ਅੰਮ੍ਰਿਤਸਰ, 4 ਜੁਲਾਈ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਰਾਸ਼ਟਰਪਤੀ
ਪੁਰਸਕਾਰ ਨਾਲ ਸਨਮਾਨਿਤ ਦਿੱਲੀ ਤੋਂ ਪਾਸ ਆਊਟ ਅਧਿਆਪਕ ਪਾਰਥੋਂ ਬੈਨਰਜੀ, ਪ੍ਰੀਤਪਾਲ ਰੁਪਾਣਾ ਅਤੇ ਗੁਲਜ਼ਾਰ ਕਬੀਰ ਖ਼ਾਨ ਬੱਚਿਆਂ ਨੂੰ ਰੰਗਮੰਚ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦੇ ਰਹੇ ਹਨ।ਇਸ ਰੰਗਮੰਚ ਕਾਰਜ਼ਾਲਾ ਵਿੱਚ ਪੰਜਾਬ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਵਿਦਿਆਰਥੀ ਰੰਗਮੰਚ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਇਸ ਇਕ ਮਹੀਨਾ ਲਗਾਤਾਰ ਚੱਲਣ ਵਾਲੀ ਰੰਗਮੰਚ ਕਾਰਜਸ਼ਾਲਾ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕਰਵਾਏ ਗਏ ਨਾਟਕ ਦਾ ਮੰਚਣ ਕੀਤਾ ਜਾ ਰਿਹਾ ਹੈ।‘ਪੰਜ ਰੋਜ਼ਾ’ ਨਾਟ ਉਤਸਵ ਦੇ ਤੀਜੇ ਦਿਨ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਸ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲ ਮੰਚਣ ਕੀਤਾ ਗਿਆ।
ਨਾਟਕ ‘‘ਤੂੰ ਬੁੱਲੇ ਵਾਂਗੰੂ ਬੋਲ’ ਡਾ. ਸਵਰਾਜਬੀਰ ਦਾ ਲਿਖਿਆ ਨਵਾਂ ਨਾਟਕ ਹੈ।ਇਹ ਨਾਟਕ ਮੌਜ਼ੂਦਾ ਸਮੇਂ ਦੇ ਹਾਲਾਤ ਅਤੇ ਬਾਬਾ ਬੁੱਲੇ ਸ਼ਾਹ ਦੇ ਸਮੇਂ ਨੂੰ ਇਕੋ ਵੇਲੇ ਪੇਸ਼ ਕਰਦਾ ਹੈ, ਜਿਹੜੀਆਂ ਪਬੰਦੀਆਂ ਬਾਬਾ ਬੁੱਲੇ ਸ਼ਾਹ ਦੇ ਸਮੇਂ ਹਾਕਮਾਂ ਤੇ ਕੱਟੜ ਮੌਲਵੀਆਂ ਵੱਲੋਂ ਸਮਾਜਿਕ ਤੌਰ ‘ਤੇ ਲਗਾਈਆਂ ਜਾਂਦੀਆਂ ਸਨ, ਉਹ ਪੰਬਦੀਆਂ ਅਤੇ ਗਲਤ ਰਵਾਇਤਾਂ ਅੱਜ ਦੇ ਸਮੇਂ ਵਿੱਚ ਵੀ ਜਾਰੀ ਹਨ। ਇਹ ਵਿਆਪਕ ਤੌਰ ’ਤੇ ਉਸ ਦੇ ਜੀਵਨ ਦੀਆਂ ਘਟਨਾਵਾਂ ’ਤੇ ਅਧਾਰਿਤ ਹੈ, ਜਿਵੇਂ ਕਿ ਉਸ ਦੀ ਕਵਿਤਾ, ਇਤਿਹਾਸਕ ਰਿਕਾਰਡਾਂ ਅਤੇ ਪ੍ਰਸਿੱਧ ਮਿੱਥਾਂ ਰਾਹੀਂ ਸੰਚਾਰਿਤ ਕੀਤਾ ਗਿਆ ਹੈ।ਬੁੱਲ੍ਹੇ ਸ਼ਾਹ ਦੇ ਜੀਵਨ ਵਿੱਚ ਨਾਟਕੀ ਕਿੱਸਿਆਂ ਦੀ ਕੋਈ ਕਮੀ ਨਹੀਂ ਹੈ।ਸੱਚਾਈ ਦੀ ਖੋਜ਼, ਉਸਦੇ ਗੁਰੂ ਸ਼ਾਹ ਇਨਾਇਤ ਪ੍ਰਤੀ ਉਸ ਦੀ ਸ਼ਰਧਾ, ਅਸਹਿਣਸ਼ੀਲ ਮੌਲਵੀਆਂ ਅਤੇ ਭ੍ਰਿਸ਼ਟ ਨਵਾਬਾਂ ਨਾਲ ਉਸ ਦਾ ਟਕਰਾਅ, ਧਰਮ ਦੇ ਨਾਮ ’ਤੇ ਜੰਗਾਂ ਅਤੇ ਖੂਨ ਵਹਾਉਣ ਦਾ ਉਸ ਦਾ ਵਿਰੋਧ -ਇਹ ਸਭ ਨਾਟਕ ਵਿੱਚ ਸ਼ਕਤੀਸ਼ਾਲੀ ਦ੍ਰਿਸ਼ਾਂ ਵਜੋਂ ਸ਼ਾਮਲ ਕੀਤੇ ਗਏ ਹਨ।ਇਹ ਨਾਟਕ ਬੁੱਲ੍ਹੇ ਸ਼ਾਹ ਦੇ ਸਮੇਂ ਬਾਰੇ ਵੀ ਹੈ ਅਤੇ ਮੌਜ਼ੂਦਾ ਸਮਿਆਂ ਲਈ ਇਸ ਦੀ ਬਹੁਤ ਪ੍ਰਸੰਗਿਕਤਾ ਹੈ।ਇਹ ਪਿਆਰ ਅਤੇ ਸ਼ਾਂਤੀ ਲਈ ਇੱਕ ਮਜ਼ਬੂਤ ਅਪੀਲ ਹੈ, ਅਤੇ ਅਸਹਿਣਸ਼ੀਲਤਾ, ਹਿੰਸਾ ਅਤੇ ਨਫ਼ਰਤ ਦੇ ਵਿਰੁੱਧ ਇੱਕ ਸ਼ਕਤੀਸ਼ਾਲੀ ਨਾਟਕ ਹੈ।‘ਬੁੱਲ੍ਹਾ’ ਸਿਰਫ਼ ਨਾਟਕ ਨਹੀਂ ਹੈ, ਇਹ ਪੰਜਾਬ ਦੇ ਅਮੀਰ ਅਤੇ ਜੀਵੰਤ ਸੱਭਿਆਚਾਰ ਦਾ ਜਸ਼ਨ ਵੀ ਹੈ।
ਇਸ ਨਾਟਕ ਵਿੱਚ ਸਾਜਨ ਕੋਹਿਨੂਰ ਤੋਂ ਇਲਾਵਾ ਜਸਵੰਤ ਸਿੰਘ, ਨਿਸ਼ਾਂਤ, ਆਰਿਅਨ, ਪੁਲਕਿਤ ਗੋਇਲ, ਰਵੀਨ, ਵਿਸ਼ਾਲ, ਉਦੇ ਚੋਪੜਾ, ਰਾਜੀਵ, ਪੰਥਪ੍ਰੀਤ, ਸੰਦੀਪ, ਪਵਨ ਕੁਮਾਰ, ਲਖਵਿੰਦਰ ਸਿੰਘ, ਚਿਰੰਜੀਵ ਮਾਨਵ, ਜਗਜੀਤ ਸਿੰਘ, ਕਪਿਲ ਵਿਜਾਨ, ਤਰੁਣ ਰੋਤੇਲਾ, ਮ੍ਰਿਦੁਲ ਸੇਖੜੀ, ਧਮਰਪਾਲ, ਮਨਪ੍ਰੀਤ, ਕਬੀਰ ਸਰਦਾਨਾ, ਕਵਚ ਮਲਿਕ, ਰਹਿਮਾਨ ਸਿੰਘ, ਸਤਿੰਦਰ ਸਿੰਘ, ਸਮਰੱਥ ਗੋਇਲ, ਗਗਨਪ੍ਰੀਤ, ਭਾਰਤ ਅਜ਼ਾਦ, ਸਤੀਸ਼ ਸ਼ਰਮਾ, ਮਨਪ੍ਰੀਤ ਕੌਰ, ਜੋਬਨਪ੍ਰੀਤ ਕੌਰ, ਪ੍ਰੀਤਾ ਮੋਗਾ, ਸਮਰਪ੍ਰੀਤ ਸਿੰਘ, ਆਸ਼ੂ ਨਈਅਰ, ਚੰਦਨ ਸਮੇਤ ਕਲਾਕਾਰਾਂ ਵਲੋਂ ਦਮਦਾਰ ਅਦਾਕਾਰੀ ਪੇਸ਼ ਕੀਤੀ ਗਈ।ਨਾਟਕ ਦਾ ਗੀਤ ਤੇ ਸੰਗੀਤ ਕੁਸ਼ਾਗਰ ਕਾਲੀਆ ਵਲੋਂ ਦਿੱਤਾ ਗਿਆ।
Check Also
ਮਾਨ ਸਰਕਾਰ ਨੇ ਇਸਤਰੀਆਂ ਨੂੰ 1000-1500 ਦੀ ਆਖਰੀ ਗਾਰੰਟੀ ਵੀ ਪੂਰੀ ਕੀਤੀ – ਸੰਧੂ
ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਅਤੇ …
Punjab Post Daily Online Newspaper & Print Media