
ਰਈਆ 20 ਜਨਵਰੀ (ਬਲਵਿੰਦਰ ਸੰਧੂ)- ਕਾਲੇ ਕਾਨੂੰੇਨ ਵਿਰੁੱਧ 42 ਜਥੇਬੰਦੀਆਂ ਦੇ ਸਾਝੇ ਮੋਰਚੇ ਵੱਲੋ ਅੱਜ ਬਾਬਾ ਬਕਾਲਾ ਸਾਹਿਬ ਤਹਿਸੀਲ ਹੈਡਕੁਆਟ ਦੇ ਸਾਹਮਣੇ ਜੀ.ਟੀ.ਰੋਡ ਉੱਪਰ ਕਰੀਬ 2 ਘੰਟੇ ਚੱਕਾ ਜਾਮ ਕੀਤਾ ਗਿਆ। ਇਸ ਵਿਸ਼ਾਲ ਜਨਤਕ ਇਕੱਠ ਦੀ ਪ੍ਰਧਾਨਗੀ ਮੰਡਲ ਵਿੱਚ ਕਿਸਾਨ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਸਠਿਆਲਾ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਜ ਸਿੰਘ ਤਿੰਮੋਵਾਲ, ਦਿਹਾਤੀ ਮਜਦੂਰ ਸਭਾ ਦੇ ਅਮਰੀਕ ਸਿੰਘ ਦਾਊਦ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਹੀਰਾ ਸਿੰਘ ਰਾਏਪੁਰ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਭਜੀਤ ਸਿੰਘ ਤਿੰਮੋਵਾਲ, ਪੇਂਡੂ ਮਜਦੂਰ ਯੂਨੀਅਨ ਦੇ ਕੁਲਵੰਤ ਸਿੰਘ ਛੱਜਲਵੱਡੀ, ਲਾਲ ਸਿੰਘ ਝੰਡਾ ਭੱਠਾ ਲੇਬਰ ਯੂਨੀਅਨ ਦੇ ਕਮਲ ਸ਼ਰਮਾਂ ਨੇ ਕੀਤੀ।ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਮੋਰਚੇ ਦੇ ਆਗੂਆਂ ਗੁਰਨਾਮ ਸਿੰਘ ਦਾਊਦ ਬਲਦੇਵ ਸਿੰਘ ਸੈਦਪੁਰ, ਸਤਨਾਮ ਸਿੰਘ ਜੋਹਲ, ਦਲਬੀਰ ਸਿੰਘ ਬੇਦਾਦਪੁਰ, ਹਰਪ੍ਰੀਤ ਸਿੰਘ ਬੁਟਾਰੀ ਰਵਿੰਦਰ ਸਿੰਘ ਛੱਜਲਵੱਡੀ, ਪੂਰਨ ਚੰਦ, ਤਰਸੇਮ ਸਿੰਘ ਕਾਲੇਕੇ, ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋ ਸਰਕਾਰੀ ਅਤੇ ਨਿੱਜੀ ਜਾਇਦਾਦ ਭੰਨ ਤੋੜ ਰੋਕੂ ਕਾਨੂੰਨ 2014 ਦੇ ਨਾਮ ਹੇਠ ਬਹੁਤ ਹੀ ਖਤਰਨਾਕ ਅਤੇ ਗੈਰਸੰਵਿਧਾਕ ਕਾੱਨ ਪਾਸ ਕਰਕੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਹੈ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਲੋਕਾਂ ਕੋਲੋ ਇਨਸਾਫ ਲੈਣ ਦੇ ਜਮਹੂਰੀ ਹੱਕ ਖੋਹਿਆ ਜਾ ਰਿਹਾ ਹੈ ਅਤੇ ਇਨਸਾਫ ਪਸੰਦ ਕਿਰਤੀ ਲੋਕਾਂ ਨੂੰ ਝੂਠੇ ਕੇਸਾ ਵਿੱਚ ਫਸਾਉਣ, ਸਜਾਵਾਂ ਦੇਣ, ਜੁਰਮਾਨੇ ਕਰਨ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮਿਹਨਤਕਸ਼ ਲੜਾਕੂ ਲੋਕਾਂ ਪ੍ਰਾਂਤ ਅੰਦਰ ਅਜਿਹੇ ਕਾਨੂੰਨ ਲਾਗੂ ਹੀ ਹੋਣ ਦੇਣਗੇ, ਜੇਕਰ ਪੰਜਾਬ ਦੀ ਸਰਕਾਰ ਨੇ ਆਪਣਾ ਲੋਕ ਵਿਰੋਧੀ ਫੈਸਲਾ ਵਾਪਸ ਨਾ ਲਿਆ ਤਾਂ ਸਾਝੇ ਮੋਰਚੇ ਵੱਲੋ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਇਸ ਮੌਕੇ ਹੋਰਨਾ ਤੋ ਇਲਾਵਾ ਰਸ਼ਪਾਲ ਸਿੰਘ ਬੁਟਾਰੀ, ਨਿਰਮਲ ਸਿੰਘ ਭਿੰਡਰ, ਮਲਕੀਤ ਸਿੰਘ ਜੱਬੋਵਾਲ, ਲਖਵਿੰਦਰ ਸਿੰਘ ਖਾਸ਼ੀ, ਨਰਿੰਦਰ ਸਿੰਘ ਵਡਾਲਾ, ਨਿਰਮਲ ਸਿੰਘ ਛੱਜਲਵੱਢੀ, ਬੀਬੀ ਜਗੀਰ ਕੌਰ ਕਲੇਰ ਘੁਮਾਣ, ਬੀਬੀ ਕਸਮੀਰ ਕੌਰ ਚੀਮਾਂਬਾਠ, ਕਰਮ ਸਿੰਘ ਬੱਲ ਸਰੂ, ਅਮਰੀਕ ਸਿੰਘ ਭੋਏਵਾਲ, ਨਿਸ਼ਾਨ ਸਿੰਘ ਧਿਆਨਪੁਰ, ਦਰਸ਼ਨ ਸਿੰਘ ਜੱਬੋਵਾਲ, ਜਸਬੀਰ ਸਿੰਘ, ਚਰਨ ਸਿੰਘ ਕਲੇਰ ਘੁਮਾਣ, ਸੀਤਾ ਰਾਮ, ਤਰਸੇਮ ਸਿੰਘ, ਦਲਬੀਰ ਸਿੰਘ ਛੱਜਲਵੱਢੀ ਆਦਿ ਆਗੂ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media