ਬਠਿੰਡਾ, 31 ਜਨਵਰੀ (ਅਵਤਾਰ ਸਿੰਘ ਕੈਂਥ)-ਸਥਾਨਕ ਸਬ ਆਫ਼ਿਸ ਦੇ ਪੱਤਰਕਾਰ ਮੰਗਤ ਗਰਗ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦ ਉਨ੍ਹਾਂ ਦੇ ਸਹੁਰਾ ਮਹਿੰਦਰਪਾਲ ਗੋਇਲ 60 ਦਾ ਅਚਾਨਕ ਸੰਖੇਪ ਜਿਹੀ ਬਿਮਾਰੀ ਨਾਲ ਦਿਹਾਂਤ ਹੋ ਗਿਆ, ਉਹ ਆਪਣੇ ਪਿਛੇ ਆਪਣੀ ਧਰਮ ਪਤਨੀ ਦਰਸ਼ਨ ਦੇਵੀ, ਲੜਕੀ ਰੇਣੂ ਗਰਗ ਅਤੇ ਤਿੰਨ ਲੜਕੇ ਛੱਡ ਗਏ।ਇਸ ਮੌਕੇ ਬਠਿੰਡਾ ਜਿਲ੍ਹੇ ਦੇ ਸਮੂਹ ਪੱਤਰਕਾਰਾਂ ਨੇ ਸੋਗਮਈ ਮੀਟਿੰਗ ਕਰਕੇ ਮੰਗਤ ਗਰਗ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾਂ ਤੋਂ ਅੱਗੇ ਲਈ ਖੁਸ਼ੀਆਂ ਭਰੀ ਜਿੰਦਗੀ ਦੀ ਕਾਮਨਾ ਕੀਤੀ।ਇਸ ਮੌਕੇ ਜਸਪਾਲ ਸਿੰਘ ਸਿੱਧੂ, ਅਮਨਦੀਪ ਗੋਸਲ, ਜਸਵਿੰਦਰ ਸਿੰਘ ਜੱਸੀ, ਅੰਗਰੇਜ਼ ਸਿੰਘ ਵਿੱਕੀ, ਅਪਰੇਟਰ ਕਰਮਜੀਤ ਕੌਰ, ਜਸਵੰਤ ਕੌਰ ਮਣੀ ਕਾਲ ਝਰਾਣੀ, ਅਵਤਾਰ ਧਾਲੀਵਾਲ, ਡਿੰਪਲ ਗਰਗ, ਗੁਰਮੀਤ ਸਿੰਘ ਮਹਿਰਾਜ, ਮੱਕੜ ਰਾਮਪੁਰਾ,ਮਨਪ੍ਰੀਤ ਬਾਵਾ ਭਗਤਾ ਆਦਿ ਹਾਜ਼ਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media