ਨਕਲ ਰੋਕੋ ਅਭਿਆਨ ਦਾ ਛੇਵਾਂ ਜ਼ੋਨਲ ਸਮਾਗਮ ਬਠਿੰਡਾ ਵਿਖੇ ਕੀਤਾ ਗਿਆ

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨਕਲ ਰੋਕਣ ‘ਚ ਮਾਪੇ ਵੀ ਯੋਗਦਾਨ ਦਾਨ ਪਾਉਣ ਅਤੇ ਬਚਿੱਆਂ ਨੂੰ ਚੰਗੀ ਸਿਖਿਆ ਦੇਣ ਲਈ ਸਰਕਾਰ ਦੇ ਯਤਨਾਂ ਨੂੰ ਸਫਲ ਬਣਾਉਣ ‘ਚ ਮਦਦ ਕਰਨ। ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਨੇ ਇਸ ਗੱਲ ਦਾ ਪ੍ਰਗਟਾਵਾ ਅੱਜ ਨਕਲ ਵਿਰੋਧੀ ਅਭਿਆਨ ਤਹਿਤ ਕਰਵਾਏ ਗਏ ਆਦੇਸ਼ ਯੁਨੀਵਰਸਿਟੀ ਵਿਖੇ ਜ਼ੋਨ ਪਧੱਰੀ ਜਾਗਰੁਕਤਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ। ੳਨ੍ਹਾਂ ਕਿਹਾ ਕਿ ਨਕਲ ਵਿਰੋਧੀ ਅਭਿਆਨ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਆਦੇਸ਼ ਅਨੁਸਾਰ ਕਰਵਾਇਆ ਜਾ ਰਿਹਾ ਹੈ।
ਸਮਾਗਮ ਵਿੱਚ ਨਕਲ ਵਿਰੋਧੀ ਅਭਿਆਨ ਦੀ ਕਨਵੀਨਰ ਸ਼੍ਰੀਮਤੀ ਸ਼ਰੂਤੀ ਸ਼ੁਕਲਾ ਨੇ ਕਿਹਾ ਗਿਆ ਕਿ ਸਾਨੂੰ ਸਿੱੱਖਿਆ ਨੂੰ ਕਦਰਾਂ-ਕੀਮਤਾਂ ਦੇ ਨਾਲ ਜੋੜ ਕੇ ਵੇਖਣਾ ਹੋਵੇਗਾ। ਚੇਅਰਪਰਸਨ ਡਾ: ਤੇਜਿੰਦਰ ਕੌਰ ਧਾਲੀਵਾਲ ਦੀ ਪ੍ਰਧਾਨਗੀ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਤੇ ਸਿੱਖਿਆ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਸ਼੍ਰੀਮਤੀ ਸ਼ਰੂਤੀ ਸ਼ੁਕਲਾ, ਕਨਵੀਨਰ, ਨਕਲ ਵਿਰੋਧੀ ਅਭਿਆਨ ਵਲੋਂ ਇਹ ਅਭਿਆਨ ਚਲਾਇਆ ਜਾ ਰਿਹਾ ਹੈ।ਇਸ ਅਭਿਆਨ ਦਾ ਪਹਿਲਾ ਪੜਾਅ ਸਤੰਬਰ 2013 ਨੂੰ ਬਠਿੰਡਾ ਤੋਂ ਸ਼ੁਰੂ ਕਰਕੇ 2 ਫਰਵਰੀ ਨੂੰ ਗੁਰਦਾਸਪੁਰ ਵਿਖੇ ਸਮਾਪਤ ਕੀਤਾ ਗਿਆ ਸੀ। ਇਸ ਅਭਿਆਨ ਦੇ ਦੂਜੇ ਪੜਾਅ ਦੌਰਾਨ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਨੂੰ 7 ਜੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਇਸਦੇ ਪਹਿਲੇ ਜੋਨ ਦਾ ਉਦਘਾਟਨ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਜੀ ਵਲੋਂ ਜਲੰਧਰ ਵਿਖੇ ਕੀਤਾ ਗਿਆ ਸੀ।ਇਸ ਸਮਾਗਮ ਵਿੱੱਚ ਪੰਜਾਬ ਸਕੂਲ ਸਿੱੱਖਿਆ ਬੋਰਡ ਦੇ ਚੇਅਰਪਰਸਨ ਸ਼੍ਰੀਮਤੀ ਡਾ. ਤਜਿੰਦਰ ਕੌਰ ਧਾਲੀਵਾਲ ਵਲੋਂ ਸੰਬੋਧਿਤ ਕਰਦੇ ਹੋਏ ਕਿਹਾ ਗਿਆ ਕਿ ਬਚਿੱਆਂ ਨੂੰ ਚੰਗੇ ਅਤੇ ਮਾੜੇ ਦੀ ਪਹਿਚਾਨ ਕਰਾੳਣਾ ਸਾਡਾ ਸਾਰਿਆਂ ਦਾ ਫਰਜ਼ ਹੈ।ਇਸ ਸਮਾਗਮ ਵਿੱਚ ਵਿਧਾਇਕ ਸ਼੍ਰੀ ਦਰਸ਼ਨ ਸਿੰਘ ਕੋਟਫੱਤਾ ਅਤੇ ਜ਼ਲ੍ਹਾ ਸਿਖਿਆ ਅਫ਼ਸਰ (ਸੈ ਸਿ) ਡਾ. ਅਮਰਜੀਤ ਕੌਰ ਵੀ ਮੋਜੂਦ ਸਨ।ਸਮਾਗਮ ‘ਚ ਜ਼ੋਨ ਦੇ ਦੂਜੇ ਜ਼ਿਲ੍ਹੇ ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ ਵਲੋਂ ਵੀ ਭਾਗ ਲਿਆ ਗਿਆ । ਨਕਲ ਵਿਰੋਧੀ ਅਭਿਆਨ ਦੇ ਇਸ ਜ਼ੋਨਲ ਸਮਾਗਮ ਵਿੱਚ ਬਠਿੰਡਾ, ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਤਕਰੀਬਨ 1200 ਹਾਈ, ਸੀਨੀਅਰ ਸੈਕੰਡਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਮੁੱੱਖੀ/ ਅਧਿਆਪਕ, ਬੀ.ਪੀ.ਈ.ਓ., ਸੀ.ਐਚ.ਟੀ. ਤੇ ਬੱਚੇ ਸ਼ਾਮਲ ਸਨ।ਮੁੱਖ ਮਹਿਮਾਨ ਵਲੋਂ ਤਿੱਨ.ੋਂ ਜ਼ਿਲ੍ਹਿਆਂ ਵਿੱਚ ਤਹਿਸੀਲ ਪੱਧਰ ਤੇ ਕਰਵਾਏ ਮੁਕਾਬਲਿਆਂ (ਮਿੰਨੀ ਮੈਰਾਥਨ, ਲੇਖ ਮੁਕਾਬਲੇ, ਭਾਸ਼ਨ ਪ੍ਰਤੀਯੋਗਤਾ ਅਤੇ ਕਵਿਤਾ ਪਾਠ) ਵਿਚੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਵਿੱੱਚ ਸੀ.ਈ.ਓ. ਫਰੀਦਕੋਟ, ਜ਼ਿਲ੍ਹਾ ਬਠਿੰਡਾ, ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਅਤੇ (ਐ.ਸਿੱ.) ਦੇ ਨਾਲ-ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀ ਕੋਮਲ ਸਿੰਘ, ਦਰਸ਼ਨ ਸਿੰਘ ਅਤੇ ਰਜਨੀਸ਼ ਕੁਮਾਰ ਵੀ ਹਾਜ਼ਰ ਸਨ।
Punjab Post Daily Online Newspaper & Print Media