ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਇੰਦਰਮੋਹਨ ਸਿੰਘ ਭੱਟੀ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੀ 29ਜਨਵਰੀ2015 ਨੂੰ ਪ੍ਰਕਾਸ ਸਿੰਘ ਪੁੱਤਰ ਪ੍ਰਮਜੀਤ ਸਿੰਘ ਜੱਟ ਵਾਸੀ ਘਣੀਆ ਜਿਲਾ ਫਰੀਦਕੋਟ ਨੇ ਸਦਰ ਥਾਣਾ ਰਣਯੋਧ ਸਿੰਘ ਥਾਣਾ ਸਿਵਲ ਲਾਈਨ ਬਠਿੰਡਾ ਪਾਸ ਆਪਣਾ ਬਿਆਨ ਲਿਖਾਇਆ ਕਿ ਉਹ ਐਮ.ਐਸ.ਸੀ ਐਗਰੀਕਲਚਰ ਪਾਸ ਹੈ ਉਸਦੀ ਜਾਣ ਪਹਿਚਾਣ ਗੁਰਲਾਲ ਸਿੰਘ ਪੁੱਤਰ ਬਲਵੀਰ ਸਿੰਘ ਜੱਟ ਵਾਸੀ ਮੂਸਾ ਰੋਡ ਮਾਨਸਾ ਨਾਲ ਹੋ ਗਈ ਸੀ ਗੁਰਲਾਲ ਸਿੰਘ ਨੇ ਉਸ ਨੂੰ ਮਹਿਕਮਾ ਫੂਡ ਸਪਲਾਈ ਵਿਚ ਇੰਸਪੈਕਟਰ ਦੀ ਨੌਕਰੀ ਦਿਵਾਉਣ ਲਈ ਮਹੀਨੇ ਅਕਤੂਬਰ 2013 ਵਿਚ ਤਿੰਨ ਲੱਖ ਪੰਜਾਹ ਹਜਾਰ ਰੁਪੈ ਹਾਸਲ ਕਰ ਲਏ ਸਨ।ਪ੍ਰੰਤੂ ਗੁਰਲਾਲ ਸਿੰਘ ਨੇ ਉਸ ਨੂੰ ਨਾ ਤਾ ਨੌਕਰੀ’ਤੇ ਲਵਾਇਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ।ਜਿਸਦੇ ਬਿਆਨ ਤੇ ਅਧਾਰ ਤੇ ਦੋਸ਼ੀ ਗੁਰਲਾਲ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 17 ਮਿਤੀ 29/01/2015 ਅ/ਧ 420 ਆਈ.ਪੀ.ਸੀ. ਥਾਣਾ ਸਿਵਲ ਲਾਈਨ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।
ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਗੁਰਲਾਲ ਸਿੰਘ ਵੱਲੋ ਇਹ ਕਹਿ ਕੇ ਕਿ ਮੈਡਮ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਨਾਲ ਉਸ ਦੀ ਨੇੜਤਾ ਹੈ, ਜ਼ੋ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਨੂੰ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਦਾ ਸੀ।ਗੁਰਲਾਲ ਸਿੰਘ ਪੁੱਤਰ ਬਲਵੀਰ ਸਿੰਘ ਜੱਟ ਵਾਸੀ ਮੂਸਾ ਰੋਡ ਮਾਨਸਾ ਜੋ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਵਿਆਹਿਆ ਹੋਇਆ ਹੈ ।ਪੁਲਿਸ ਵਲੋਂ ਹੋਰ ਪੁੱਛਗਿੱਛ ਜਾਰੀ ਹੈ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।