Thursday, June 25, 2026

ਚਿੱਟਾ ਗੁੰਮਟ ਵਿਖੇ ਮੇਅਰ ਸ੍ਰੀ ਅਰੋੜਾ ਤੇ ਡਾ. ਸਿੱਧੁ ਵੱਲੋਂ ਨਵਾਂ ਟਿਊਬਵੈਲ ਲਾਉਣ ਦੇ ਕੰਮ ਦਾ ਉਦਘਾਟਨ

PPN2901201514

ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਚਿੱਟਾ ਗੁੰਮਟ ਰਾਮ ਬਾਗ ਵਾਰਡ ਨੰ:26 ਵਿਖੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਅਤੇ ਡਾ. ਨਵਜੋਤ ਕੋਰ ਸਿੱਧੁ, ਸੀ.ਪੀ.ਐਸ., ਪੰਜਾਬ ਸਰਕਾਰ ਜੀ ਵੱਲੋਂ ਨਵਾਂ ਟਿਊਬਵੈਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ।  ਮੇਅਰ ਸ੍ਰੀ ਅਰੋੜਾ ਨੇ ਦਸਿਆ ਕਿ ਇਸ ਟਿਊਬਵੈਲ ‘ਤੇ 12:00 ਲੱਖ ਦੇ ਕਰੀਬ ਦੀ ਲਾਗਤ ਆਵੇਗੀ ਅਤੇ ਇਲਾਕੇ ਵਿੱਚ ਨਵਾਂ ਟਿਊਬਵੈਲ ਲਗਾਉਣ ‘ਤੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਨਗਰ ਨਿਗਮ ਗੁਰੂ ਨਗਰੀ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸ਼ਹਿਰ ਵਿੱਚ ਤੇਜੀ ਨਾਲ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।  ਮੁੱਖ ਸੰਸਦੀ ਸਕੱਤਰਡਾ. ਨਵਜੋਤ ਕੋਰ ਸਿੱਧੁ, ਪੰਜਾਬ ਸਰਕਾਰ ਅਤੇ ਕੋਂਸਲਰ ਸ੍ਰੀਮਤੀ ਰਮਾ ਮਹਾਜਨ ਨੇ ਕਿਹਾ ਕਿ ਮੇਅਰ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਸੁੱਖ ਸਹੂਲਤਾਂ ਦੇਣ ਲਈ ਵਿਕਾਸ ਦੇ ਕੰਮ ਲਗਾਤਾਰ ਕਰਵਾਏ ਜਾ ਰਹੇ ਹਨ।ਇਸ ਮੌਕੇ ਸ੍ਰੀ ਰਮਨ ਸ਼ਰਮਾ, ਸਿਕੰਦਰ ਚੋਹਾਨ, ਅਸ਼ੋਕ ਗੁਪਤਾ, ਮੋਹਿਤ ਮਹਾਜਨ, ਅਸ਼ੋਕ ਮਹਾਜਨ, ਸੁਧੀਰ ਮਹਾਜਨ, ਰਾਜ ਕੁਮਾਰ, ਪ੍ਰਿੰਸੀਪਲ ਅਰੁਨ ਮਨਸੋਤਰਾ, ਵਿਜੇ ਨਾਹਲ, ਬਲਜਿੰਦਰ ਸਿੰਘ, ਵਿੱਕੀ, ਗੋਰਵ ਆਦਿ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply