ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ) – ਗੁਰ ਨਗਰੀ ਅੰਮ੍ਰਿਤਸਰ ਵਿੱਚ ਪਿੱਛਲੇ 43 ਸਾਲਾਂ ਤੋਂ ਸਿੱਖੀ ਦੇ ਪ੍ਰਚਾਰ ਲਈ ਯਤਨਸ਼ੀਲ ਧਾਰਮਿਕ ਸੰਸਥਾ ਸ਼ਬਦ
ਕੀਰਤਨ ਨਾਮ ਸਿਮਰਨ ਸਤਿਸੰਗ ਰਜਿ. ਵਲੋਂ ਹਰ ਸਾਲ ਦੀ ਤਰ੍ਹਾਂ ਧਾਰਮਿਕ ਸਮਾਗਮਾਂ ਦੀ ਲੜੀ ਆਰੰਭ ਕਰ ਦਿੱਤੀ ਗਈ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਵੱਖ-ਵੱਖ ਅਸਥਾਨਾਂ ਤੇ ਜੀਵਨ ਜੁਗਤ ਸਮਾਗਮ ਹੋ ਰਹੇ ਹਨ।ਸੰਸਥਾ ਦੇ ਮੁਖੀ ਭਾਈ ਜਸਬੀਰ ਸਿੰਘ ਬੈੰਕ ਵਾਲਿਆਂ ਨੇ ਅੱਜ ਸਥਾਨਕ ਹੋਟਲ ਵਿੱਚ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਨ ਦੱਸਿਆ ਕਿ ਸੰਸਥਾ ਵਲੋਂ ਜੀਵਨ ਜੁਗਤ ਸਮਾਗਮ 2026 ਦੀ ਲੜੀ ਇੱਕ ਅਗਸਤ ਤੋਂ ਸ਼ੁਰੂ ਹੋ ਚੁੱਕੀ ਜੋ 12 ਸਤੰਬਰ ਤੱਕ ਚੱਲੇਗੀ।ਉਨ੍ਹਾਂ ਕਿਹਾ ਕਿ 11 ਸਤੰਬਰ ਨੂੰ ਆਖੀਰਲਾ ਸਮਾਗਮ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਹੋਵੇਗਾ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਸੀ।
ਭਾਈ ਜਸਬੀਰ ਸਿੰਘ ਮੁੱਖ ਸੇਵਾਦਾਰ ਨੇ ਦੱਸਿਆ ਕਿ ਸੰਸਥਾ ਵਲੋਂ ਧਾਰਮਿਕ ਸਮਾਗਮਾਂ ਤੋੰ ਇਲਾਵਾ ਲੋਕ ਭਲਾਈ ਕਾਰਜ਼ ਵੀ ਕੀਤੇ ਜਾ ਰਹੇ ਹਨ, ਜਿੰਨਾਂ ਵਿੱਚ ਵਿਧਵਾ ਬੀਬੀਆਂ ਨੂੰ ਰਾਸ਼ਨ ਅਤੇ ਲੋੜਵੰਦ ਬੱਚੀਆਂ ਨੂੰ ਸਿਲਾਈ ਕਢਾਈ ਦੀ ਮੁਫਤ ਸਿਖਲਾਈ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਈ ਹੋਰ ਲੋਕ ਭਲਾਈ ਦੇ ਕਾਰਜ਼ ਉਲੀਕੇ ਗਏ ਹਨ ।ਇਸ ਮੌਕੇ ਅੰਮ੍ਰਿਤਪਾਲ ਸਿੰਘ, ਖੁਰਿੰਦਰ ਸਿੰਘ ਨਰੂਲਾ, ਗੁਰਬਖਸ਼ ਸਿੰਘ ਬੱਗਾ, ਸ਼ਰਨਜੀਤ ਸਿੰਘ ਡੀ.ਈ.ਸੀ ਫੈਨ, ਜਸਬੀਰ ਸਿੰਘ ਏ.ਜੀ.ਐਮ, ਜੋਗਿੰਦਰ ਸਿੰਘ ਟੰਡਨ, ਅੰਮ੍ਰਿਤਪਾਲ ਸਿੰਘ, ਦਰਸ਼ਨ ਸਿੰਘ ਚਾਨੀ ਆਦਿ ਵੀ ਮੌਜ਼ੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media