Thursday, April 2, 2026

ਮੰਤਰੀ ਰਣੀਕੇ ਨੇ ਸਕੂਲ ਦੀ ਗਰਾਊਂਡ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਬੱਚਿਆਂ ਨੂੰ ਵਰਦੀਆਂ ਤੇ ਵਿਧਵਾ ਔਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

PPN2301201516 PPN2301201517
ਛੇਹਰਟਾ, 23 ਜਨਵੀ (ਕੁਲਦੀਪ ਸਿੰਘ ਨੋਬਲ) – ਨਗਰ ਨਿਗਮ ਵਾਰਡ ਨੰਬਰ 62 ‘ਚ ਪੈਂਦੇ ਗੁਰੂ ਕੀ ਵਡਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦਾ 14 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਉਦਘਾਟਨ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਕੀਤਾ।ਇਸ ਮੋਕੇ ਪ੍ਰਿੰਸੀਪਲ ਸਰਦਾਰੀ ਲਾਲ ਵਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਕੋਂਸਲਰ ਓਮ ਪ੍ਰਕਾਸ਼ ਗੱਬਰ ਤੇ ਵਿੱਕੀ ਚੀਦਾ ਨੇ ਵਿਸ਼ੇਸ਼ ਤੌਰ ‘ਤੇ ਪੁੱਜੇ।ਪ੍ਰਿੰਸੀਪਲ ਸਰਦਾਰੀ ਲਾਲ ਤੇ ਕੋਂਸਲਰ ਓਮ ਪ੍ਰਕਾਸ਼ ਦੀ ਅਗਵਾਈ ਹੇਂਠ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਜਿੱਥੇ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ, ਸਵੈਟਰ, ਬੂਟ ਆਦਿ ਵੰਡੇ ਉੱਥੇੇ ਵਿਧਵਾਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ। ਆਪਣੇ ਸੰਬੋਧਂ ਵਿੱਚ ਜਥੇ: ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੀ ਪੜਾਈ ਨੂੰ ਲੈ ਕੇ ਕਾਫੀ ਚਿੰਤਤ ਹੈ, ਸਮੇਂ ਸਮੇਂ ਤੇ ਬੱਚਿਆਂ ਦੀ ਉੱਚ ਸਿੱਖਿਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਬੱਚਿਆਂ ਦੀ ਸਿੱਖਿਆਂ ਤੇ ਖੇਡਾਂ ਲਈ ਉਹ ਹਰ ਤਰਾਂ ਦੀ ਸਹਾਇਤਾ ਲਈ ਵਚਨਬੰਧ ਹਨ ਤੇ ਸਕੂਲ ਨੂੰ ਸਮੇਂ ਸਮੇਂ ਤੇ ਹਰ ਤਰਾਂ ਦੀ ਸਹਾਇਤਾ ਮੁੱਹਇਆ ਕੀਤੀ ਜਾਵੇਗੀ। ਇਸ ਮੋਕੇ ਵਿਧਵਾਵਾਂ ਨੂੰ ਆਪਣਾ ਰੋਜਗਾਰ ਕਮਾਉਣ ਲਈ ਸਿਲਾਈ ਮਸ਼ੀਨਾਂ ਵੰਡਦੇ ਹੋਏ ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸੇ ਵੀ ਇੰਨਸਾਨ ਨੂੰ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਇਸ ਮੋਕੇ ਪ੍ਰਿੰਸੀਪਲ ਸਰਦਾਰੀ ਲਾਲ ਤੇ ਕੋਂਸਲਰ ਓਮ ਪ੍ਰਕਾਸ਼ ਗੱਬਰ ਨੇ ਰਣੀਕੇ ਨੂੰ ਸਿਰਪਾਓ ਤੇ ਕ੍ਰਿਪਾਨ ਦੇ ਕੇ ਸਨਮਾਨਤ ਵੀ ਕੀਤਾ। ਇਸ ਮੋਕੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਮਾਨ, ਪਰਮਜੀਤ ਵਡਾਲੀ, ਪਰਮਜੀਤ ਸਿੰਘ ਪੰਮਾਂ, ਮਾਣਿਕ ਅਲੀ, ਹਰਪਾਲ ਸਿੰਘ ਰੰਧਾਵਾ, ਹਰਜੀਤ ਸਿੰਘ ਸੰਧੂ, ਰਣਜੀਤ ਸਿੰਘ ਪੰਨੂੰ, ਅਮਰੀਕ ਸਿੰਘ ਗਿੱਲ, ਪ੍ਰਧਾਨ ਮੁੱਖਾ ਸਿੰਘ, ਮਾਸਟਰ ਪਰਮਜੀਤ ਸਿੰਘ, ਕਰਮ ਸਿੰਘ ਵਡਾਲੀ, ਲਾਡੀ, ਅਭਿਸ਼ੇਕ ਸ਼ੈਂਟੀ, ਡਾਕਟਰ ਰਾਜ ਕੁਮਾਰ, ਜਸਬੀਰ ਸਿੰਘ, ਰਵਨੀਤ ਸਿੰਘ ਬਾਸਰਕੇ, ਦੀਪਕ ਕੁਮਾਰ, ਰਾਣਾ ਪ੍ਰਤਾਪ, ਨਰਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜਰ ਸਨ।

Check Also

ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ

ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …

Leave a Reply