ਹੁਸ਼ਿਆਰਪੁਰ, 8 ਫਰਵਰੀ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋ ਕਰਮਚਾਰੀਆਂ ਦੀਆਂ ਜਾਇਜ਼ ਤੇ ਹੱਕੀ ਮੰਗਾ ਮੰਨਣ ਦੇ ਬਾਵਜੂਦ ਪੂਰਨ ਰੂਪ ਵਿੱਚ ਲਾਗੂ ਨਹੀ ਕੀਤਾ ਜਾ ਰਿਹਾ।ਇਹ ਜਾਣਕਾਰੀ ਦਿੰਦਿਆ ਸਰਬ ਸਿੱਖਿਆ ਅਭਿਆਨ ਰਸਮਾ ਕਰਮਚਾਰੀ ਦੇ ਜਿਲਾ ਪ੍ਰਧਾਨ ਗੁਰਜਿੰਦਰ ਸਿੰਘ ਬਨਵੈਤ ਤੇ ਜਰਨਲ ਸਕੱਤਰ ਸੰਜੀਵ ਕੁਮਾਰ ਭੂਗਾ ਨੇ ਕਿਹਾ ਕਿ ਪਿਛਲੇ ਲੰਮੇ ਸਮੇ ਤੋ ਜਥੇਬੰਦੀ ਦੀਆਂ ਸਰਕਾਰੀ ਪੱਧਰ ਤੇ ਹੋਈਆ ਮੀਟਿੰਗਾਂ ਵਿੱਚ ਕਰਮਚਾਰੀਆਂ ਦੀਆ ਸੇਵਾਂਵਾ ਨਿਯਿਮਤ ਕਰਨ ਤੇ ਪੇ ਸਕੇਲ ਵਿੱਚ ਸੋਧ ਕਰਨ ਦੇ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਸਨ ਤੇ ਲੰਮਾ ਸਮਾ ਬੀਤ ਜਾਣ ਦੇ ਬਾਅਦ ਵੀ ਵਿਭਾਗ ਵਲੋ ਕੋਈ ਕਾਰਵਾਈ ਨਹੀ ਕੀਤੀ ਜਿਸ ਦੇ ਰੋਸ ਵਜੋ ਸਰਬ ਸਿੱਖਿਆ ਅਭਿਆਨ ਦੇ ਕਰਮਚਾਰੀਆ ਨੇ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।14 ਫਰਵਰੀ ਨੂੰ ਹੁਸ਼ਿਆਰਪੁਰ ਵਿੱਚ ਰੋਸ ਰੈਲੀ ਕਰਨਗੇ ਤੇ ਸ਼ਹੀਦ ਊਧਮ ਸਿੰਘ ਪਾਰਕ ਤੋ ਰੋਸ ਰੈਲੀ ਸੁਰੂ ਕਰਕੇ ਸ਼ਹਿਰ ਦੇ ਬਜ਼ਾਰਾ ਵਿੱਚੋ ਥਾਲੀਆ ਖੜਕਾਉਂਦੇ ਮਾਰਚ ਕਰਕੇ ਸੁੱਤੀ ਪਈ ਸਰਕਾਰ ਨੂੰ ਜਗਾਉਣਗੇ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media