
ਅਲਗੋਂ ਕੋਠੀ, 25 ਜਨਵਰੀ (ਹਰਦਿਆਲ ਸਿੰਘ ਭੈਣੀ) ਸਥਾਨਕ ਹਾਈਵੇਅ ‘ਤੇ ਅੱਜ ਵਾਪਰੇ ੱਇਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਲ ਸਵਾਰ ਦੀ ਮੌਤ ਅਤੇ ਦੋ ਦੇ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਕੋਟਲੀ ਨਿਵਾਸੀ ਬੱਬੂ ਅਤੇ ਉਸ ਦਾ ਸਾਥੀ ਜਦ ਭਿਖੀਵਿੰਡ ਤੋਂ ਨਵੇਂ ਪੈਸ਼ਨ-ਪਰੋ ਮੋਟਰ ਸਾਈਕਲ ‘ਤੇ ਅਲਗੋਂ ਕੋਠੀ ਵੱਲ ਆ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ ਰਫਤਾਰ ਮਹਿੰਦਰਾ ਗੱਡੀ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਕਤ ਮੋਟਰ ਸਾਈਕਲ ਅਲਗੋਂ ਵਿਖੇ ਬਿਜਲੀ ਲਾਈਟ ਦਾ ਕੰਮ ਕਰਦੇ ਮੱਖੀ ਕਲਾਂ ਵਾਸੀ ਰਾਜਵਿੰਦਰ ਸਿੰਘ ਦੇ ਮੋਟਰ ਸਾਈਕਲ ਨਾਲ ਟਕਰਾਅ ਗਿਆ, ਜਿਸ ਕਰਕੇ ਕੋਟਲੀ ਵਾਸੀ ਬੱਬੂ ਗੰਭੀਰ ਜਖਮੀ ਹੋ ਗਿਆ ਅਤੇ ਸਥਾਨਕ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿਤਾ, ਲੇਕਿਨ ਜਖਮਾਂ ਦੀ ਤਾਬ ਨਾ ਸਹਾਰਿਦਆਂ ਉਸ ਦੀ ਮੌਤ ਹੋ ਗਈ।ਇਸ ਹਾਦਸੇ ਵਿੱਚ ਬੱਬੂ ਦੇ ਸਾਥੀ ਦੇ ਸਿਰ ‘ਤੇ ਸੱਟਾਂ ਲੱਗੀਆਂ ਅਤੇ ਰਾਜਵਿੰਦਰ ਸਿੰਘ ਦਾ ਪੈਰ ਵੱਢਿਆ ਗਿਆ, ਜਿਸ ਨੂੰ ਅਲਗੋਂ ਦਾ ਸਥਾਨਕ ਨਿੱੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਹਿੰਦਰਾ ਗੱਡੀ ਕਾਫੀ ਤੇਜ ਰਫਾਤਾਰ ਨਾਲ ਮੋਟਰ ਸਾਈਕਲ ਨਾਲ ਟਕਰਾਈ ਅਤੇ ਡਰਾਈਵਰ ਗੱਡੀ ਭਜਾ ਕੇ ਫਰਾਰ ਹੋ ਗਿਆ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media