ਫਾਜ਼ਿਲਕਾ, 3 ਫਰਵਰੀ (ਵਿਨੀਤ ਅਰੋੜਾ) – ਦੇਸ਼ ਨੂੰ ਕਾਂਗਰਸ ਮੁਕਤ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਦੇਸ਼ ਅੰਦਰ ਲੋਕਤੰਤਰ ਦੇ ਸਬ ਤੋਂ ਨਿਚਲੇ ਸੱਤਰ ਨਗਰ ਕੌਂਸਲ ਦੇ ਅਧੀਨ ਪੈਂਦੇ ਵੱਖ ਵੱਖ ਵਾਰਡਾਂ ਵਿਚ ਭਾਜਪਾ ਦੇ ਉਮੀਦਵਾਰਾਂ ਵੱਲੋਂ ਭਾਜਪਾ ਦੀ ਨਵੀਂ ਮੈਂਬਰ ਸ਼ਿਪ ਮੁਹੀਮ ਗੋਲਡਨ ਸੰਡੇ ਦੇ ਨਾਮ ਤੇ ਸ਼ੁਰੂ ਕੀਤੀ ਗਈ ਹੈ।ਇਸ ਤਹਿਤ ਅੱਜ ਵਾਰਡ ਨੰਬਰ 21 ਦੇ ਸਾਬਕਾ ਭਾਜਪਾ ਯੂਵਾ ਮੋਰਚਾ ਦੇ ਪ੍ਰਧਾਨ ਬੰਟੀ ਸਚਦੇਵਾ ਦੀ ਅਗਵਾਈ ਹੇਠ 11 ਵਜੇ ਤੋਂ 1:30 ਵਜੇ ਤੱਕ 80 ਮੈਂਬਰ ਭਾਜਪਾ ਵਿਚ ਨਵੇਂ ਬਣਾਏ ਗਏ। ਇਸ ਮੌਕੇ ਬੋਲਦੇ ਹੋਏ ਬੰਟੀ ਸਚਦੇਵਾ ਨੇ ਕਿਹਾ ਕਿ ਭਾਜਪਾ ਦੇਸ਼ ਦੀ ਇੱਕ ਮਾਤਰ ਅਜਿਹੀ ਪਾਰਟੀ ਹੈ ਜੋ ਕਿ ਹਰੇਕ ਕੰਮ ਕਰਨ ਵਾਲੇ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਚੱਲਦੀ ਹੈ ਅਤੇ ਬਿਨਾ ਕਿਸੇ ਪਰਿਵਾਰ ਵਾਦ ਤੇ ਪੱਖ ਪਾਤ ਤੋਂ ਬਗ਼ੈਰ ਸਮੂਹ ਦੇਸ਼ ਵਾਸੀਆਂ ਦੇ ਹਿੱਤਾਂ ਦੀ ਰਾਖੀ ਲਈ ਆਪਣੇ ਹਿੱਤਾਂ ਨੂੰ ਕੁਰਬਾਨ ਕਰਨ ਲਈ ਤੱਤਪਰ ਰਹਿੰਦੀ ਹੈ।ਸਚਦੇਵਾ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੌਣਾਂ ਵਿਚ ਰਾਜ ਅੰਦਰੋਂ ਸਮੂਹ ਕਾਂਗਰਸ ਦਾ ਖਾਤਮਾ ਕਰਕੇ ਭਾਜਪਾ ਦਾ ਪਰਚਮ ਲਹਿਰਾਇਆ ਜਾਏਗਾ। ਜਿਸ ਨਾਲ ਰਾਜ ਤਰੱਕੀ ਦੀਆਂ ਲੀਹਾਂ ਤੇ ਪੈ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਮਹਿਲਾ ਮੋਰਚਾ ਦੇ ਜਨਰਲ ਸਕੱਤਰ ਮੋਨਾ ਕਟਾਰੀਆ, ਸਾਬਕਾ ਕੌਂਸਲਰ ਸਰੋਜ ਕਟਾਰੀਆ, ਬੀਐਲਏ ਸੁਮਨ ਕਟਾਰੀਆ, ਅਸ਼ੋਕ ਝਾਂਬ, ਦੀਪਕ ਸ਼ਰਮਾ, ਪਰਵੀਨ ਕੁਮਾਰ, ਸ਼ੰਟੀ ਕੁਮਾਰ, ਕੱਦੂ ਆਦਿ ਹਾਜ਼ਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media