Friday, June 12, 2026

ਬਰਾਇਟਵੇ ਸਕੂਲ ਦੇ ਵਿਦਿਆਰਥੀਆਂ ਕੀਤਾ ਸਾਂਝ ਕੇਂਦਰ ਪੱਛਮੀ ਦਾ ਦੌਰਾ

ਸਾਂਝ ਕੇਂਦਰਾਂ ਦਾ ਮਿਲ ਰਿਹਾ ਹੈ ਆਮ ਜਨਤਾ ਨੂੰ ਪੂਰਾ ਲਾਹਾ- ਜੌਹਲ

PPN0302201514

ਛੇਹਰਟਾ, 3 ਫਰਵਰੀ (ਕੁਲਦੀਪ ਸਿੰਘ ਨੋਬਲ) ਬਰਾਇਟਵੇ ਹੌਲੀ ਇੰਨੋਸੈਂਟ ਸਕੂਲ ਨਰਾਇਣਗੜ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵਲੋਂ ਲੋਕਾਂ ਦੀਆਂ ਸਹੂਲਤਾਂ ਲਈ ਖੋਲੇ ਗਏ ਸੁਵਿਧਾ ਸੈਂਟਰਾਂ ਨੂੰ ਵੇਖਣ ਲਈ ਡਾਇਰੈਕਟਰ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ ਸਾਂਝ ਕੇਂਦਰ ਪੱਛਮੀ ਦਾ ਦੌਰਾ ਕੀਤਾ ਤੇ ਇੰਚਾਰਜ ਰਾਜਮਹਿੰਦਰ ਸਿੰਘ ਜੌਹਲ ਕੋਲੋਂ ਸਾਂਝ ਕੇਂਦਰਾਂ ਦੀਆਂ ਸੁਵਿਧਾਵਾਂ ਪ੍ਰਤੀ ਜਾਣਕਾਰੀ ਹਾਸਲ ਕੀਤੀ। ਇਸ ਮੋਕੇ ਇੰਚਾਰਜ ਰਾਜਮਹਿੰਦਰ ਸਿੰਘ ਜੌਹਲ ਨੇ ਪ੍ਰਿੰਸੀਪਲ ਬੇਦੀ ਤੇ ਸਮੂਹ ਵਿਦਿਆਰਥੀਆਂ ਦਾ ਜੀ ਆਇਆ ਆਖਦਿਆਂ ਤੇ ਪੰਜਾਬ ਸਰਕਾਰ ਤੇ ਪੁਲਸ ਸਾਂਝ ਕੇਂਦਰ ਵਲੋਂ ਲੋਕਾਂ ਨੂੰ ਦਿੱਤੀਆ ਜਾ ਰਹੀਆਂ 27 ਸੇਵਾਵਾਂ ‘ਤੇ ਚਾਨਣਾ ਪਾਇਆ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਇਹ ਸੁਵਿਧਾ ਸੈਂਟਰ ਵੱਖ-ਵੱਖ ਇਲਾਕੇ ਵਿਚ ਖੋਲੇ ਗਏ ਹਨ, ਜਿੰਨਾਂ ਦਾ ਆਮ ਜਨਤਾ ਨੂੰ ਪੂਰਾ ਲਾਹਾ ਮਿਲ ਰਿਹਾ ਹੈ।ਉਨਾਂ ਦੱਸਿਆ ਕਿ ਸਾਂਝ ਕੇਂਦਰ ਪੱਛਮੀ ਵਲੋਂ ਇੰਨਾਂ ਸੁਵਿਧਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਡੀ.ਸੀ.ਪੀ.ਓ ਬਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਂਠ ਸਕੂਲਾਂ, ਕਾਲਜਾਂ ਤੇ ਮਹੱਲਿਆਂ ਵਿਚ ਸਮੇਂ-ਸਮੇਂ ਤੇ ਰਾਈਟ ਟੂ ਸਰਵਿਸ ਐਕਟ ਤਹਿਤ ਸੈਮੀਨਾਰ ਕਰਵਾਏ ਜਾ ਰਹੇ ਹਨ।ਇਸ ਮੋਕੇ ਡਾਇਰੈਕਟਰ ਨਿਰਮਲ ਸਿੰਘ ਬੇਦੀ ਨੇ ਸਬ ਇੰਸਪੈਟਰ ਰਾਜਮਹਿੰਦਰ ਸਿੰਘ ਜੌਹਲ ਵਲੋਂ ਚਲਾਈ ਗਈ ਸਾਂਝ ਕੇਂਦਰ ਜਾਗਰੂਕਤਾ ਗੱਡੀ ਦੀ ਸਲਾਘਾ ਕੀਤੀ।ਇਸ ਮੋਕੇ ਪ੍ਰਿੰਸੀਪਲ ਰੁਪਿੰਦਰ ਕੌਰ ਬੇਦੀ, ਵਾਇਸ ਪ੍ਰਿੰਸੀਪਲ ਦਲਬੀਰ ਕੌਰ, ਦੀਪਕ ਸੂਰੀ, ਜਨਕ ਰਾਜ ਸਰੀਨ, ਏਐਸਆਈ ਇੰਦਰਜੀਤ ਸਿੰਘ, ਕੰਵਲਜੀਤ ਕੌਰ, ਗੁਰਪ੍ਰੀਤ ਕੌਰ ਆਦਿ ਹਾਜਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply