ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ) – ਜਨਗਣਨਾ 2027 ਦੇ ਪਹਿਲੇ ਫੇਜ ਦਾ ਕੰਮ 15 ਮਈ ਤੋਂ ਸ਼ੁਰੂ ਹੋ ਚੁੱਕਾ ਹੈ ਜੋ 13 ਜੂਨ 2026 ਤੱਕ ਚੱਲੇਗਾ।ਡਿਪਟੀ
ਕਮਿਸ਼ਨਰ ਅੰਮ੍ਰਿਤਸਰ ਨੇ ਕੌਮੀ ਹਿਤਾਂ ਵਾਲੇ ਇਸ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਜਨਗਣਨਾ ਅਧਿਕਾਰੀ ਜਾਣਕਾਰੀ ਲੈਣ ਦੇ ਲਈ ਲੋਕਾਂ ਦੇ ਘਰ ਆਉਂਦੇ ਹਨ ਤਾਂ ਉਹਨਾਂ ਦਾ ਪੂਰਨ ਤੌਰ `ਤੇ ਸਹਿਯੋਗ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਇਸ ਦੌਰਾਨ ਜਨਗਣਨਾ ਦੇ ਸੰਬੰਧ ਵਿੱਚ ਜੋ ਵੀ ਪ੍ਰਸ਼ਨ ਪੁੱਛੇ ਜਾਂਦੇ ਹਨ ਉਹਨਾਂ ਦਾ ਸਹੀ ਉਤਰ ਦਿੱਤਾ ਜਾਵੇ, ਤਾਂ ਜੋ ਸਹੀ ਡਾਟਾ ਤਿਆਰ ਕੀਤਾ ਜਾ ਸਕੇ।
ਇਸ ਦੌਰਾਨ ਉਨ੍ਹਾਂ ਨੇ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਜਨਗਣਨਾ ਭਾਰਤ ਸਰਕਾਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਮਿਤੀਬੱਧ ਕੰਮ ਹੈ।ਦੇਸ਼ ਵਿੱਚ ਸਾਰੀਆਂ ਨਵੀਆਂ ਨੀਤੀਆਂ/ਸਕੀਮਾਂ ਇਸ ਡੇਟਾ ਦੇ ਅਧਾਰ ‘ਤੇ ਬਣਾਈਆਂ ਜਾਣੀਆਂ ਹਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media