Monday, March 16, 2026

ਮਨਮੋਹਨ ਅਟਵਾਲ ਨੇ ਸ਼ਿਵ ਸੈਨਾ ਸਮਾਜਵਾਦੀ ਪਾਰਟੀ ‘ਚ ਕੀਤੀਆਂ ਨਵੀਆਂ ਨਿਯੁੱਕਤੀਆਂ

PPN0802201518
ਛੇਹਰਟਾ, 8 ਫਰਵਰੀ (ਕੁਲਦੀਪ ਸਿੰਘ ਨੋਬਲ)- ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੀ ਹਲਕਾ ਪੱਛਮੀ ਦੀ ਅਹਿਮ ਮੀਟਿੰਗ ਜਿਲਾ ਉੱੱਪ ਪ੍ਰਧਾਨ ਮਨਮੋਹਨ ਅਟਵਾਲ ਦੀ ਅਗਵਾਈ ਹੇਠ ਨਰੈਣਗੜ ਛੇਹਰਟਾ ਵਿਖੇ ਹੋਈ ਜਿਸ ਵਿੱਚ ਜਿਲਾ ਪ੍ਰਧਾਨ ਰਾਹੁਲ ਖੋਸਲਾ,ਸ਼ਹਿਰੀ ਪ੍ਰਧਾਨ ਗੋਰਵ ਮੈਨੀ, ਭਵਨਦੀਪ ਸਿੰਘ ਰਾਣਾ, ਅਨਕੀਤ ਖੋਸਲਾ, ਰਾਜ ਕੁਮਾਰ ਆਦਿ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।ਇਸ ਮੋਕੇ ਜਥੇਬੰਦੀ ਨੂੰ ਮਜਬੂਤ ਕਰਣ ਲਈ ਮਿਲੇ ਅਧਿਕਾਰਾਂ ਤਹਿਤ ਪ੍ਰਧਾਨ ਰਾਹੁਲ ਖੋਸਲਾ ਤੇ ਉੱਪ ਪ੍ਰਧਾਨ ਮਨਮੋਹਨ ਅਟਵਾਲ ਨੇ ਵਾਰਡ ਨੰਬਰ 63 ਦਾ ਪ੍ਰਧਾਨ ਦਲਜੀਤ ਸਿੰਘ,ਉੱਪ ਪ੍ਰਧਾਨ ਗੁਰਪ੍ਰੀਤ ਸਿੰਘ, ਸੈਕਟਰੀ ਮਨਦੀਪ ਨੂੰ ਬਣਾਇਆ, ਵਾਰਡ 64 ਦਾ ਪ੍ਰਧਾਨ ਧੀਰਜ ਕੁਮਾਰ ਸ਼ੈਟੀ, ਉੱਪ ਪ੍ਰਧਾਨ ਅਜਮੇਰ ਸਿੰਘ, ਸੈਕਟਰੀ ਜਤਿੰਦਰਪਾਲ ਸਿੰਘ ਨੂੰ ਬਣਾਇਆ ਗਿਆ ਤੇ ਵਾਰਡ ਨੰਬਰ 65 ਦਾ ਪ੍ਰਧਾਨ ਇੰਦਰਜੀਤ ਸਿੰਘ, ਉੱਪ ਪ੍ਰਧਾਨ ਰਿਸ਼ੀ ਕੁਮਾਰ, ਸੈਕਟਰੀ ਬਲਜਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ।ਇਸ ਮੋਕੇ ਪ੍ਰਧਾਨ ਰਾਹੁਲ ਖੋਸਲਾ ਤੇ ਉੱਪ ਪ੍ਰਧਾਨ ਮਨਮੋਹਨ ਅਟਵਾਲ ਨੇ ਕਿਹ ਨੇ ਕਿ ਜਥੇਬੰਦੀ ਦੀ ਮਜਬੂਤੀ ਲਈ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾ ਰਹੀ ਹੈ ਤੇ ਜਲਦੀ ਹੀ ਹੋਰ ਮਿਹਨਤੀ ਤੇ ਜੁਝਾਰੂ ਵਰਕਰਾ ਨੂੰ ਯੋਗ ਨੁਮਾਇੰਦਗੀਆ ਦਿੱਤੀਆ ਜਾਣਗੀਆਂ।ਇਸ ਮੋਕੇ ਦੱਖਣ-ਉੱਤਰੀ ਭਾਰਤ ਪਰਿਸ਼ਦ ਦੇ ਸੀਨੀਅਰ ਉੱਪ ਪ੍ਰਧਾਨ ਅਜੇ ਸੇਠ ਵੀ ਆਪਣੀ ਟੀਮ ਨਾਲ ਮੋਜੂਦ ਰਹੇ।ਇਸ ਮੋਕੇ ਹੀਰਾ ਲਾਲ, ਸਤੀਸ਼, ਸਾਹਿਲ, ਕਾਜਲ, ਗਿੱਦੀ ਪਹਿਲਵਾਨ ਆਦਿ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply