Friday, June 26, 2026

ਕੰਪਿਊਟਰ ਅਧਿਆਪਕਾਂ ਦੀ ਦੋ ਦਿਨਾਂ ਟ੍ਰੇਨਿੰਗ ਖ਼ਤਮ

PPN0402201513

PPN0402201514

ਫਾਜ਼ਿਲਕਾ 4 ਫਰਵਰੀ ( ਵਿਨੀਤ ਅਰੋੜਾ ): ਜ਼ਿਲ੍ਹਾ ਸਿੱਖਿਆ ਅਧਿਕਾਰੀ ਸ. ਸੁਖਬੀਰ ਸਿੰਘ ਬੱਲ ਅਤੇ ਪ੍ਰਿੰਸੀਪਲ ਅਸ਼ੋਕ ਚੁਚਰਾ ਦੀ ਅਗਵਾਈ ਵਿੱਚ ਰਮਸਾ ਅਧੀਨ ਕੰਪਿਊਟਰ ਅਧਿਆਪਕਾਂ ਦੀ ਦੋ ਦਿਨਾਂ ਤਹਸੀਲ ਪੱਧਰ ਟਰੇਨਿੰਗ ਖ਼ਤਮ ਅੱਜ ਹੋਈ । ਇਸ ਮੌਕੇ ਰਮਸਾ ਕੋਆਰਡਿਨੇਟਰ ਕੁਲਦੀਪ ਗਰੋਵਰ, ਆਈਸੀਟੀ ਕੋਆਰਡਿਨੇਟਰ ਰਾਜੇਸ਼ ਤਨੇਜਾ ਨੇ ਅਧਿਆਪਕਾਂ ਨੂੰ ਤਨਦੇਹੀ ਨਾਲ ਆਪਣਾ ਪੜ੍ਹਾਉਣ ਦਾ ਕੰਮ ਕਰਣ ਬਾਰੇ ਉਤਸ਼ਾਹਿਤ ਕੀਤਾ ।ਟਰੇਨਿੰਗ ਵਿਚ ਵਿਜੈ ਗੁਪਤਾ, ਅਮਿਤ ਸੇਤੀਆ ਅਤੇ ਪ੍ਰਵੀਨ ਲਤਾ ਨੇ ਅਧਿਆਪਕਾਂ ਨੂੰ ਸਿੱਖਿਆ ਦੀਆਂ ਨਵੀਨ ਤਕਨੀਕਾਂ ਦੀ ਜਾਣਕਾਰੀ ਦਿੱਤੀ । ਇਸ ਮੋਕੇ ਉੱਤੇ ਕੰਪਿਊਟਰ ਅਧਿਆਪਕ ਪੰਕਜ ਕਾਂਸਲ, ਸਰਬਜੀਤ ਸਿੰਘ, ਚੇਤਨ ਦੱਤ ਸ਼ਰਮਾ, ਸੰਜੀਵ, ਭਾਵਨਾ ਵਾਟਸ, ਪੰਕਜ ਲੂਨਾ ਨੇ ਰਿਸੋਰਸ ਪਰਸਨਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਸਮੇਂ ਸਮੇ ਂਤੇ ਲੱਗਦੀ ਰਹਿਣੀ ਚਾਹੀਦੀ ਹੈ ਤਾਂਕਿ ਅਧਿਆਪਕ ਆਪਣੇ ਕੰਮ ਪ੍ਰਤੀ ਅਪਡੇਟ ਹੁੰਦੇ ਰਹਣ । ਇਸ ਟ੍ਰੇਨਿੰਗ ਵਿੱਚ ਤਹਸੀਲ ਫਾਜਿਲਕਾ ਦੇ 102 ਕੰਪਿਊਟਰ ਅਧਿਆਪਕਾਂ ਨੇ ਟ੍ਰੇਨਿੰਗ ਲਗਾਈ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply