Monday, March 30, 2026

ਹਲਕਾ ਸ੍ਰੀ ਹਰਗੋਬਿੰਦ ਪੁਰ ਦੇ ਵੱਖ ਵੱਖ ਬੂਥਾਂ ‘ਤੇ ਰਾਸ਼ਟਰੀ ਪੱਧਰ ਤੇ ਵੋਟਰ ਦਿਵਸ ਮਨਾਇਆ

ਰਾਸ਼ਟਰੀ ਪੱਧਰ ਤੇ ਵੋਟਰ ਦਿਵਸ ਮਨਾਇਆ

votes
ਬਟਾਲਾ, 25 ਜਨਵਰੀ (ਨਰਿੰਦਰ ਬਰਨਾਲ) – ਜਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸਨਰ ਡਾ. ਅਭਿਨਵ ਤ੍ਰਿਖਾ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹਲਕਾ ਸ੍ਰੀ ਹਰਗੋਬਿੰਦ ਪੁਰ ਦੇ ਸੁਪਰਵਾਈਜਰ ਲਖਵਿੰਦਰ ਸਿੰਘ ਢਿਲੋ ਤੇ ਵੱਖ ਵੱਖ ਬੂਥਾ ਦੇ ਬੀ ਐਲ ਉਜ ਵੱਲੋ ਰਾਸ਼ਟਰੀ ਵੋਟਰ ਦਿਵਸ ਮਨਾਉਦਿਆਂ ਨਵੇ ਵੋਟਰਾਂ ਨੂੰ ਕਾਰਡ ਵੰਡੇ ਗਏ ਤੇ ਉਹਨਾਂ ਕੋਲੋ ਪ੍ਰਣ ਵੀ ਲਿਆ ਗਿਆ, ਕਿ ਅਸੀ ਭਾਰਤ ਦੇ ਨਾਗਰਿਕ ਲੋਕਤੰਤਰ ਵਿਚ ਵਿਸ਼ਵਾਸ਼ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀ ਆਪਣੇ ਦੇਸ ਦੀਆਂ ਲੋਕਤੰਤਰ ਪ੍ਰੰਪਰਾਵਾਂ ਨੂੰ ਬਣਾਈ ਰੱਖਾਗੇ ਅਤੇ ਸੁਤੰਤਰ ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਆਪਣੀ ਵੋਟ ਬਣਾਵਾਂਗੇ ਅਤੇ ਆਪਣੇ ਵੋਟ ਦੇ ਅਧਿਕਾਰ ਦਾ ਨਿਡਰ ਹੋ ਕੇ ਧਰਮ ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਕਿਸੇ ਲਾਲਚ ਦੇ ਪ੍ਰਭਾਵ ਤੋ ਬਿਨਾ ਇਸਤੇਮਾਲ ਕਰਾਂਗੇ। ਇਸ ਮੌਕੇ ਪ੍ਰਿੰਸੀਪਲ ਜਸਬੀਰ ਕੌਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟ ਦੀ ਵਰਤੋਂ ਬੜੀ ਸਮਝ ਨਾਲ ਕਰਨੀ ਚਾਹੀਦੀ ਹੈ ।ਜਿੰਨਾ ਦੀ ਵੀ ਉਮਰ 18 ਸਾਲ ਦੀ ਹੈ ਉਹਨਾਂ ਨੂੰ ਆਪਣੀ ਵੋਟ ਪਿੰਡ ਦੇ ਬੀ ਐਲ ਓ ਤੋਂ ਬਨਵਾਊਣੀ ਚਾਹਦੀ ਹੈ।ਲਖਵਿੰਦਰ ਸਿੰਘ ਸੁਪਰਵਾਈਜਰ ਨੇ ਦੱਸਿਆ ਕਿ ਬਾਸਰਪੁਰਾ, ਫੁਲਕੇ, ਰੰਗੀਲਪੁਰਾ, ਚਾਹਲ ਕਲਾਂ ਤੇ ਮਿਸਰਪੁਰਾ ਬੂਥਾਂ ‘ੁਤੇ ਵੀ ਨਵੇ ਕਾਰਡਾਂ ਦੀ ਵੰਡ ਕਰ ਦਿਤੀ ਗਈ ਹੈ ।ਨਵੇ ਕਾਰਡ ਧਾਰਕਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰ ਦਿਤਾ ਗਿਆ ਹੈ।ਇਸ ਮੌਕੇ ਪਿੰਡ ਜੈਤੋਸਰਜਾ ਦੇ ਸਰਪੰਚ ਸੁਰਜੀਤ ਸਿੰਘ, ਅਵਤਾਰ ਸਿੰਘ ਮੈਬਰ ਪੰਚਾਇਤ, ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਗੁਰਦੇਵ ਸਿੰਘ ਆਰੇਵਾਲਾ, ਗਿਆਨ ਸਿੰਘ, ਸਵਿੰਦਰ ਸਿੰਘ, ਬਲਜਿੰਦਰ ਕੌਰ ਆਦਿ ਹਾਜਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply