Sunday, March 22, 2026

 ਜਿਲ੍ਹੇ ਭਰ ਵਿੱਚੋਂ ਸਿਰਫ 6 ਬੱਚੇ ਰਾਸ਼ਟਰਪਤੀ ਐਵਾਰਡ ਲਈ ਚੁਣੇ ਗਏ

ਬੱਚਿਆਂ ਦਾ ਸਕੂਲ ਪੱਧਰ ‘ਤੇ ਹੋਇਆ ਸਨਮਾਨ

PPN3001201507

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਰਕਾਰੀ ਐਲੀਮੈਂਟਰੀ ਸਕੂਲ ਜੰਗੀਰਾਣਾ ਬਠਿੰਡਾ ਵਿਖੇ 66 ਵਾਂ ਗਣਤੰਤਰ ਦਿਹਾੜਾ ਮੌਕੇ ਸਕੂਲ ਮੁਖੀ ਬਲਜਿੰਦਰ ਸਿੰਘ ਤੇ ਬਲਵੀਰ ਸਿੰਘ ਦੀ ਅਗਵਾਈ ਵਿਚ ਝੰਡਾ ਲਹਿਰਾਉਣ ਦੀ ਰਸਮ ਬਲਾਕ ਸੰਮਤੀ ਮੈਂਬਰ ਗੁਰਦੀਪ ਕੌਰ ਭੱਟੀ ਨੇ ਕੀਤੀ।ਇਸ ਸਮੇਂ ਸਕੂਲ ਦੇ ਪੰਜਵੀਂ ਕਲਾਸ ਦੇ 6 ਬੱਚਿਆਂ ਨੂੰ ਭਾਰਤ ਸਕਾਊਟ ਐਂਡ ਗਾਈਡ ਵਿੱਚ ਰਾਸ਼ਟਰਪਤੀ ਐਵਾਰਡ ਲਈ ਚੁਣੇ ਜਾਣ ਤੇ ਸਕੂਲ ਪ੍ਰਬੰਧ ਕਮੇਟੀ ਤੇ ਸਕੂਲ ਸਟਾਫ ਵਲੋਂ ਹੀ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ ਹੈ।
ਇਨ੍ਹਾਂ ਬੱਚਿਆਂ ਦੇ ਇੰਨਚਾਰਜ ਬਲਵੀਰ ਸਿੰਘ ਕਮਾਂਡੋ ਕੱਬ ਮਾਸਟਰ ਸਕਾਊਟਸ ਨੇ ਦੱਸਿਆ ਕਿ ਸਾਲ 2014-15 ਵਿੱਚ ਜਲੰਧਰ ਵਿਖੇ ਲੱਗੇ ਕੈਂਪ ਦੌਰਾਨ ਜਿਲ੍ਹਾ ਬਠਿੰਡਾ ਤੋਂ ਸਿਰਫ ਪਿੰਡ ਜੰਗੀਰਾਣਾ 6 ਬੱਚਿਆਂ ਨੇ ਭਾਗ ਲਿਆ ਸੀ ਤੇ ਕੈਂਪ ਦੌਰਾਨ ਇਨ੍ਹਾਂ ਅਕਾਸ਼ਦੀਪ ਸਿੰਘ ਪੁੱਤਰ ਜੱਗਾ ਸਿੰਘ, ਹਰਮਨ ਸਿੰਘ ਪੁੱਤਰ ਕਾਲਾ ਸਿੰਘ, ਮਨਦੀਪ ਸਿੰਘ ਪੁੱਤਰ ਜਗਸੀਰ ਸਿੰਘ, ਅਨਮੋਲ ਸਿੰਘ ਪੁੱਤਰ ਕੁਲਦੀਪ ਸਿੰਘ, ਅਕਾਸ਼ਦੀਪ ਸਿੰਘ ਸਪੁੱਤਰ ਸ਼ਮਸ਼ੇਰ ਸਿੰਘ ਤੇ ਅਨਮੋਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਲਈ ਚੋਣ ਹੋਈ ਹੈ। ਬਲਵੀਰ ਸਿੰਘ ਕਬ ਮਾਸਟਰ ਨੇ ਕਿਹਾ ਕਿ ਇਸ ਐਵਾਰਡ ਦੀ ਮਿਹਨਤ ਦੀ ਅਗਵਾਈ ਜਿਲ੍ਹਾ ਚੀਫ ਅਰਗਨਾਈਜਰ ਰਣਜੀਤ ਸਿੰਘ ਬਰਾੜ ਤਲਵੰਡੀ ਤੇ ਰਜਿੰਦਰ ਸਿੰਘ ਰਾਜੂ ਦਿਓਣ ਦੀ ਰਹਿਣਮਈ ਹੇਠ ਇਹਨਾਂ ਬੱਚਿਆਂ ਨੂੰ ਜਲੰਧਰ ਕੈਂਪ ਲਈ ਰਵਾਨਾ ਹੋਇਆ ਸੀ। ਜਿਥੇ ਇਹਨਾਂ ਬੱਚਿਆਂ ਦੀਆਂ ਭਾਰਤ ਸਕਾਊਟ ਐਂਡ ਗਾਈਡ ਦੀਆਂ ਗਤੀਵਿਧੀਆਂ ਤੇ ਖੇਡਾਂ ਨੂੰ ਦੇਖਦਿਆਂ ਇਹਲਾਂ ਬੱਚਿਆਂ ਦੀ ਸਟੇਟ ਹੈਡ ਕੁਆਟਰ ਵਲੋਂ ਰਾਸ਼ਟਰਪਤੀ ਐਵਾਰਡ ਲਈ ਚੋਣ ਕੀਤੀ ਗਈ ਕਬ ਮਾਸਟਰ ਬਲਵੀਰ ਸਿੰਘ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਾਰਤ ਸਕਾਊਟ ਐਂਡ ਗਾਈਡਸ ਸਬੰਧੀ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਗਣਤੰਤਰ ਦਿਵਸ ਜਾਂ ਅਜਾਦੀ ਦਿਵਸ ਮੌਕੇ ਜਿਲ੍ਹਾ ਪੱਧਰ ਦੇ ਸਮਾਗਮ ਵਿੱਚ ਸਨਮਾਨ ਕਰਕੇ ਬੱਚਿਆਂ ਦੇ ਹੌਸਲੇ ਬੁਲੰਦ ਕੀਤੇ ਜਾਣ।
ਪਰ ਫਿਰ ਵੀ ਇਹਨਾਂ ਬੱਚਿਆਂ ਨੂੰ ਉਹਨਾਂ ਦੇ ਅਧਿਆਪਕਾਂ ਨੇ ਸਕੂਲ ਪੱਧਰ ਤੇ ਪਹੁੰਚੇ ਕਮੇਟੀ ਮੈਂਬਰ ਤੇ ਚੇਅਰਮੈਨ ਨਿਰਮਲ ਸਿੰਘ, ਅੰਗਰੇਜ ਸਿੰਘ ਪੰਚ, ਇਕਬਾਲ ਸਿੰਘ, ਗੁਰਜੀਤ ਸਿੰਘ, ਸਾਬਕਾ ਚੇਅਰਮੈਨ ਪਾਲ ਸਿੰਘ ਭੰਗੂ, ਵੀਰਪਾਲ ਕੌਰ, ਕੁਲਵਿੰਦਰ ਕੌਰ ਕਮੇਟੀ ਮੈਂਬਰ ਇਸ ਤੋਂ ਇਲਾਵਾ ਸਪੋਰਟਸ ਕਲੱਬ ਜੰਗੀਰਾਣਾ ਦੇ ਪ੍ਰਧਾਨ ਬਲਵਿੰਦਰ ਸਿੰਘ ਗੋਪੀ ਤੇ ਸਕੂਲ ਸਟਾਫ ਗੁਰਜੀਤ ਸਿੰਘ, ਗੁਰਜੀਵਨ ਸਿੰਘ, ਜਗਦੀਸ਼ ਕੌਰ, ਸੁਖਜੀਤ ਕੌਰ, ਕਮਲਜੀਤ ਕੌਰ, ਬਲਵੀਰ ਸਿੰਘ ਕਮਾਂਡੋ ਬੱਚਿਆਂ ਦਾ ਸਨਮਾਨ ਕੀਤਾ ।ਇਸ ਮੌਕੇ ਸਪੋਰਟਸ ਕਲੱਬ ਦੇ ਪ੍ਰਧਾਨ ਵਲੋਂ ਬੱਚਿਆਂ ਨੂੰ ਖੇਡਾਂ ਦਾ ਸਮਾਨ ਦਿੱਤਾ ਗਿਆ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply