Saturday, September 12, 2026

ਇੱਕਠੇ ਰਹਿ ਰਹੇ ਪ੍ਰੇਮੀ ਜੋੜੇ ਵੱਲੋ ਜ਼ਹਰੀਲੀ ਚੀਜ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼

ਹੁਸ਼ਿਆਰਪੁਰ, 8 ਫਰਵਰੀ (ਸਤਵਿੰਦਰ ਸਿੰਘ) – ਕਸਬਾ ਹਰਿਆਣਾ ਦੇ ਕੁੱਝ ਵਕਤ ਤੋਂ ਇੱਕਠੇ ਰਹਿ ਰਹੇ ਪ੍ਰੇਮੀ ਜੋੜੇ ਵੱਲੋ ਜ਼ਹਰੀਲੀ ਚੀਜ ਖਾ ਲੈਣ ‘ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਖੇ ਦਾਖਲ ਕਰਵਾਇਆ ਗਿਆ।ਮਿਲੀ ਜਾਣਕਾਰੀ ਅਨੁਸਾਰ ਪਿੰਡ ਬੱਸੀ ਬਾਬੂ ਖਾਨ ਦੇ ਨੌਜਵਾਨ ਲਵਦੀਪ ਉਰਫ਼ ਦੀਪੂ ਦੇ ਪਿਤਾ ਅਮਰ ਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੀਪੂ ਦੀ ਟੈਟ ਦੀ ਦੁਕਾਨ ਚਲਾਉਦਾ ਹੈ ਤੇ ਬੀਤੇ ਕੁੱਝ ਸਮੇ ਤੋ ਕਸਬਾ ਹਰਿਆਣਾ ਵਿੱਖੇ ਰਹਿ ਰਿਹਾ ਸੀ।ਜਿਸ ਦੇ ਪਿੰਡ ਦੀ ਹੀ ਇਕ ਲੜਕੀ ਮੁਸਕਾਨ ਜੋ ਪਹਿਲਾ ਹੀ ਵਿਆਹੀ ਹੋਈ ਤੇ ਇਕ ਪੰਜ ਸਾਲਾ ਬੱਚੇ ਦੀ ਮਾਂ ਹੈ ਦੇ ਨਾਲ ਪ੍ਰੇਮ ਸਬੰਧ ਸਨ।ਪਿੱਛਲੇ ਕੁੱਝ ਸਮੇ ਤੋ ਹਰਿਆਣੇ ‘ਚ ਇਕ ਕਿਰਾਏ ਦੇ ਮਕਾਨ ਵਿੱਚ ਦੋਨੋ ਇਕਠੇ ਰਹਿ ਰਹੇ ਸਨ ਤੇ ਦੋਨੋ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਉਸ ਲੜਕੀ ਦੇ ਪਤੀ ਵਲੋ ਉਸ ਨੂੰ ਤਲਾਕ ਨਾ ਦੇਣ ਕਾਰਨ ਦੋਨੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਸਨ।ਸ਼ਨੀਵਾਰ ਨੂੰ ਉਹ ਦੁਕਾਨ ਤੇ ਨਹੀ ਗਿਆ ਸੀ ਤੇ ਮਕਾਨ ਮਾਲਕ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਦੀਪੂ ਤੇ ਮੁਸਕਾਨ ਨੇ ਸਵੇਰ ਦਾ ਦਰਵਾਜਾ ਨਹੀ ਖੋਲਿਆ ਹੈ ਤੇ ਜਦੋ ਪੁਲਿਸ ਨੇ ਆ ਕੇ ਦਰਵਾਜਾ ਖੋਲਿਆ ਤਾ ਦੋਨੋ ਬੋਹੋਸ਼ੀ ਦੀ ਹਾਲਤ ਵਿੱਚ ਸਨ ਨੂੰ ਸਿਵਲ ਹਸਪਤਾਲ ਪੰਹੁਚਾਇਆ, ਪਰ ਉਥੋ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਤੇ ਹੁਣ ਦੋਨਾਂ ਦੀ ਹਾਲਤ ਖਤਰੇ ਤੋ ਬਾਹਰ ਦੱਸੀ ਜਾ ਰਹੀ ਹੈ।
ਮੌਕੇ ਤੋ ਪੁਲਿਸ ਨੂੰ ਮਿਲੇ ਖੁਦਕੁਸ਼ੀ ਨੋਟ ਅਨੁਸਾਰ ਲੜਕੀ ਮੁਸਕਾਨ ਦਾ ਆਪਣੇ ਘਰਵਾਲੇ ਨਾਲ ਝਗੜਾ ਚੱਲ ਰਿਹਾ ਸੀ ਜੋ ਕਿ ਵਿਦੇਸ਼ ਵਿੱਚ ਸੀ ਤੇ ਹੁਣ ਆਇਆ ਹੈ ਤੇ ਉਹ ਉਸ ਨੂੰ ਕੁੱਟਦਾ ਮਾਰਦਾ ਸੀ, ਉਹ ਨਾ ਤਾ ਨਾਲ ਰੱਖਦਾ ਸੀ ਤੇ ਨਾ ਤਲਾਕ ਦਿੰਦਾ ਸੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply