Friday, October 16, 2026

ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ ਦੀ ਬੈਠਕ ਆਯੋਜਿਤ

PPN0402201515

ਫਾਜ਼ਿਲਕਾ 4 ਫਰਵਰੀ ( ਵਿਨੀਤ ਅਰੋੜਾ ): ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਬ੍ਰਾਂਚ ਫਾਜਿਲਕਾ ਦੀ ਮੀਟਿੰਗ ਪ੍ਰਧਾਨ ਰਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਪਾਣੀ ਸਪਲਾਈ ਦੇ ਦਫ਼ਤਰ ਘਾਹ ਮੰਡੀ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਸਾਇਡ ਤੋਂ ਜਥੇਬੰਦੀ ਦੇ ਮੈਬਰਾਂ ਨੇ ਸ਼ਮੂਲਿਅਤ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦੇ ਸਕੱਤਰ ਧਰਮਿੰਦਰ ਸਿੰਘ ਖੁਈਆਂ ਸਰਵਰ ਨੇ ਦੱਸਿਆ ਕਿ ਜੱਥੇਬੰਦੀਆਂ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਅਕਾਲੀ-ਭਾਜਪਾ ਸਰਕਾਰ ਮੁੱਕਰ ਰਹੀ ਹੈ।ਜਿਸ ਵਿੱਚ ਰਹਿੰਦੇ ਦੇਹਾੜੀਦਾਰ ਕਰਮਚਾਰੀ ਪੱਕੇ ਕੀਤੇ ਜਾਣ, ਜੇਈ ਟੈਸਟ ਪਾਸ ਕਰਮਚਾਰੀਆਂ ਨੂੰ ਜੇਈ ਪ੍ਰਮੋਟ ਕੀਤਾ ਜਾਵੇ, ਰਹਿੰਦੇ ਬਾਕੀ ਕਰਮਚਾਰੀਆਂ ਤੋਂ ਜੇਈ ਦਾ ਟੈਸਟ ਲਿਆ ਜਾਵੇ , ਕਰਮਚਾਰੀਆਂ ਦੇ ਮੈਡਿਕਲ ਬਿੱਲਾਂ ਦਾ ਭੁਗਤਾਨੇ ਕੀਤਾ ਜਾਵੇ, ਖਜਾਨੇ ਵਿੱਚ ਪਏ ਬਿੱਲਾਂ ਅਤੇ ਬਿਨਾਂ ਵਜ੍ਹਾ ਲਗਾਈ ਰੋਕ ਹਟਾਈ ਜਾਵੇ, ਪੇਂਸ਼ਨ ਦਾ ਨਵਾਂ ਫਾਰਮੂਲਾ ਬਦਲਕੇ ਪੁਰਾਨਾ ਫਾਰਮੂਲਾ ਲਾਗੂ ਕੀਤਾ ਜਾਵੇ।ਇਸ ਤੋਂ ਇਲਾਵਾ ਜਥੇਬੰਦੀ ਨੂੰ ਰੋਸ਼ਨ ਲਾਲ, ਮਦਨ ਲਾਲ, ਸ਼ਾਮ ਲਾਲ, ਹੀਰਾ ਲਾਲ ਭਗਵਾਨਾ ਰਾਮ, ਗੁਰਮੀਤ ਸਿੰਘ, ਜੈ ਚੰਦ ਨੇ ਸੰਬੋਧਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਦੀ ਬਾਕੀ ਰਹਿੰਦੀਆਂ ਮੰਗਾਂ ਨੂੰ ਸਰਕਾਰ ਛੇਤੀ ਹੱਲ ਕਰੇ ਅਤੇ ਕਰਮਚਾਰੀਆਂ ਦੇ ਨਾਲ ਕੀਤੇ ਵਾਅਦੇ ਪੂਰੀ ਕਰੇ ਨਹੀਂ ਤਾਂ ਸਰਕਾਰ ਖਿਲਾਫ ਕਰਮਚਾਰੀ ਜੱਥੇਬੰਦੀਆਂ ਦੁਆਰਾ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply