Tuesday, July 28, 2026

ਖਾਲਸਾ ਕਾਲਜ ਇੰਜੀ. ਵਲੋਂ ‘ਹੁਨਰ ਅਤੇ ਸਿੱਖਿਆ ਵਿਸ਼ੇ `ਤੇ 6 ਦਿਨਾਂ  ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵੱਲੋਂ ਖਾਲਸਾ ਯੂਨੀਵਰਸਿਟੀ ਦੇ ਸਹਿਯੋਗ ਨਾਲ ‘ਹੁਨਰ ਅਤੇ ਸਿੱਖਿਆ ’ਚ ਬਾਹਰੀ ਉਤਮਤਾ ਲਈ ਅੰਦਰੂਨੀ ਤਬਦੀਲੀ’ ਵਿਸ਼ੇ ’ਤੇ 6 ਰੋਜ਼ਾ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) ਕਰਵਾਇਆ ਗਿਆ।ਇਸ ਪ੍ਰੋਗਰਾਮ ਦਾ ਉਦੇਸ਼ ਭਾਰਤੀ ਗਿਆਨ ਪ੍ਰਣਾਲੀ (ਇੰਡੀਅਨ ਨਾਲੇਜ਼ ਸਿਸਟਮ-ਆਈ.ਕੇ.ਐਸ) ਦੇ ਸਿਧਾਂਤਾਂ ਨੂੰ ਆਧੁਨਿਕ ਅਧਿਆਪਨ ਪੱਧਤੀਆਂ ਨਾਲ ਜੋੜਦਿਆਂ ਅਧਿਆਪਕਾਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਪ੍ਰੋਗਰਾਮ ’ਚ ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਐਚ.ਆਰ.ਸੀ.ਈ.ਐਮ, ਐਮ.ਐਮ.ਸੀ.ਓ.ਈ, ਸੰਜੇ ਬੋਹੜੇ ਗਰੁੱਪ ਆਫ਼ ਇੰਸਟੀਚਿਊਟਸ, ਏ.ਕੇ.ਜੀ.ਈ.ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ ਫ਼ਾਰ ਵੁਮੈਨ, ਖਾਲਸਾ ਯੂਨੀਵਰਸਿਟੀ, ਸਰਕਾਰੀ ਮੈਡੀਕਲ ਕਾਲਜ, ਐਸ.ਐਸ.ਐਸ.ਐਸ ਕਾਲਜ ਆਫ਼ ਕਾਮਰਸ, ਤਿਲਕ ਕਾਲਜ ਆਫ਼ ਐਜੂਕੇਸ਼ਨ, ਐਲ.ਐਲ.ਆਰ.ਆਈ.ਈ ਟੀ, ਐਸ.ਆਰ. ਗੌਰਮਿੰਟ ਕਾਲਜ ਫਾਰ ਵੂਮੈਨ ਵੀ.ਵੀ.ਐਮ.ਯੂ,ਜੇ.ਆਈ. ਆਈ.ਟੀ, ਐਸ.ਬੀ.ਜੇ.ਐਸ ਖਾਲਸਾ ਕਾਲਜ ਅਤੇ ਦੇਸ਼ ਭਰ ਦੀਆਂ ਕਈ ਹੋਰ ਸੰਸਥਾਵਾਂ ਸਮੇਤ ਵੱਖ-ਵੱਖ ਪ੍ਰਸਿੱਧ ਸੰਸਥਾਵਾਂ ਦੇ ਅਧਿਆਪਕਾਂ ਅਤੇ ਵਿਦਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੌਰਾਨ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਪੇਸ਼ਾਵਰ ਉਤਮਤਾ ਹਾਸਲ ਕਰਨ ਲਈ ਅੰਦਰੂਨੀ ਵਿਕਾਸ ਅਤੇ ਆਤਮ-ਜਾਗਰੂਕਤਾ ਦੀ ਮਹੱਤਤਾ ਉਜਾਗਰ ਕੀਤੀ।ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਹੁਨਰ ਵਿਕਾਸ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਅਧਿਆਪਕਾਂ ਅਤੇ ਵਿਦਿਆਰਥੀਆਂ ’ਚ ਭਾਵਨਾਤਮਕ ਸੰਤੁਲਨ, ਨੈਤਿਕਤਾ ਅਤੇ ਮਨੁੱਖੀ ਮੁੱਲਾਂ ਦਾ ਵਿਕਾਸ ਵੀ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲਦੇ ਸਿੱਖਿਆਕ ਮਾਹੌਲ ’ਚ ਅਧਿਆਪਕਾਂ ਨੂੰ ਹੋਰ ਸੰਵੇਦਨਸ਼ੀਲ, ਰਚਨਾਤਮਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਾਰਵਾਈ ਦੀ ਜ਼ਰੂਰਤ ਹੈ।ਡਾ. ਮੰਜੂ ਬਾਲਾ ਨੇ ਐਫ.ਡੀ.ਪੀ ਦੀ ਸੰਕਲਪਨਾ ਤਿਆਰ ਕਰਨ ’ਚ ਲਗਾਤਾਰ ਮਾਰਗਦਰਸ਼ਨ ਅਤੇ ਪ੍ਰੇਰਣਾ ਦੇਣ ਲਈ ਡਾ. ਸ੍ਰੀਕਾਂਤ ਕੱਲੂਰਕਰ ਦਾ ਵਿਸ਼ੇਸ਼ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਪ੍ਰੋਗਰਾਮ ’ਚ ਡਾ. ਸ਼੍ਰੀਕਾਂਤ ਕਲੂਰਕਰ ਮੁਖੀ ਖੋਜ਼ ਇੰਸਟੀਚਿਊਟ ਫਾਰ ਸਟੱਡੀਜ਼ ਇਨ ਵੈਦਿਕ ਸਾਇੰਸਜ਼, ਵਿਸ਼ਵ ਗਲੋਬਲ, ਸ਼ਿਵਪੁਰੀ ਅੱਕਲਕੋਟ, ਸੋਲਾਪੁਰ, ਮਹਾਰਾਸ਼ਟਰ; ਡਾ. ਦੀਪਕ ਐਲ. ਵਾਈਕਰ, ਕਾਰਜ਼ਕਾਰੀ ਕਮੇਟੀ ਮੈਂਬਰ, ਦ ਆਈ.ਈ.ਈ.ਈ ਐਜੂਕੇਸ਼ਨ ਸੋਸਾਇਟੀ ਚੈਪਟਰ ਸਿੰਗਾਪੁਰ ਪ੍ਰੋਫੈਸਰ ਕਸ਼ਿਤਿਜ ਪਟੁਕਲੇ, ਭੀਸ਼ਮ ਸਨਾਤਨ ਵੈਦਿਕ ਹਿੰਦੂ ਯੂਨੀਵਰਸਿਟੀ, ਅਮਰੀਕਾ ਅਤੇ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦਿੱਲੀ ਦੇ ਪ੍ਰੋਫੈਸਰ ਅਤੇ ਭੀਸ਼ਮ ਸਕੂਲ ਆਫ਼ ਇੰਡੀਅਨ ਨਾਲੇਜ ਸਿਸਟਮ, ਪੁਣੇ ਦੇ ਸੰਸਥਾਪਕ; ਸ੍ਰੀਮਤੀ ਅਮੀਸ਼ਾ ਪਰਮਾਰ, ਮਰਾਠਵਾੜਾ ਮਿੱਤਰ ਮੰਡਲ ਦੇ ਕਾਲਜ ਆਫ਼ ਇੰਜੀਨੀਅਰਿੰਗ, ਪੁਣੇ ’ਚ ਸਹਾਇਕ ਪ੍ਰੋਫੈਸਰ; ਡਾ. ਗੌਰਵ ਸ਼ਿਵਾਜੀ ਵਾਘ, ਸਾਈਬਰ ਸੁਰੱਖਿਆ ਮਾਹਿਰ, ਨਿਊਯਾਰਕ; ਡਾ. ਸ਼ਰਵੰਤੀ ਜੋਸ਼ੀ, ਮਰਾਠਵਾੜਾ ਮਿੱਤਰ ਮੰਡਲ ਦੇ ਕਾਲਜ ਆਫ਼ ਇੰਜੀਨੀਅਰਿੰਗ, ਪੁਣੇ ਮਹਾਰਾਸ਼ਟਰ ’ਚ ਐਸੋਸੀਏਟ ਪ੍ਰੋਫੈਸਰ ਅਤੇ ਐਸੋਸੀਏਟ ਡੀਨ ਆਰ.ਐਂਡ ਡੀ ਅਤੇ ਡਾ. ਆਨੰਦ ਪ੍ਰਕਾਸ਼, ਪ੍ਰੋਫੈਸਰ ਅਤੇ ਸੈਂਟਰ ਆਫ਼ ਐਕਸੀਲੈਂਸ ਪੁਣੇ ਮਹਾਰਾਸ਼ਟਰ ਵਿੱਚ ਐਨ.ਆਈ.ਸੀ.ਐਮ.ਏ.ਆਰ ਯੂਨੀਵਰਸਿਟੀ ਦੇ ਸਕੂਲ ਆਫ਼ ਪ੍ਰੋਜੈਕਟ ਮੈਨੇਜਮੈਂਟ ਵਿਖੇ ਸੈਂਟਰ ਆਫ਼ ਐਕਸੀਲੈਂਸ ਦੇ ਮੁਖੀ ਸ਼ਾਮਿਲ ਸਨ।
ਇਸ ਪ੍ਰੋਗਰਾਮ ਦੇ ਸੈਸ਼ਨਾਂ ਦੌਰਾਨ ‘ਹੁਨਰ ਅਤੇ ਸਿੱਖਿਆ ’ਚ ਬਾਹਰੀ ਉਤਮਤਾ ਲਈ ਅੰਦਰੂਨੀ ਤਬਦੀਲੀ, ‘ਸਮਾਰਟ, ਸਾਫ਼-ਸੁਥਰੀ ਅਤੇ ਹਰੀ ਸੋਚ ਦਾ ਵਿਕਾਸ, ‘ਆਧੁਨਿਕ ਸਿੱਖਿਆ ਪ੍ਰਣਾਲੀ ’ਚ ਆਈ.ਕੇ.ਐਸ ਨੂੰ ਸ਼ਾਮਿਲ ਕਰਨ ਦੀਆਂ ਚੁਣੌਤੀਆਂ, ‘ਜਨਰਲ ਜ਼ੈਡ’ ਕਲਾਸਰੂਮ ’ਚ ਸਬੰਧ ਅਤੇ ਸਿੱਖਣ ਨੂੰ ਮਜ਼ਬੂਤ ਕਰਨਾ, ‘ਅਧਿਆਪਕ ਦੀ ਅੰਦਰੂਨੀ ਸਥਿਰਤਾ ਅਤੇ ਕਲਾਸਰੂਮ ’ਚ ਉਤਮਤਾ, ‘ਵੇਦਿਕ ਸਫ਼ਲਤਾ ਦੇ ਪੰਜ ਨਿਯਮਾਂ ਰਾਹੀਂ ਬਾਹਰੀ ਉਤਮਤਾ, ‘ਸਮਾਰਟ ਟੈਕਨਾਲੋਜੀ ਦੇ ਯੁੱਗ ’ਚ ਇੰਜੀਨੀਅਰਿੰਗ ਅਧਿਆਪਨ ’ਚ ਨਵਾਚਾਰ’ ਅਤੇ ‘ਭਾਰਤੀ ਨਿਰਮਾਣ ਕੰਪਨੀਆਂ ’ਚ ਜੀਵਨ ਸੰਤੁਸ਼ਟੀ ਵਧਾਉਣ ਲਈ ਭਾਰਤੀ ਗਿਆਨ ਪ੍ਰਣਾਲੀ ਦੀ ਭੂਮਿਕਾ’ ਵਰਗੇ ਵਿਸ਼ਿਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ
ਖਾਲਸਾ ਯੂਨੀਵਰਸਿਟੀ ਦੀ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਸਮੂਹ ਬੁਲਾਰਿਆਂ, ਪ੍ਰਬੰਧਕਾਂ, ਅਧਿਆਪਕਾਂ ਅਤੇ ਭਾਗੀਦਾਰਾਂ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …