
ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਸਥਾਨਕ ਸ਼ਹਿਰ ਦੇ ਸਮੂਹ ਹੋਟਲਾਂ ਦੇ ਮਾਲਕਾਂ ਵਲੋਂ ਇਕ ਵਾਰ ਫਿਰ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਹੋਟਲ ਉਦਯੋਗ ਨੂੰ ਪੰਜਾਬ ਸਰਕਾਰ ਬਿਲਕੁਲ ਹੀ ਖ਼ਤਮ ਕਰਨ ‘ਤੇ ਤੁਲੀ ਹੋਈ ਹੈ।ਪੰਜਾਬ ਹੋਟਲ ਰੈਸਟੋਰੈਂਟ ਐਂਡ ਰਿਜੋਰਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ ਹੋਟਲ ਉਦਯੋਗ ‘ਤੇ ਪਹਿਲਾਂ ਤੋਂ ਕਈ ਗੁਣਾਂ ਅਧਿਕ ਪ੍ਰੋਪਰਟੀ ਟੈਕਸ ਲਗਾਉਣ ਨਾਲ ਪੂਰੇ ਭਾਰਤ ਵਿਚ ਇਕ ਇੰਡਸਟੀ ਦਾ ਸਟੇਸਟਸ ਮਿਲਾ ਹੋਇਆ ਹੈ ਅਤੇ ਪੰਜਾਬ ਸਰਰਕਾਰ ਵੀ 2014 ਤੱਕ ਹੋਟਲਾਂ ਨੂੰ ਇੰਡੀਸੀਟੀਅਲ ਇੰਨਸੈਟਿਵ ਦਿੰਦੀ ਆਈ ਹੈ, ਲੇਕਿਨ ਫਾਇਨੀਸੀਅਲ 2015 ਦੇ ਲਈ ਪ੍ਰੋਪਰਟੀ ਟੈਕਸ ਨੂੰ ਲੈ ਕੇ ਹੋਟਲਾਂ ‘ਤੇ ਇੰਡੀਸੀਟੀਅਲ ਰੇਟ ਨਾ ਲਗਾ ਕੇ ਕਮਸੀਈਅਲ ਰੇਟ ‘ਤੇ ਵੀ ਉਪਰ ਇਕ ਸਪੈਸ਼ਲ ਕੈਟਗਿਰੀ ਬਣਾ ਕੇ ਉਸ ਵਿਚ ਪਾ ਦਿੱਤਾ ਗਿਆ ਜੋ ਕਿ ਸਰਾਸਰ ਧੱਕਾ ਅਤੇ ਗਲਤ ਹੈ।ਉਨ੍ਹਾਂ ਕਿਹਾ ਕਿ ਪਹਿਲਾ ਹੋਟਲਾਂ ‘ਤੇ ਇੰਡੀਸੀਅਲ ਰੇਟ ਦੇ ਹਿਸਾਬ ਨਾਲ ਡੇਢ ਪ੍ਰਤੀਸ਼ਤ ਟੈਕਸ ਲਗਦਾ ਸੀ ਅਤੇ ਹੁਣ ਪੰਜਾਬ ਸਰਕਾਰ ਨੇ ਇਸ ਟੈਕਸ ਵਿਚ ਭਾਰੀ ਵਧਾ ਕਰਕੇ ਇਸ ਨੂੰ ਡੇਢ ਪ੍ਰਤੀਸ਼ਤ ਤੋਂ ਅੱਠ ਪ੍ਰਤੀਸ਼ਤ ਕਰ ਦਿੱਤਾ ਹੈ, ਜੋ ਕਿ ਹੋਟਲ ਉਦਯੋਗ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਆਰਥਿਕ ਬੋਝ ਹੈ।ਇਹ ਗੱਲ ਪੰਜਾਬ ਸਰਕਾਰ ਦੁਆਰਾ ਜਾਰੀ ਹੋਟਲ ਪੋਲਿਸ਼ੀ ਵਿਚ ਬਿਲਕੁਲ ਕਲੀਅਰ ਹੈ ਕਿ ਹੋਟਲ ਇਕ ਉਦਯੋਗ ਇਕਾਈ ਹੈ ਅਤੇ ਇਸ ਦੇ ਲਾਭ ਵੀ ਹੋਟਲਾਂ ਦੇ ਲਈ ਉਦਯੋਗਿਕ ਹੀ ਰਹਿਣਗੇ।ਪੰਜਾਬ ਸਰਕਾਰ ਕਿਸੀ ਵੀ ਤਰ੍ਹਾਂ ਨਾਲ ਸਾਡੇ ਤੋਂ ਕਮਰਸੀਅਲ ਚਾਰਜ ਵਸੂਲ ਨਹੀ ਕਰ ਸਕਦੀ।ਅਗਰ ਸਾਡੇ ਨਾਲ ਕੋਈ ਅਨਿਆਂ ਹੋਇਆ ਤਾਂ ਪੰਜਾਬ ਹੋਟਲ ਐਸੋਸੀਏਸ਼ਨ ਹਾਈਕੋਰਟ ਜਾਣ ਤੋਂ ਵੀ ਗੁਰੇਜ਼ ਨਹੀ ਕਰੇਗੀ।ਇਸ ਤੋਂ ਇਲਾਵਾ ਪੰਜਾਬ ਹੋਟਲ ਐਸੋਸੀੲੈਸ਼ਨ ਅੰਮ੍ਰਿਤਸਰ ਤੋਂ ਸੀਈਓ ਹੈ ਪੀ ਐਸ ਚੱਠਾ,ਸਕੱਤਰ ਅਨਿਲ ਠਾਕੁਰ,ਰਾਜਪੁਰਾ ਤੋਂ ਮੁਹਿੰਦਰ ਕੁਮਾਰ ਪੱਪੂ ਅਤੇ ਗੋਰਵ ਮਦਾਲ ਸ੍ਰੀ ਮੁਕਤਸਰ ਸਾਹਿਬ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਕੋਸਿਆਂ।ਇਸ ਮੌਕੇ ਅਮਰਜੀਤ ਸਿੰਘ ਬਾਹੀਆ, ਬਿਕਰਮਜੀਤ ਸਿੰਘ ਬਾਹੀਆਂ, ਚੌਧਰ ਪ੍ਰਤਾਪ ਸਿੰਘ, ਸਵਦੇਸ ਗੋਇਲ,ਗਗਨ, ਕਪਿਲ ਪਹੁਜਾ, ਰੋਹਿਤ ਗਰਗ।ਸੰਦੀਪ ਅਗਰਵਾਲ, ਵਿਜੇ ਕਾਟਿਆ, ਰਾਜੇਸ਼ ਗੁਪਤਾ, ਤਰੂਣ ਗੁਪਤਾ ਅਤੇ ਮੀਡੀਆ ਇਚਾਰਜ ਪ੍ਰਵੀਨ ਸਿੰਗਲਾ ਆਦਿ ਮੌਜੂਦ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media