Tuesday, May 26, 2026

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ ਠੋਸ ਕਚਰੇ ਦੇ ਵਿਗਿਆਨਕ ਪ੍ਰਬੰਧਨ ਅਤੇ ਪ੍ਰੋਸੈਸਿੰਗ ਵਿੱਚ ਮਹੱਤਵਪੂਰਨ ਪ੍ਰਗਤੀ ਦਰਜ਼ ਕੀਤੀ ਗਈ ਹੈ।ਇਹ ਲਗਾਤਾਰ ਸਫਾਈ ਅਤੇ ਕਚਰਾ ਪ੍ਰਬੰਧਨ ਮੁਹਿੰਮ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਰਹਿਨੁਮਾਈ ਹੇਠ ਵਾਤਾਵਰਣ ਸੁਰੱਖਿਆ, ਵਿਗਿਆਨਕ ਸੈਗ੍ਰੀਗੇਸ਼ਨ, ਸਰੋਤਾਂ ਦੀ ਮੁੜ ਪ੍ਰਾਪਤੀ ਅਤੇ ਸ਼ਹਿਰੀ ਸਫਾਈ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ।
24 ਮਈ 2026 ਤੱਕ ਇਕੱਠੇ ਕੀਤੇ ਗਏ ਅਧਿਕਾਰਕ ਅੰਕੜਿਆਂ ਅਨੁਸਾਰ ਸ਼ਹਿਰ ਵਿੱਚ ਵੱਡੀ ਮਾਤਰਾ ‘ਚ ਮਿਊਂਸੀਪਲ ਠੋਸ ਕਚਰੇ ਨੂੰ ਵੱਖ-ਵੱਖ ਵਿਗਿਆਨਕ ਪ੍ਰਕਿਰਿਆਵਾਂ ਰਾਹੀਂ ਪ੍ਰੋਸੈਸ ਕੀਤਾ ਗਿਆ, ਜਿਸ ਵਿੱਚ ਬਾਇਓ-ਸੋਇਲ ਤਿਆਰ ਕਰਨਾ, ਕੰਸਟਰਕਸ਼ਨ ਅਤੇ ਡਿਮੋਲਿਸ਼ਨ ਕਚਰਾ ਪ੍ਰਬੰਧਨ, ਰਿਫਿਊਜ਼ ਡਿਰਾਈਵਡ ਫਿਊਲ ਤਿਆਰ ਕਰਨਾ ਅਤੇ ਹੋਰ ਵਿਗਿਆਨਕ ਕਚਰਾ ਪ੍ਰਬੰਧਨ ਪ੍ਰਣਾਲੀਆਂ ਸ਼ਾਮਲ ਹਨ।
ਸੰਯੁਕਤ ਅੰਕੜਿਆਂ ਅਨੁਸਾਰ 30 ਅਪ੍ਰੈਲ 2026 ਤੱਕ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਲਗਭਗ 5,72,945 ਮੈਟ੍ਰਿਕ ਟਨ ਕਚਰੇ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਸੀ, ਜਿਸ ਵਿੱਚੋਂ ਕਰੀਬ 4,47,839.60 ਮੈਟ੍ਰਿਕ ਟਨ ਕਚਰੇ ਨੂੰ ਵਿਗਿਆਨਕ ਢੰਗ ਨਾਲ ਬਾਇਓ-ਸੋਇਲ ਅਤੇ ਹੋਰ ਰੀਸਾਈਕਲ ਹੋਣ ਵਾਲੇ ਸਰੋਤਾਂ ਵਿੱਚ ਤਬਦੀਲ ਕੀਤਾ ਗਿਆ।ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਕਚਰੇ ਨੂੰ ਕੰਸਟਰਕਸ਼ਨ ਅਤੇ ਡਿਮੋਲਿਸ਼ਨ ਤਿਆਰੀ ਅਤੇ ਰਿਫਿਊਜ਼ ਡਿਰਾਈਵਡ ਫਿਊਲ ਤੇ ਟਿਕਾਊ ਨਿਪਟਾਰੇ ਵੱਲ ਮੋੜਿਆ ਗਿਆ।
ਮਈ 2026 ਦੌਰਾਨ ਰੋਜ਼ਾਨਾ ਕਚਰਾ ਪ੍ਰਬੰਧਨ ਦਾ ਪੱਧਰ ਲਗਾਤਾਰ ਉਚਾ ਰਿਹਾ, ਜੋ ਨਗਰ ਨਿਗਮ ਦੀ ਸਫਾਈ ਪ੍ਰਣਾਲੀ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ।ਕਈ ਦਿਨਾਂ ਵਿੱਚ ਕਚਰਾ ਇਕੱਠਾ ਕਰਨ ਅਤੇ ਪ੍ਰੋਸੈਸ ਕਰਨ ਦੀ ਮਾਤਰਾ 4,000 ਮੈਟ੍ਰਿਕ ਟਨ ਤੋਂ ਵੱਧ ਰਹੀ।ਇਸ ਅਰਸੇ ਦੌਰਾਨ ਸਭ ਤੋਂ ਵੱਧ ਮਾਤਰਾ 6 ਮਈ 2026 ਨੂੰ ਦਰਜ਼ ਕੀਤੀ ਗਈ, ਜਦੋਂ ਲਗਭਗ 4,460 ਮੈਟ੍ਰਿਕ ਟਨ ਕਚਰੇ ਦਾ ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਬੰਧਨ ਕੀਤਾ ਗਿਆ।
4 ਮਈ 2026 ਤੱਕ ਦੇ ਅਪਡੇਟ ਅੰਕੜਿਆਂ ਅਨੁਸਾਰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਕੁੱਲ ਲਗਭਗ 6,73,270 ਮੈਟ੍ਰਿਕ ਟਨ ਕਚਰੇ ਦਾ ਸਫਲਤਾਪੂਰਵਕ ਪ੍ਰਬੰਧਨ ਕੀਤਾ ਜਾ ਚੁਕਾ ਹੈ।ਇਸ ਵਿੱਚ ਲਗਭਗ 5,23,083.30 ਮੈਟ੍ਰਿਕ ਟਨ ਕਚਰੇ ਨੂੰ ਬਾਇਓ-ਸੋਇਲ ਅਤੇ ਹੋਰ ਰੀਸਾਈਕਲ ਯੋਗ ਉਤਪਾਦਾਂ ਵਿੱਚ ਤਬਦੀਲ ਕੀਤਾ ਗਿਆ।ਕਰੀਬ 30,861 ਮੈਟ੍ਰਿਕ ਟਨ ਕਚਰੇ ਦਾ ਪ੍ਰਬੰਧਨ ਸੀ ਐਂਡ ਡੀ ਸ਼੍ਰੇਣੀ ਹੇਠ ਕੀਤਾ ਗਿਆ।ਲਗਭਗ 36,514.62 ਮੈਟ੍ਰਿਕ ਟਨ ਕਚਰੇ ਨੂੰ ਆਰ.ਡੀ.ਐਫ ਰੂਪ ਵਿੱਚ ਵਿਕਲਪਿਕ ਈਂਧਨ ਲਈ ਤਿਆਰ ਕੀਤਾ ਗਿਆ।ਕਰੀਬ 83,667.43 ਮੈਟ੍ਰਿਕ ਟਨ ਕਚਰਾ ਹੋਰ ਵਿਗਿਆਨਕ ਪ੍ਰਬੰਧਨ ਪ੍ਰਕਿਰਿਆਵਾਂ ਅਧੀਨ ਆਉਂਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਚਰੇ ਦੀ ਸੈਗ੍ਰਿਗੇਸ਼ਨ, ਟ੍ਰਾਂਸਪੋਰਟ ਪ੍ਰਣਾਲੀ ਦੀ ਕੁਸ਼ਲਤਾ, ਲੈਂਡਫਿਲ ਉਤੇ ਬੋਝ ਘਟਾਉਣ ਅਤੇ ਵਿਗਿਆਨਕ ਨਿਪਟਾਰੇ ਉਤੇ ਲਗਾਤਾਰ ਦਿੱਤੇ ਜਾ ਰਹੇ ਧਿਆਨ ਨਾਲ ਸ਼ਹਿਰ ਦੀ ਸਫਾਈ ਪ੍ਰਣਾਲੀ ਹੋਰ ਮਜ਼ਬੂਤ ਹੋਈ ਹੈ। ਨਗਰ ਨਿਗਮ ਦੀਆਂ ਟੀਮਾਂ, ਸਫਾਈ ਕਰਮਚਾਰੀ, ਫੀਲਡ ਸੁਪਰਵਾਈਜ਼ਰ ਅਤੇ ਹੋਰ ਸਟਾਫ ਸ਼ਹਿਰ ਦੇ ਸਾਰੇ ਖੇਤਰਾਂ ਵਿੱਚੋਂ ਨਿਕਲਣ ਵਾਲੇ ਕਚਰੇ ਦੇ ਸਮੇਂ ਸਿਰ ਇਕੱਠ, ਟਰਾਂਸਪੋਰਟ ਅਤੇ ਪ੍ਰੋਸੈਸਿੰਗ ਲਈ ਲਗਾਤਾਰ ਕੰਮ ਕਰ ਰਹੇ ਹਨ।ਨਗਰ ਨਿਗਮ ਵੱਲੋਂ ਨਾਗਰਿਕਾਂ, ਵਪਾਰਕ ਅਦਾਰਿਆਂ, ਮਾਰਕੀਟ ਐਸੋਸੀਏਸ਼ਨਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਚਰੇ ਦੀ ਸੋਰਸ ਪੱਧਰ ‘ਤੇ ਸੈਗ੍ਰਿਗੇਸ਼ਨ ਯਕੀਨੀ ਬਣਾਉਣ, ਗੰਦਗੀ ਨਾ ਫੈਲਾਉਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਨਗਰ ਨਿਗਮ ਦੀਆਂ ਸਫਾਈ ਮੁਹਿੰਮਾਂ ਵਿੱਚ ਸਹਿਯੋਗ ਦੇਣ।

Check Also

ਸਮਾਂ ਬਦਲਣ ਤੋਂ ਬਾਅਦ ਪਹਿਲੇ ਦਿਨ ਸਮੇਂ ਸਿਰ ਦਫਤਰ ਪੁੱਜੇ ਮੁਲਾਜ਼ਮ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਵਧਦੀ ਗਰਮੀ ਨੂੰ ਦੇਖਦੇ ਹੋਏ ਸਰਕਾਰੀ …