Monday, April 28, 2025
Breaking News

 ਦਰਦਨਾਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਲ ਸਵਾਰ ਦੀ ਮੌਤ ਅਤੇ ਦੋ ਜਖਮੀ

PPN2501201507 PPN2501201508
ਅਲਗੋਂ ਕੋਠੀ, 25  ਜਨਵਰੀ (ਹਰਦਿਆਲ ਸਿੰਘ ਭੈਣੀ) ਸਥਾਨਕ ਹਾਈਵੇਅ ‘ਤੇ ਅੱਜ ਵਾਪਰੇ ੱਇਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਲ ਸਵਾਰ ਦੀ ਮੌਤ ਅਤੇ ਦੋ ਦੇ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਕੋਟਲੀ ਨਿਵਾਸੀ ਬੱਬੂ ਅਤੇ ਉਸ ਦਾ ਸਾਥੀ ਜਦ ਭਿਖੀਵਿੰਡ ਤੋਂ ਨਵੇਂ ਪੈਸ਼ਨ-ਪਰੋ ਮੋਟਰ ਸਾਈਕਲ ‘ਤੇ ਅਲਗੋਂ ਕੋਠੀ ਵੱਲ ਆ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ ਰਫਤਾਰ ਮਹਿੰਦਰਾ ਗੱਡੀ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਕਤ ਮੋਟਰ ਸਾਈਕਲ ਅਲਗੋਂ ਵਿਖੇ ਬਿਜਲੀ ਲਾਈਟ ਦਾ ਕੰਮ ਕਰਦੇ ਮੱਖੀ ਕਲਾਂ ਵਾਸੀ ਰਾਜਵਿੰਦਰ ਸਿੰਘ ਦੇ ਮੋਟਰ ਸਾਈਕਲ ਨਾਲ ਟਕਰਾਅ ਗਿਆ, ਜਿਸ ਕਰਕੇ ਕੋਟਲੀ ਵਾਸੀ ਬੱਬੂ ਗੰਭੀਰ ਜਖਮੀ ਹੋ ਗਿਆ ਅਤੇ ਸਥਾਨਕ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿਤਾ, ਲੇਕਿਨ ਜਖਮਾਂ ਦੀ ਤਾਬ ਨਾ ਸਹਾਰਿਦਆਂ ਉਸ ਦੀ ਮੌਤ ਹੋ ਗਈ।ਇਸ ਹਾਦਸੇ ਵਿੱਚ ਬੱਬੂ ਦੇ ਸਾਥੀ ਦੇ ਸਿਰ ‘ਤੇ ਸੱਟਾਂ ਲੱਗੀਆਂ ਅਤੇ ਰਾਜਵਿੰਦਰ ਸਿੰਘ ਦਾ ਪੈਰ ਵੱਢਿਆ ਗਿਆ, ਜਿਸ ਨੂੰ ਅਲਗੋਂ ਦਾ ਸਥਾਨਕ ਨਿੱੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਹਿੰਦਰਾ ਗੱਡੀ ਕਾਫੀ ਤੇਜ ਰਫਾਤਾਰ ਨਾਲ ਮੋਟਰ ਸਾਈਕਲ ਨਾਲ ਟਕਰਾਈ ਅਤੇ ਡਰਾਈਵਰ ਗੱਡੀ ਭਜਾ ਕੇ ਫਰਾਰ ਹੋ ਗਿਆ।

Check Also

ਵਿਧਾਇਕ ਨਿੱਜ਼ਰ ਨੇ ਅਸਿਸਟੈਂਟ ਫੂਡ ਕਮਿਸ਼ਨਰ ਨੂੰ ਕੀਤੀ ਤਾੜਨਾ

ਮੇਰੇ ਹਲਕੇ ‘ਚ ਮਿਲਾਵਟੀ ਸਮਾਨ ਵੇਚਣ ਵਾਲਿਆਂ ਵਿਰੁੱਧ ਕਰੋ ਸਖਤ ਕਾਰਵਾਈ ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ …

Leave a Reply