
ਛੇਹਰਟਾ, 19 ਜਨਵਰੀ (ਕੁਲਦੀਪ ਸਿੰਘ ਨੋਬਲ) – 50 ਸਾਲ ਤੋ ਵੱਧ ਸਮੇ ਤੱਕ ਰਾਜ ਕਰਨ ਵਾਲੀ ਕਾਂਗਰਸ ਨੇ ਪੰਜਾਬ ਨੂੰ ਕਦੇ ਆਪਣਾ ਨਹੀ ਸਮਝਿਆ ਤੇ ਹਮੇਸ਼ਾਂ ਅੰਗਰੇਜਾਂ ਵਾਂਗ ਪੰਜਾਬੀਆਂ ਦਾ ਸ਼ੋਸ਼ਣ ਹੀ।ਇੰਨਾਂ ਗੱਲਾਂ ਦਾ ਪ੍ਰਗਟਾਵਾ ਜਿਲਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਛੇਹਰਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਹਰ ਸਰਕਾਰ ਦਾ ਮਕਸਦ ਲੋਕਾਂ ਦੀ ਭਲਾਈ ਹੁੰਦਾ ਹੈ ਪਰ ਕਾਂਗਰਸੀਆਂ ਨੇ ਇਸ ਦੇ ਹੋਰ ਅਰਥ ਲੈਂਦੇ ਹੋਏ ਭਲਾਈ ਦੀ ਥਾਂ ਲੋਕਾਂ ਦੀ ਝੋਲੀ ਕੇਵਲ ਖੱਜਲ-ਖੁਆਰੀਆਂ ਹੀ ਪਾਈਆਂ ਹਨ।ਉਨਾਂ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਕੰਮਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਬਾਦਲ ਸਰਕਾਰ ਨੇ ਪਹਿਲਾਂ ਵੀ ਵਿਕਾਸ ਮੁੱਖ ਮਕਸਦ ਸਮਝਿਆ ਸੀ ਅਤੇ ਹੁਣ ਇਸ ਸਰਕਾਰ ਦੀ ਪਹਿਲੀ ਪਹਿਲ ਇਹੋ ਹੀ ਹੈ। ਸੋਨੂੰ ਜੰਡਿਆਂਲਾ ਨੇ ਨੌਜਵਾਨਾਂ ਸਬੰਧੀ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਵੱਖ-ਵੱਖ ਭਲਾਈ ਸਕੀਮਾਂ ਅਤੇ ਹੋਰ ਉਪਰਾਲਿਆਂ ਸਦਕਾ ਨੌਜਵਾਨਾਂ ਨੂੰ ਰੌਸ਼ਨ ਭਵਿੱਖ ਪ੍ਰਦਾਨ ਕੀਤਾ ਹੈ, ਜਿਸ ਦੀ ਸਭ ਤੋ ਵੱਡੀ ਮਿਸਾਲ ਵੱਖ-ਵੱਖ ਵਿਭਾਗਾਂ ਵਿਚ ਕੀਤੀ ਗਈ ਨਵੀ ਭਰਤੀ ਹੈ।ਇਸ ਮੌਕੇ ਇੰਡਸਟ੍ਰੀਅਲ ਅਸਟੇਟ ਦੇ ਉੱਪ ਪ੍ਰਧਾਨ ਦੀਪਕ ਸੂਰੀ, ਹੀਰਾ ਸਿੰਘ ਪਿੰਡੌਰੀ, ਮਨਜੀਤ ਕੁਮਾਰ, ਬਲਵਿੰਦਰ ਸਿੰਘ, ਗੁਲਵਿੰਦਰ ਸਿੰਘ, ਜੁਗਿੰਦਰ ਸਿੰਘ, ਕੋਚ ਨਵਦੀਪ ਸਿੰਘ ਆਦਿ ਓੁਚੇਚੇ ਤੌਰ ‘ਤੇ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media