Friday, June 26, 2026

ਜੀ.ਐਨ.ਡੀ.ਯੂ ਸ਼ਰੀਰਿਕ ਵਿਭਾਗ ਦੇ ਡਾ. ਬਲ ਨੂੰ ਮਿਲਿਆ 2 ਸਾਲਾ ਖੋਜ ਪ੍ਰੋਜੈਕਟ

PPN0402201516

ਅੰਮ੍ਰਿਤਸਰ, 4 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੇ ਸ਼ਰੀਰਿਕ ਵਿਭਾਗ ਵਿੱਚ ਬਤੌਰ ਪ੍ਰੋਫੇਸਰ ਸੇਵਾਵਾਂ ਨਿਭਾ ਰਿਹੇ ਡਾ. ਬਲਜਿੰਦਰ ਸਿੰਘ ਬਲ ਨੇ ਆਪਣੇ ਨਾਂ ਇਕ ਵੱਡੀ ਉਪਲੱਬਧੀ ਕਰਕੇ ਯੂਨੀਵਰਸਿਟੀ ਹੀ ਨਹੀਂ ਬਲਕਿ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਕੋਸ਼ਿਸ਼ਾਂ ਸਦਕਾ ਯੂ.ਐਨ.ਓ ਵੱਲੋਂ 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਦੀ ਘੋਸ਼ਣਾ ਕਾਰਣ ਯੂ.ਜੀ.ਸੀ ਨੇ ਇਸ ਵਿਸ਼ੇ ‘ਤੇ ਖੋਜ ਕਾਰਜ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਡਾ. ਬਲ ਨੇ ਯੋਗਾ ਦੇ ਪ੍ਰਭਾਵਾਂ ਸੰਬੰਧੀ ਅਣਮੁੱਲੇ ਖੋਜ ਕਾਰਜ ਕੀਤੇ ਜਾਣ ‘ਤੇ ਯੂ.ਜੀ.ਸੀ ਵੱਲੋਂ ਖੋਜ ਅਵਾਰਡ ਜੋ ਕਿ 40 ਸਾਲ ਦੀ ਉਮਰ ਤੋਂ ਘੱਟ ਦੇ ਅਧਿਆਪਕਾਂ ਦੇ ਲਈ ਹੈ ਨਾਲ ਡਾ. ਬਲਜਿੰਦਰ ਸਿੰਘ ਨੂੰ ਜਿੱਥੇ ਸਨਮਾਨਿਤ ਕੀਤਾ ਉੱਥੇ ਯੂ.ਜੀ.ਸੀ ਦੀ ਮਾਨਤਾ ਪ੍ਰਾਪਤ ਕਮੇਟੀ ਜੋ ਭਾਰਤ ਸਰਕਾਰ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਦੀ ਹੈ ਵਲੋਂ ਯੋਗਾ ਦੇ ਇਲਾਜ ਅਤੇ ਸਵਸਧ ਭਾਰਤ ਦਾ ਨਿਰਮਾਣ ‘ਤੇ ਪ੍ਰਭਾਵ-ਪੱਧਤੀਆਂ ਪਰਿਪੇਖ ਦੇ ਨਾਲ ਵਿਸ਼ੇ ਵਾਲਾ 2 ਸਾਲਾਂ ਖੋਜ ਪ੍ਰੋਜੈਕਟ ਡਾ. ਬਲ ਨੂੰ ਮਿਲਿਆ ਹੈ। ਇਸ ਪ੍ਰੋਜੈਕਟ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੀ ਨਹੀਂ ਬਲਕਿ ਪੰਜਾਬ ਭਰ ਦੇ ਸ਼ਰੀਰਿਕ ਸਿੱਖਿਆ ਵਿੱਚ ਖੋਜ ਖੇੱਤਰ ਨੂੰ ਪ੍ਰੋਤਸਾਹਨ ਮਿਲੇਗਾ।
ਮਾਝਾ ਦੇ ਪਿੰਡ ਸਠਿਆਲਾ ਵਿੱਚ ਜਨਮੇ ਡਾ. ਬਲ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਹੈ ਪਰਤੂੰ ਹਰੇਕ ਮੁਸ਼ਕਲ ਨੂੰ ਪਾਰ ਕਰਦਿਆਂ ਹੋਇਆ ਉਹ ਆਪਣੇ ਟੀਚੇ ਤਕ ਪਹੁੰਚੇ। ਆਪਣੀ ਖੋਜ ਰੂਚੀ ਕਾਰਣ ਹਮੇਸ਼ਾ ਗੀ ਖੇਡ ਖੇਤਰ ਵਿੱਚ ਨਵੀਆਂ ਲੀਹਾ ਤੇ ਪਹੁੰਚਣ ਵਾਲੇ ਡਾ. ਬਲ ਨਵੀਆਂ-ਨਵੀਆਂ ਕਾਢਾਂ ਲਈ ਯਤਨਸ਼ੀਲ ਰਹਿੰਦੇ ਹਨ। ਡਾ. ਬਲ ਦੇਸ਼ ਵਿਦੇਸ਼ ਵਿੱਚ ਖੇਡ ਖੇੱਤਰ ਨਾਲ ਸੰਬੰਧਿਤ ਰਿਸਰਚ ਪੇਪਰ ਪੜ ਚੁਕੇ ਹਨ ਅਤੇ ਛਪੇ ਹਨ। ਡਾ. ਬਲ ਨੂੰ ਸਪੇਨ ਦੀ 2009 ਵਿੱਚ ਉੱਤਮ ਖੋਚ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁਕਿਆ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply