤ ਕੀਤਾ।ਇਸ ਦੌਰੇ ’ਚ ਇਨ੍ਹਾਂ ਸ਼ਹਿਰਾਂ ਦੇ ਵੈਟਰਨਰੀ ਕਾਲਜ, ਵੈਟਰਨਰੀ ਕਲੀਨਿਕਲ ਕੰਪਲੈਕਸ, ਕੁੱਤਿਆਂ, ਬਿੱਲੀਆਂ ਅਤੇ ਹੋਰ ਛੋਟੇ ਪਸ਼ੂਆਂ ਲਈ ਇਨਪੇਸ਼ੈਂਟ ਵਾਰਡ ਅਤੇ ਹੈਦਰਾਬਾਦ ਸਥਿਤ ਪ੍ਰਸਿੱਧ ਨੈਸ਼ਨਲ ਮੀਟ ਰਿਸਰਚ ਇੰਸਟੀਚਿਊਟ ਸ਼ਾਮਿਲ ਸਨ।ਵਿਦਿਆਰਥੀਆਂ ਨੇ ਬੈਂਗਲੁਰੂ ਦੇ ਤਕਨੀਕੀ ਅਜਾਇਬ ਘਰਾਂ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਵੈਟਰਨਰੀ ਅਤੇ ਸਬੰਧਿਤ ਵਿਗਿਆਨਾਂ ਨਾਲ ਜੁੜੀਆਂ ਆਧੁਨਿਕ ਤਕਨੀਕੀ ਉੱਨਤੀਆਂ ਬਾਰੇ ਜਾਣਕਾਰੀ ਪ੍ਰਾਪਤ ਹੋਈ।

Check Also

ਖਾਲਸਾ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਆਯੋਜਿਤ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਸੱਭਿਆਚਾਰਕ ਗਤੀਵਿਧੀਆਂ ਸਬੰਧੀ ਸਾਲਾਨਾ ਇਨਾਮ …