
ਅੰਮ੍ਰਿਤਸਰ, 28 ਜਨਵਰੀ (ਪ੍ਰੀਤਮ ਸਿੰਘ) – ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਖਿਡਾਰੀਆਂ ਦੀ ਇਕ ਟੀਮ ਨੂੰ ਅੱਜ ਖ਼ਾਲਸਾ ਕਾਲਜ ਤੋਂ ਅਗਲੇ ਹਫ਼ਤੇ ਉਜੈਨ (ਐੱਮ.ਪੀ.) ਵਿਖੇ ਆਯੋਜਿਤ ‘ਕੌਮੀ ਮਾਲਾਖੰਬ’ (ਦੇਸੀ ਜਿਮਨਾਸਟਿਕ) ਵਿੱਚ ਹਿੱਸਾ ਲੈਣ ਲਈ ਰਵਾਨਾ ਕੀਤਾ ਗਿਆ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਪੰਜਾਬ ਅਮੇਚਰ ਮਾਲਕਾਮਬ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ 7 ਮੈਂਬਰੀ ਖਿਡਾਰੀਆਂ ਦੀ ਟੀਮ ਨੂੰ ਰਵਾਨਾ ਕਰਨ ‘ਤੇ ਕਿਹਾ ਕਿ ਉਨ੍ਹਾਂ ਪੂਰਨ ਆਸ ਹੈ ਉਕਤ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਸੂਬੇ ਲਈ ਕੌਮੀ ਮਾਣ ਹਾਸਲ ਕਰੇਗੀ।
ਇਸ ਟੀਮ ਵਿੱਚ ਖ਼ਾਲਸਾ ਕਾਲਜ ਸਕੂਲਾਂ, ਡੀ. ਏ. ਵੀ. ਸਕੂਲ ਤੋਂ ਇਲਾਵਾ ਹੋਰ ਵਿੱਦਿਅਕ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਵਿੱਚ ਮਨਜੀਤ ਸਿੰਘ, ਵਿਕਾਸ ਵਰਮਾ, ਰਾਹੁਮ ਵਰਮਾ, ਜਤਿਨ ਖੰਨਾ, ਮੋਹਿਤ ਸ਼ਰਮਾ ਸਿਮਰਤ ਸਿੰਘ ਅਤੇ ਅਰਸ਼ਦੀਪ ਸ਼ਾਮਿਲ ਹਨ। ਸ: ਛੀਨਾ ਨੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐੱਸ. ਐੱਸ. ਛੀਨਾ, ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਐਸੋ: ਦੇ ਜਨ: ਸਕੱਤਰ ਡਾ. ਦਲਜੀਤ ਸਿੰਘ ਦੀ ਮੌਜ਼ੂਦਗੀ ਵਿੱਚ ਉਪਰੋਕਤ ਖਿਡਾਰੀਆਂ ਨੂੰ ਕਿੱਟਾਂ ਪ੍ਰਦਾਨ ਕੀਤੀਆਂ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media