
ਛੇਹਰਟਾ, 3 ਫਰਵਰੀ (ਕੁਲਦੀਪ ਸਿੰਘ ਨੋਬਲ) ਵਿਧਾਨ ਸਭਾ ਹਲਕਾ ਪੱਛਮੀ ਅਧੀਨ ਵਾਰਡ ਨੰ:2 ਵਿਖੇ ਮਾਤਾ ਰਾਣੀ ਮੰਦਿਰ ਸ਼ਿਵਪੁਰੀ ਸ਼ਮਸ਼ਾਨਘਾਟ ਦੇ ਵਿਕਾਸ ਲਈ ਹਲਕਾ ਪੱਛਮੀ ਦੇ ਇੰਚਾਰਜ ਰਾਕੇਸ਼ ਗਿੱਲ ਅਤੇ ਨੋਜਵਾਨ ਭਾਜਪਾ ਆਗੂ ਵਿੱਕੀ ਐਰੀ ਨੇ ਸ਼ਮਸ਼ਾਨਘਾਟ ਦੇ ਵਿਕਾਸ ਲਈ ਕੰਮ ਕਰ ਰਹੀ ਕਮੇਟੀ ਦੇ ਪ੍ਰਧਾਨ ਬਲਰਾਮ ਕ੍ਰਿਸ਼ਨ ਅਰੋੜਾ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੱਬਾ ਨੂੰ 2,00,000 ਰੁਪੈ ਦੀ ਰਾਸ਼ੀ ਦਾ ਚੈਕ ਦਿੱਤਾ।ਇਸ ਮੋਕੇ ਅਕਾਲੀ ਕੋਂਸਲਰ ਅਮਰਬੀਰ ਸਿੰਘ ਸੰਧੂ, ਪ੍ਰਭਦੀਪ ਸਿੰਘ ਘਨੂੰਪੁਰ, ਪ੍ਰਿਤਪਾਲ ਸਿੰਘ ਆਦਿ ਦੀ ਦੇਖਰੇਖ ਹੇਠ ਇਕ ਸਾਦੇ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ। ਇਸ ਮੋਕੇ ਤੇ ਰਾਕੇਸ਼ ਗਿੱਲ, ਕੋਂਸਲਰ ਅਮਰਬੀਰ ਸਿੰਘ ਸੰਧੂ, ਵਿੱਕੀ ਐਰੀ ਨੇ ਕਿਹਾ ਕਿ ਮਾਤਾ ਰਾਣੀ ਮੰਦਿਰ ਸ਼ਮਸ਼ਾਨਘਾਟ ਇਕ ਅਜਿਹੀ ਜਗ੍ਹਾ ਹੈ, ਜਿੱਥੇ ਖੰਡਵਾਲਾ, ਵਿਕਾਸ ਨਗਰ, ਘਨੂੰਪੁਰ, ਸਤਿ ਕਰਤਾਰ ਨਗਰ, ਮਾਡਰਨ ਕਲੋਨੀ, ਲੇਬਰ ਕਲੋਨੀ, ਰਾਜ ਐਵੀਨਿਉ, ਨਿਉ ਮਾਡਲ ਟਾਉਨ, ਦਸ਼ਮੇਸ਼ ਐਵੀਨਿਉ, ਓ.ਸੀ.ਐਮ ਆਦਿ ਕਈ ਖੇਤਰਾਂ ਦੇ ਲਈ ਲੋਕ ਦਾਹ ਸੰਸਕਾਰ ਦੇ ਲਈ ਆਉਂਦੇ ਹਨ, ਪਰ ਸ਼ਮਸ਼ਾਨਘਾਟ ਦੇ ਵਿਕਾਸ ਕੰਮਾਂ ਦੀ ਬਹੁਤ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਜਿਸ ਦੇ ਲਈ ਪ੍ਰਸ਼ਾਸ਼ਨ ਦੀ ਸਹਾਇਤਾ ਦੀ ਲੋੜ ਹੈ। ਖੇਤਰ ਦੇ ਇੰਚਾਰਜ ਰਾਕੇਸ਼ ਗਿੱਲ ਅਤੇ ਵਿੱਕੀ ਐਰੀ ਵੱਲੋਂ ਦਿੱਤੇ ਗਏ 2,00,000 ਰੁਪੈ ਸ਼ਮਸ਼ਾਨ ਘਾਟ ਦੇ ਵਿਕਾਸ ਕੰਮ ਦੀ ਘਾਟ ਨੂੰ ਪੂਰਾ ਕਰਨਗੇਂ। ਖੇਤਰ ਵਾਸੀਆਂ ਨੇ ਰਾਕੇਸ਼ ਗਿੱਲ ਅਤੇ ਉਨ੍ਹਾਂ ਨਾਲ ਆਏ ਸੁਖਦੇਵ ਸਿੰਘ ਚਾਹਲ, ਗੋਰਵ ਗਿੱਲ ਅਤੇ ਹੋਰ ਮੇਹਮਾਨਾਂ ਨੂੰ ਸਨਮਾਨਿਤ ਵੀ ਕੀਤਾ। ਮੁੱਖ ਮਹਿਮਾਨ ਰਾਕੇਸ਼ ਗਿੱਲ ਨੇਕਿਹਾ ਕਿ ਜਦੋਂ ਵੀ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਕੋਲ ਅਜਿਹੀਆਂ ਥਾਂਵਾ ਦੇ ਵਿਕਾਸ ਲਈ ਰਾਸ਼ੀ ਆਉਾਂਦੀ ਹੇਗੀ ਉਹ ਇਸ ਸ਼ਮਸ਼ਾਨ ਘਾਟ ਦੀ ਸਹਾਇਤਾ ਲਈ ਦਿੰਦੇ ਰਹਿਣਗੇਂ। ਇਸ ਮੋਕੇ ਤੇ ਬਾਉ ਮੰਗਲ ਸਿੰਘ, ਜਨਰਲ ਸਕੱਤਰ ਜਸਬੀਰ ਸਿੰਘ ਐਮ.ਏ., ਕਸ਼ਮੀਰ ਸਿੰਘ ਨੰਬਰਦਾਰ, ਤਰਸੇਮ ਸਿੰਘ ਚੰਗਿਆੜਾ, ਰਜਿੰਦਰ ਬਿੱਲਾ, ਡਾ. ਰਾਕੇਸ਼, ਤਰੁਣ ਅਰੋੜਾ, ਸੁਭਾਸ਼ ਪੁਰੀ, ਪ੍ਰਦੀਪ ਕੁਮਾਰ, ਮਨਜੀਤ ਮਿੰਟਾ, ਜੋਗਿੰਦਰ ਬਾਵਾ, ਇਕਬਾਲ ਸਿੰਘ ਸੰਧੂ, ਗੋਲਡੀ ਆਦਿ ਮੈਂਬਰ ਮੋਜੂਦ ਸਨ।
Punjab Post Daily Online Newspaper & Print Media