Wednesday, August 12, 2026

ਐਨ.ਆਰ. ਆਈ ਫਾਊਂਡੇਸ਼ਨ ਵਲੋਂ11 ਗਰੀਬ ਲੜਕੀਆਂ ਦੇ ਵਿਆਹ

 5 ਅੰਗਹੀਣਾਂ ਨੂੰ ਦਿੱਤੇ ਟਰਾਈ ਸਾਈਕਲ

PPN3101201503
ਬਠਿੰਡਾ, 31 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ. ਚੈਰੀਟੇਬਲ ਫਾਊਂਡੇਸ਼ਨ ਕੈਨੇਡਾ ਦੁਆਰਾ ਭਾਈ ਘਨੱਈਆ ਚੈਰੀਟੇਬਲ ਫਾਊਂਡੇਸ਼ਨ ਬਠਿੰਡਾ ਦੇ ਸਹਿਯੋਗ ਨਾਲ 10ਵਾਂ ਵਿਆਹ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ 11 ਗਰੀਬ ਤੇ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਤੇ 5 ਅੰਗਹੀਣਾਂ ਨੂੰ ਟਰਾਈਸਾਈਕਲ ਦਿੱਤੇ ਗਏ। ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਆਯੋਜਿਤ ਸਮਾਗਮ ਦੌਰਾਨ 11 ਲੜਕੀਆਂ ਦੇ ਆਨੰਦ ਕਾਰਜ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸz. ਤੇਜਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਸੰਤ ਬਾਬਾ ਛੋਟਾ ਸਿੰਘ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਵਾਲੇ, ਸੰਤ ਬਾਬਾ ਬਲਦੇਵ ਸਿੰਘ ਜਲਾਲ ਵਾਲੇ, ਸੰਤ ਬਾਬਾ ਯਸ਼ਪ੍ਰੀਤ ਸਿੰਘ ਮਲੂਕੇ ਵਾਲਿਆਂ ਨੇ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤੇ। ਇਸ ਮੌਕੇ ਐਨ.ਆਰ.ਆਈ. ਫਾਊਂਡੇਸ਼ਨ ਵੱਲੋਂ ਨਵ-ਵਿਆਹੇ ਜੋੜਿਆਂ ਨੂੰ ਰੋਜ਼ਾਨਾ ਜਰੂਰਤ ਦਾ ਸਾਮਾਨ ਜਿਸ ਵਿੱਚ ਨਿੱਤ ਵਰਤੋਂ ਦੇ 51 ਬਰਤਨ, 2 ਫੋਲਡਿੰਗ ਬੈੱਡ, 5 ਬਿਸਤਰੇ, 1 ਪੇਟੀ, 1 ਸਿਲਾਈ ਮਸ਼ੀਨ, 2 ਕੁਰਸੀਆਂ, 1 ਮੇਜ਼, 1 ਸਾਈਕਲ, 1 ਟੇਬਲ ਫੈਨ, 5 ਲੜਕੀ ਦੇ ਸੂਟ, 2 ਲੜਕੇ ਦੇ ਸੂਟ, ਮੇਕ-ਅਪ ਕਿੱਟ, ਫੁਲਕਾਰੀ, ਲੜਕੇ ਲੜਕੀ ਲਈ 1-1 ਘੜੀ, ਚਾਂਦੀ ਸੋਨੇ ਦੇ ਗਹਿਣੇ, ਕੱਪੜੇ ਬੂਟ ਆਦਿ ਦਿੱਤੇ ਗਏ। ਇਸ ਮੌਕੇ ਐਨ.ਆਰ.ਆਈ. ਚੈਰੀਟੇਬਲ ਫਾਊਂਡੇਸ਼ਨ ਦੇ ਪ੍ਰਧਾਨ ਛਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕੈਨੇਡਾ ਬੈਠੇ ਪੰਜਾਬੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਇਹ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਆਹ ਲਈ ਪਹਿਲਾਂ ਲੜਕੀ ਪਰਿਵਾਰ ਦੀ ਪਹਿਚਾਣ ਕੀਤੀ ਜਾਂਦੀ ਹੈ ਤੇ ਪੂਰੀ ਜਾਂਚ ਪੜਤਾਲ ਉਪਰੰਤ ਹੀ ਫੈਸਲਾ ਕੀਤਾ ਜਾਂਦਾ ਹੈ। ਉਨ੍ਹਾਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਭਗਵੰਤ ਸਿੰਘ ਦੁਆਰਾ ਆਨੰਦ ਕਾਰਜ ਦੀ ਰਸਮ ਅਤੇ ਅਰਦਾਸ ਕੀਤੀ ਗਈ। ਉਪਰੰਤ ਕਮੇਟੀ ਪ੍ਰਧਾਨ ਹਰਮਿੰਦਰ ਸਿੰਘ ਸਮਾਘ ਦੁਆਰਾ ਨਵਵਿਆਹੇ ਜੋੜਿਆਂ ਨੂੰ ਵਧਾਈ ਦਿੰਦਿਆਂ ਵਿਆਹ ਦੇ ਸਰਟੀਫਿਕੇਟ ਵੀ ਜਾਰੀ ਕੀਤੇ। ਇਸ ਮੌਕੇ ਭਾਈ ਘਨੱਈਆ ਚੈਰੀਟੇਬਲ ਫਾਊਂਡੇਸ਼ਨ ਬਠਿੰਡਾ ਵੱਲੋਂ ਕੁਲਦੀਪ ਢੀਂਗਰਾ, ਪਿੰਦਾ ਵਾਲੀਆ, ਡਾ. ਹਰਬਿੰਦਰ ਧਾਲੀਵਾਲ, ਸੱਤਪਾਲ ਗੋਇਲ ਅਤੇ ਐਨ.ਆਰ.ਆਈ. ਚੈਰੀਟੇਬਲ ਫਾਊਂਡੇਸ਼ਨ ਵੱਲੋਂ ਪਰਵੀਨ ਸਿੰਘ ਕੈਨੇਡਾ, ਬੱਬੀ ਢਿੱਲੋਂ, ਰਮਨੀਕ ਵਾਲੀਆ, ਰਾਜਵਿੰਦਰ ਰਾਜਾ ਗਰੇਵਾਲ, ਅਰਵਿੰਦ ਮਹਿਤਾ, ਮੌਂਗਾ, ਸੱਤਪਾਲ ਸਿੰਘ, ਜਸਵੀਰ ਸਿੰਘ ਬਰਾੜ ਚੇਅਰਮੈਨ ਕੋਆਪਰੇਟਿਵ ਬੈਂਕ ਆਦਿ ਵੀ ਹਾਜਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply