
ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੀ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਆਫ਼ਿਸ ਭਾਗੂ ਰੋਡ ਸਥਿਤ ਵਲੋਂ ਲੋਕ ਭਲਾਈ ਤਹਿਤ ਰਿਟੇਲ ਲੈਂਡਿੰਗ ਅਤੇ ਪਰਾਇਟਰੀ ਸੈਕਟਰ ਦੇ ਕਰਜ਼ੇ ਦੇ ਸਬੰਧ ਵਿੱਚ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਜਿਲ੍ਹੇ ਵਲੋਂ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਬੈਂਕ ਦੇ ਸਟਾਫ਼ ਵਲੋਂ ਬੈਂਕ ਦੀ ਰਿਟੇਲ ਕਰਜ਼ੇ,ਹਾਊਸ ਲੋਨ, ਆਟੋ ਲੋਨ, ਸਿੱਖਿਆ ਲੋਨ ਅਤੇ ਭਿੰਨ ਭਿੰਨ ਪ੍ਰਕਾਰ ਦੇ ਕਰਜ਼ਿਆਂ ਸੰਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇ ਕੇ ਜਾਗੂਰਕ ਕੀਤਾ ਗਿਆ। ਇਸ ਕੈਂਪ ਵਿੱਚ ਭਾਰੀ ਉਤਸ਼ਾਹ ਨਾਲ ਪਹੁੰਚ ਕੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸਮੂਹ ਸਟਾਫ਼ ਨੇ ਆਪਣੇ ਵਲੋਂ ਭਰਪੂਰ ਸੇਵਾਵਾਂ ਪੇਸ਼ ਕੀਤੀਆਂ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media