Friday, June 26, 2026

ਸਿਵਲ ਸਰਜਨ ਦੀ ਯੋਗ ਅਗਵਾਈ ਵਿੱਚ ਪੈਂਟਾਵੇਲੇਂਟ ਵੈਕਸੀਨ ਦੀ ਸ਼ੁਰੂਆਤ

PPN0402201512

ਫਾਜ਼ਿਲਕਾ, 4 ਫਰਵਰੀ (ਵਿਨੀਤ ਅਰੋੜਾ) – ਸਿਵਲ ਹਸਪਤਾਲ ਫਾਜਿਲਕਾ ਵਿੱਚ ਸਿਵਲ ਸਰਜਨ ਫਾਜਿਲਕਾ ਡਾ. ਬਲਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਪੈਂਟਾਵੇਲੇਂਟ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ । ਡਾ. ਬਲਜੀਤ ਸਿੰਘ ਨੇ ਕਿਹਾਕਿ ਪਹਿਲਾਂ ਇਹ ਵੈਕਸੀਨ ਸਿਰਫ ਪ੍ਰਾਇਵੇਟ ਅਸਪਤਾਲਾਂ ਵਿੱਚ ਬਹੁਤ ਮਹਿੰਗੀ ਉਪਲੱਬਧ ਹੰਦੀ ਸੀ ਪਰ ਹੁੰਣ ਪੰਜਾਬ ਸਰਕਾਰ ਵੰਲੋ ਇਹ ਵੈਕਸੀਨ ਟੀਕਾ ਬਿਲਕੁਲ ਮੁਫਤ ਸਿਹਤ ਵਿਭਾਗ ਦੀ ਸਾਰੀ ਸੰਸਥਾਵਾਂ ਵਿੱਚ ਟੀਕਾਕਰਨ ਵਾਲੇ ਦਿਨ ਲਗਾਇਆ ਜਾਵੇਗਾ।ਡਾ. ਬਲਜੀਤ ਸਿੰਘ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਵੇ ਜੰਮੇ ਬੱਚਿਆਂ ਨੂੰ ਇਹ ਟੀਕਾ ਜਰੂਰ ਲਗਾਉਣ। ਇਸ ਮੌਕੇ ਉੱਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸਪੀ ਗਰਗ, ਸੀਨੀਅਰ ਮੈਡਿਕਲ ਅਫਸਰ ਡਾ. ਦੇਵੇਂਦਰ ਭੁੱਕਲ, ਜ਼ਿਲ੍ਹਾ ਮੀਡਿਆ ਅਧਿਕਾਰੀ ਅਨਿਲ ਧਾਮੂ ਅਤੇ ਏਐਨਐਮ ਦਵਿੰਦਰ ਕੌਰ ਆਦਿ ਮੌਜੂਦ ਸਨ ।

ਅੱਜ ਸੰਸਾਰ ਕੈਂਸਰ ਦਿਨ ਮੌਕੇ ਉੱਤੇ ਸਿਵਲ ਸਰਜਨ ਫਾਜਿਲਕਾ ਵੱਲੋ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਦੀ ਛਾਤੀ ਵਿੱਚ ਦਰਦ ਕਰਣ ਵਾਲੀ ਵੱਧਦੀ ਹੋਈ ਗਿਲਟੀ, ਮਹਾਂਵਾਰੀ ਵਿੱਚ ਖੂਨ ਜਿਆਦਾ ਪੈਣਾ ਹੈ ਅਤੇ ਮਹਾਂਵਾਰੀ ਦੇ ਇਲਾਵਾ ਖੂਨ ਪੈਣਾ ਹੈ, ਨਾ ਠੀਕ ਹੋਣ ਵਾਲਾ ਮੁੰਹ ਦਾ ਛਾੱਲਾ, ਨੱਕ, ਕੰਨ, ਲੈਟਰੀਨ ਰਸਤੇ ਅਤੇ ਪੇਸ਼ਾਬ ਵਾਲੀ ਜਗ੍ਹਾ ਤੋਂ ਖੂਨ ਦਾ ਆਣਾ, ਭੁੱਖ ਨਾ ਲਗਨਾ ਅਤੇ ਲਗਾਤਾਰ ਭਾਰ ਦਾ ਘੱਟ ਹੋਣਾ, ਪਾਚਣ ਸ਼ਕਤੀ ਅਤੇ ਪਖਾਨਾ ਕਿਰਿਆ ਵਿੱਚ ਅਚਾਨਕ ਬਦਲਾਅ ਆਣਾ, ਬਿਨਾਂ ਕਾਰਨ ਸਰੀਰ ਵਿੱਚ ਕਮਜੋਰੀ ਮਹਿਸੂਸ ਕਰਣਾ, ਲੰਬੇ ਸਮੇਂ ਤੋਂ ਖੰਘ ਅਤੇ ਅਵਾਜ ਦਾ ਬਦਲਨਾ ਅਤੇ ਤਿਲ ਜਾਂ ਮੌਕੇ ਉੱਤੇ ਕਿਸੇ ਪ੍ਰਕਾਰ ਦਾ ਬਦਲਾਵ ਹੋਣਾ ਜੇਕਰ ਇਹ ਨਿਸ਼ਾਨੀਆਂ ਕਿਸੇ ਵਿੱਚ ਵੀ ਪਾਈ ਜਾਂਦੀਆਂ ਹਨ ਤਾਂ ਉਹਨੂੰ ਛੇਤੀ ਤੋਂ ਛੇਤੀ ਨਜਦੀਕੀ ਸਿਹਤ ਜਾਂਚ ਕੇਂਦਰ ਵਿਖੇਂ ਸੰਪੰਰਕ ਕਰਣਾ ਚਾਹਿਦਾ ਹੈ ਕਿਉਂਕਿ ਇਹ ਕੈਂਸਰ ਦੇ ਕਾਰਨ ਹੋ ਸੱਕਦੇ ਹਨ।ਪੰਜਾਬ ਸਰਕਾਰ ਦੁਆਰਾ ਕੈਂਸਰ ਦੇ ਮਰੀਜਾਂ ਲਈ ਮੁੱਖਮੰਤਰੀ ਕੈਂਸਰ ਰਾਹਤ ਕੋਸ਼ ਅਧੀਨ ਡੇਢ ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply