24 ਜਨਵਰੀ ਨੂੰ ਕੌਮੀ ਦਸਤਾਰ ਬੰਦੀ ਸਮਾਗਮ ਹੋਵੇਗਾ- ਮੈਨੇਜਰ ਧੌਲ

ਛੇਹਰਟਾ, 23 ਜਨਵੀ (ਕੁਲਦੀਪ ਸਿੰਘ ਨੋਬਲ) – ਹਰ ਸਾਲ ਦੀ ਤਰਾਂ ਇਸ ਵਾਰ ਵੀ ਬਸੰਤ ਪੰਚਮੀ ਦਾ ਸਾਲਾਨਾ ਜੌੜ ਮੇਲਾ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ਼ੋ੍ਰਮਣੀ ਕਮੇਟੀ ਦੀ ਅਗਵਾਈ ਤੇ ਮੈਨੇਜਰ ਦਿਲਬਾਗ ਸਿੰਘ ਧੌਲ ਦੀ ਦੇਖ-ਰੇਖ ਹੇਠ ਬੜੀ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ।ਗੁਰਦੁਆਰਾ ਸਾਹਿਬ ਦੇ ਮੈਨੇਜਰ ਦਿਲਬਾਗ ਸਿੰਘ ਧੌਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿਹਾ ਕਿ ਬਸੰਤ ਪੰਚਮੀ ਦੇ ਜੋੜ ਮੇਲੇ ‘ਤੇ ਦੂਰ ਦੁਰਾਡੇ ਤੋਂ ਸੰਗਤਾਂ ਭਾਰੀ ਗਿਣਤੀ ਵਿਚ ਪੁੱੱਜਦੀਆਂ ਹਨ, ਜਿੰਨਾਂ ਦੀ ਸੇਵਾ ਲਈ ਹਰ ਤਰਾਂ ਦੇ ਪੁੱਖਤਾ ਪ੍ਰਬੰਧ ਕਰ ਲਏ ਗਏ ਹਨ। ਉਨਾਂ ਕਿਹਾ ਕਿ 25 ਜਨਵਰੀ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਤੇ ਧਾਰਮਿਕ ਦੀਵਾਨ ਵੀ ਸਜੱਣਗੇ ਜਿਸ ਦੌਰਾਨ ਪ੍ਰਸਿੱਧ ਵਿਦਵਾਨ, ਰਾਗੀ, ਢਾਡੀ, ਕਵੀਸ਼ਰੀ ਤੇ ਪ੍ਰਚਾਰਕ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਜਾਵੇਗਾ। ਉਨਾਂ ਕਿਹਾ ਕਿ 24 ਜਨਵਰੀ ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ 9 ਵਜੇ ਤੱਕ ਦੀਵਾਨ ਹਾਲ ਵਿਖੇ ਸ਼੍ਰੀ ਅਕਾਲ ਤੱਖਤ ਸਾਹਿਬ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਲੋਂ ਕੌਮੀ ਦਸਤਾਰ ਬੰਦੀ ਸਮਾਗਮ ਵੀ ਕਰਵਾਇਆ ਜਾਵੇਗਾ।ਜਿਸ ਵਿੱਚ ਐਸਜੀਪੀਸੀ ਮੈਂਬਰ ਬੀਬੀ ਕਿਰਜੋਤ ਕੌਰ, ਬਾਵਾ ਸਿੰਘ ਗੁਮਾਨਪੁਰਾ, ਮਗਵਿੰਦਰ ਸਿੰਘ ਖਾਪੜਖੇੜੀ, ਸਿੰਘ ਸਾਹਿਬ, ਕੋਂਸਲਰ ਨਿਰਭੈ ਸਿੰਘ ਫੋਜੀ, ਪ੍ਰਧਾਨ ਗੁ: ਬੌਹੜੀ ਸਾਹਿਬ ਸਵਿੰਦਰ ਸਿੰਘ ਕੋਟ ਖਾਲਸਾ, ਸੁਖਚੈਨ ਸਿੰਘ ਘੰਣੂਪੁਰ, ਮਿੱਤਰਪਾਲ ਸਿੰਘ ਤੇ ਹੌਰ ਮਹਾਨ ਹਸਤੀਆਂ ਪਹੁੰਚ ਰਹੀਆਂ ਹਨ। ਬਸੰਤ ਪੰਚਮੀ ਮੋਕੇ 25 ਜਨਵਰੀ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਗੁਰੂ ਕੀ ਵਡਾਲੀ ਦੇ ਪ੍ਰਧਾਨ ਹਰਭਿੰਦਰ ਸਿੰਘ ਮਾਨ ਕੈਨੇਡਾ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ 4ਥਾ ਕਬੱਡੀ ਟੂਰਨਾਮੈਂਟ ਵੀ ਹੋਵੇਗਾ, ਜਿਸ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਿੱਸਾ ਲੈਣਗੇ। ਇਸ ਮੋਕੇ ਦਿਲਬਾਗ ਸਿੰਘ, ਗ੍ਰੰਥੀ ਗੁਰਸ਼ੋਂਕ ਸਿੰਘ, ਗੁਰਵੈਲ ਸਿੰਘ, ਅਮਰਜੀਤ ਸਿੰਘ, ਬਾਪੂ ਫਿਰੋਜਪੁਰ, ਕੁਲਵਿੰਦਰ ਸਿੰਘ ਖਜਾਨਚੀ ਆਦਿ ਹਾਜਰ ਸਨ।
Punjab Post Daily Online Newspaper & Print Media