Friday, September 11, 2026

ਗੁਰੂ ਨਾਨਕ ਦੇਵ ਸਕੂਲ ਵਿਖੇ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ

PPN2501201513
ਬਟਾਲਾ, 25 ਜਨਵਰੀ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਅਕੈਡਮੀ ਪਬਲਿਕ ਸਕੂਲ ਹਰਚੋਵਾਲ ਰੋਲ ਕਾਦੀਆਂ ਵਿਖੇ ਵਿਦਿਆਰਥੀਆਂ ਦੀ ਚੜਦੀ ਕਲਾ ਅਤੇ ਗੁਰੂ ਵਾਲੇ ਬਣਨ ਦੇ ਲਈ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਸਕੂਲ ਦੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਗੁਰੂ ਦਾ ਉਟ ਆਸਰਾ ਲੈ ਕੇ ਹੀ ਜਿੰਦਗੀ ਜਿਊਣਗੇ। ਸਕੂਲ ਐਮ ਡੀ ਹਰਸਿਮਰਤ ਸਿੰਘ ਸੰਧੂ ਨੇ ਵਿਦਿਆਰਥੀਆ ਨੂੰ ਸਾਰੇ ਧਰਮਾਂ ਦਾ ਮਾਣ ਸਤਿਕਾਰ ਕਰਨ ਦਾ ਸੁਨੇਹਾ ਦਿੰਦਿਆ ਕਿਹਾ ਮਾਨਵਤਾ ਦੇ ਭਲੇ ਹਿੱਤ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਕੇ ਜਿੰਦਗੀ ਨੂੰ ਜਿਊਣਾਂ ਚਾਹੀਦਾ ਹੈ।ਇਸ ਮੌਕੇ ਸਤਨਾਮ ਸਿੰਘ ਸੰਧੂ, ਚੇਅਰਪਰਸਨ ਮਨਜਿੰਦਰ ਕੌਰ ਸੰਧੂ, ਸੰਤੋਸ ਵੈਦ, ਜੋਤੀ ਮਹਾਜਨ, ਨਵਨੀਤ ਕੌਰ, ਪਰਮਜੀਤ ਕੌਰ ਤੋ ਇਲਾਵਾ ਸਕੂਲ ਦੇ ਵਿਦਿਆਰਥੀ ਹਾਜਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply