ਅੱਗ ਤੋ ਬਚਣ ਦੇ ਬਚਾਅ ਦੱਸ ਕੇ ਚੱਲਦੇ ਬਣੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ
ਮੁੱਖ ਗੇਟ ‘ਤੇ ਸਹਿਜਧਾਰੀ ਨੌਜਵਾਨਾਂ ਨੇ ਦਿੱਤੀਆਂ ਮੀਡੀਆ ਨੂੰ ਦੇਖ ਲੈਣ ਦੀਆ ਧਮਕੀਆਂ

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪੰਜਾਬ ਵਿਚ ਸਿੱਖਾਂ ਦੇ ਜਾਗਦੀ ਜੋਤ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਵੀ ਹੁਣ ਖਤਰੇ ਵਿੱਚ ਲੱਗ ਰਹੀ ਹੈ, ਬੀਤੀ ਰਾਤ ਸਥਾਨਕ ਘੋੜੇ ਚੌਕ ਨਜਦੀਕ ਅਜੀਤ ਰੋਡ ਸਥਿਤ ਗੁਰੂਦੁਆਰਾ ਬਾਬਾ ਅਜੀਤ ਸਿੰਘ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 9 ਸਰੂਪਾਂ ਅਤੇ 2 ਪੋਥੀਆਂ ਰੂਮ ਹੀਟਰ ਦੇ ਸ਼ੋਰਟ ਸਰਕਟ ਕਾਰਨ ਸੇਕੇ ਗਏ। ਗੁਰੂਦੁਆਰਾ ਸਾਹਿਬ ਵਿਚ ਵਾਪਰੀ ਇਸ ਘਟਨਾ ਦਾ ਜਦੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਪਥੰਕ ਪ੍ਰਚਾਰ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਪੰਜ ਪਿਆਰਿਆਂ ਨੂੰ ਘਟਨਾ ਦੀ ਜਾਂਚ ਲਈ ਅਤੇ ਪ੍ਰਸ਼ਾਸ਼ਨ ਵੱਲੋ ਵੀ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਡੀ. ਐਸ. ਪੀ ਸਿਟੀ ਸੁਖਦੇਵ ਸਿੰਘ ਬਰਾੜ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੂੰ ਭੇਜਿਆ । ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਥੰਕ ਪ੍ਰਚਾਰ ਕਮੇਟੀ ਦੇ ਦਿਲਬਾਗ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖ ਆਸਨ ਸਥਾਨ ਵਾਲੇ ਕਮਰੇ ਵਿਚ ਚੱਲ ਰਹੇ ਹੀਟਰ ਕਾਰਨ ਚੰਦੋਆ ਸਾਹਿਬ ਨੂੰ ਅੱਗ ਲੱਗ ਗਈ ਅਤੇ ਚਦੋਆ ਸਾਹਿਬ ਸੁਖ ਆਸਨ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਅਤੇ ਪੋਥੀਆਂ ਉੱਪਰ ਡਿੱਗ ਗਿਆ ਚੰਦੋਆ ਸਾਹਿਬ ਨੂੰ ਲੱਗੀ ਅੱਗ ਕਾਰਨ ਇਹ ਸਭ ਵਾਪਰਿਆ ਹੈ । ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੀਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਯਾਦਾ ਬਣਾਈ ਰੱਖਣ ਲਈ ਸ਼੍ਰੋਮਣੀ ਕਮੇਟੀ ਵੱਲੋ ਸਮੇਂ-ਸਮਂੇ ਸਿਰ ਗੁਰਦੁਆਰਾ ਸਾਹਿਬ ਕਮੇਟੀਆਂ ਨੂੰ ਹਿਦਾਇਤਾਂ ਦਿੱਤੀਆ ਜਾਂਦੀਆ ਰਹਿੰਦੀਆ ਹਨ, ਅੱਜ ਜੋ ਘਟਨਾ ਵਾਪਰੀ ਹੈ ਇਸ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਭਾਵੇ ਉਹ ਪ੍ਰਬੰਧਕ ਕਮੇਟੀ ਹੈ ਜਾਂ ਮੈਨੇਜਰ ਤੇ ਗ੍ਰੰਥੀ ਸਿੰਘ ਨੂੰ ਸਖ਼ਤ ਧਾਰਮਿਕ ਸਜਾ ਲਾਈ ਜਾਵੇਗੀ।ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਮੀਡੀਆ ਸਾਹਮਣੇ ਹਾਜ਼ਰ ਨਹੀ ਹੋਏ ਅਤੇ ਨਾ ਹੀ ਕੋਈ ਪ੍ਰਤੀਕਿਰਿਆ ਲਈ ਕਿਸੇ ਕਿਸਮ ਦਾ ਜਵਾਬ ਮਿਲਿਆ ।
ਅੱਗ ਤੋ ਬਚਣ ਦੇ ਉਪਾਅ ਦੱਸ ਕੇ ਚੱਲਦੇ ਬਣੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਇਸ ਘਟਨਾ ਸੰਬਧੀ ਜਾਣਕਾਰੀ ਇੱਕਤਰ ਕੀਤੀ ਅਤੇ ਪੰਜ ਪਿਆਰਿਆ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਗੁਰੂਦੁਆਰਾ ਸਾਹਿਬ ਸ੍ਰੀ ਰਾਮਸਰ ਸ੍ਰੀ ਅਮ੍ਰਿੰਤਸਰ ਸਾਹਿਬ ਭੇਜਣ ਦੇ ਆਦੇਸ਼ ਦਿੱਤੇ । ਇਸ ਸਮੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਮੂਹ ਗੁਰਦੁਆਰਾ ਸਾਹਿਬਾਨ ਦਾ ਜਲਦ ਨਿਰੀਖਣ ਕਰਵਾਉਣਗੇ ਅਤੇ ਬਿਜਲੀ ਨਾਲ ਚੱਲਣ ਵਾਲੇ ਜੰਤਰਾਂ ਦੀ ਜਾਂਚ ਕਰਵਾ ਕੇ ਐਮ ਸੀ ਲਗਵਾਉਣ ਦੀ ਹਦਾਇਤ ਜਾਰੀ ਕਰਨਗੇ।
ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਤੇ ਸਹਿਜਧਾਰੀ ਨੌਜਵਾਨਾਂ ਨੇ ਦਿੱਤੀਆਂ ਮੀਡੀਆ ਨੂੰ ਦੇਖ ਲੈਣ ਦੀਆਂ ਧਮਕੀਆਂ
ਜਦੋ ਪੱਤਰਕਾਰਾਂ ਵੱਲੋ ਗੁਰੂਦੁਆਰਾ ਸਾਹਿਬ ਵਿਖੇ ਜਾ ਕੇ ਘਟਨਾ ਦੀ ਜਾਣਕਾਰੀ ਇੱਕਤਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੁਰੂਦੁਆਰਾਂ ਸਾਹਿਬ ਦੇ ਮੁੱਖ ਗੇਟ ਤੇ ਖੜੇ ਅੱਧੀ ਦਰਜਨ ਦੇ ਕਰੀਬ ਸਹਿਜਧਾਰੀ ਨੌਜਵਾਨਾਂ ਵੱਲੋ ਪੱਤਰਕਾਰਾਂ ਨੂੰ ਅੰਦਰ ਜਾਣ ਤੋ ਰੋਕਿਆ ਗਿਆ।ਜਦੋ ਉਹਨਾਂ ‘ਤੇ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਸਿੰਘ ਸਾਹਿਬ ਦਾ ਆਦੇਸ਼ ਹੈ ਮੀਡੀਆ ਨੂੰ ਅੰਦਰ ਨਹੀ ਜਾਣ ਦੇਣਾ, ਜਦੋ ਕਿ ਪੰਜ ਪਿਆਰਿਆਂ ਨੇ ਖੁੱਦ ਮੀਡੀਆ ਨੂੰ ਉਥੇ ਰੁੱਕ ਕੇ ਗੱਲਬਾਤ ਕਰਨ ਲਈ ਅਗਾਂਹ ਕੀਤਾ, ਪ੍ਰੰਤੂ ਫੇਰ ਵੀ ਉਕਤ ਨੋਜਵਾਨਾਂ ਨੇ ਮੀਡੀਆ ਨਾਲ ਬਹਿਸ ਕਰਦੇ ਹੋਏ ਪੱਤਰਕਾਰਾਂ ਨੂੰ ਦੇਖ ਲੈਣ ਦੀਆਂ ਧਮਕੀਆਂ ਦਿੱਤੀਆਂ।
Punjab Post Daily Online Newspaper & Print Media