Thursday, July 16, 2026

ਮਹਾਂਕਵੀ ਕਾਲੀਦਾਸ ਦੀ ਜੈਂਯਤੀ ਮੌਕੇ ਨਾਟਕ ‘ਵੰਦੇ ਮਾਤਰਮ ਜੰਗ-ਏ-ਅਜ਼ਾਦੀ’ ਦਾ ਮੰਚਣ 15 ਜੁਲਾਈ ਨੂੰ

ਅੰਮ੍ਰਿਤਸਰ, 13 ਜੁਲਾਈ ( ਦੀਪ ਦਵਿੰਦਰ ਸਿੰਘ- ਸਭਿਆਚਾਰਕ ਮਾਮਲੇ ਵਿਭਾਗ, ਭਾਰਤ ਸਰਕਾਰ ਅਤੇ ਸੰਗੀਤ ਨਾਟਕ ਅਕਾਦਮੀ (ਨਵੀਂ ਦਿੱਲੀ) ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ‘ਵੰਦੇ ਮਾਤਰਮ’ ਰਾਸ਼ਟਰੀ ਗੀਤ ਦੇ 150 ਸਾਲਾ ਸਮਾਰੋਹ ਨੂੰ ਸਮਰਪਿਤ ਮਹਾਂਕਵੀ ਕਾਲੀਦਾਸ ਦੀ ਜੈਂਯਤੀ ਮੌਕੇ ਨੈਸ਼ਨਲ ਥੀਏਟਰ ਫੈਸਟੀਵਲ 2026 ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਨਾਟਕ ‘ਵੰਦੇ ਮਾਤਰਮ ਜੰਗ-ਏ-ਅਜ਼ਾਦੀ’ ਦਾ ਮੰਚਣ 15 ਜੁਲਾਈ ਦਿਨ ਬੁੱਧਵਾਰ ਸ਼ਾਮ 6.00 ਵਜੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਜਾ ਰਿਹਾ ਹੈ।ਵਿਰਸਾ ਵਿਹਾਰ ਤੋਂ ਜਾਰੀ ਬਿਆਨ ਵਿਚ ਗੋਬਿੰਦ ਕੁਮਾਰ ਨੇ ਦੱਸਿਆ ਹੈ ਕਿ 15 ਜੁਲਾਈ ਨੂੰ ਵੰਦੇ ਮਾਤਰਮ ਥੀਮ ’ਤੇ ਅਧਾਰਿਤ 150 ਨਾਟਕਾਂ ਦਾ ਸ਼ੋਅ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਇੱਕੋ ਸਮੇਂ ਹੋਵੇਗਾ।ਇਹ ਸਾਰੇ ਸਮਾਗਮ ਦਾ ਲਾਇਵ ਪ੍ਰਸਾਰਣ ਵੀ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਨਾਟਕ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਸਾਜਨ ਸਿੰਘ ਕੋਹਿਨੂਰ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …