ਵੈਲਨਟਾਈਨ ਡੇਅ ਦੇ ਸੰਬੰਧ ‘ਚ ਕੀਤੀ ਸ਼ਸ਼ਤਰ ਪੂਜਾ
ਛੇਹਰਟਾ, 8 ਫਰਵਰੀ (ਕੁਲਦੀਪ ਸਿੰਘ ਨੋਬਲ)- ਸ਼ਿਵ ਸਨਾ ਬਾਲ ਠਾਕਰੇ ਦੀ ਹੋਈ ਇਕ ਬੈਠਕ ਵਿਚ ਪੰਜਾਬ ਦੇ ਮੀਤ ਪ੍ਰਧਾਨ ਸੁਖਦੇਵ ਸੰਧੂ ਅਤੇ ਪ੍ਰੈਸ ਸਕੱਤਰ ਜੁਗਲ ਲੂੰਬਾ ਵੀ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ।ਬੈਠਕ ਵਿਚ 14 ਫਰਵਰੀ ਨੂੰ ਮਨਾਏ ਜਾਣ ਵਾਲੇ ਵੈਲਨਟਾਈਨ ਡੇਅ ਦੇ ਖਿਲਾਫ ਤਿਆਰੀਆਂ ਦੀ ਚਰਚਾ ਕੀਤੀ ਗਈ ਅਤੇ ਇਸ ਸੰਬੰਧ ਵਿਚ ਸ਼ਿਵ ਸੈਣਾ ਬਾਲ ਠਾਕਰੇ ਨੇ ਸ਼ਸ਼ਤਰ ਪੂਜਾ ਕੀਤਾ।ਸ਼ਸ਼ਤਰ ਪੂਜਾ ਵਿਚ ਬੇਸਬਾਲ, ਲਾਠੀਆਂ, ਤਲਵਾਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ।ਬੈਠਕ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸੰਧੂ ਨੇ ਕਿਹਾ ਕਿ 14 ਫਰਵਰੀ ਨੂੰ ਜਿਹੜਾ ਵੈਲਨਟਾਈਨ ਡੇਅ ਮਨਾਇਆ ਜਾਂਦਾ ਹੈ, ਉੁਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੈ ਕਿਉਂਕਿ ਇਹ ਭਾਰਤ ਦੀ ਸੰਸਕ੍ਰਿਤੀ ਦੇ ਖਿਲਾਫ ਹੈ ਉਨ੍ਹਾਂ ਨੇ ਕਿਹਾ ਅਜਿਹੇ ਪ੍ਰੋਗਰਾਮ ਸਾਡੀ ਨੌਜਵਾਨ ਪੀੜ੍ਹੀ ਤੇ ਗਲਤ ਅਸਰ ਪਾਉਂਦੇ ਹਨ।ਉਨਾਂ ਕਿਹਾ ਕਿ 13 ਫਰਵਰੀ ਵਾਲੇ ਦਿਨ ਛੇਹਰਟਾ ਤੋਂ ਵਿਸ਼ਾਲ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ ਜੋ ਕਿ ਲਾਰੇਂਸ ਰੋਡ ਤੱਕ ਜਾਵੇਗਾ ਅਤੇ ਵੈਲਨਟਾਈਨ ਡੇਅ ਦੇ ਰੋਸ ਵਜੋਂ ਕਾਰਡ ਸਾੜੇ ਜਾਣਗੇ।ਉਨ੍ਹਾਂ ਨੇ ਮਾਤਾ-ਪਿਤਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਤੇ ਨਿਗਰਾਨੀ ਰੱਖਣ ਅਤੇ ਨਾਲ ਹੀ ਦੁਕਾਨਦਾਰਾਂ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਕੋਈ ਵੀ ਸਮੱਗਰੀ ਦੁਕਾਨਾਂ ਤੇ ਨਾ ਲਾਉਣ ਜਿਹੜੀ ਵੈਲਨਟਾਈਨ ਡੇਅ ਨੂੰ ਦਰਸਾਉਂਦੀਆਂ ਹੋਣ ਅਤੇ ਨਾਲ ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਹ ਖੁਦ ਜਿੰਮੇਵਾਰ ਹਨ।ਉਨ੍ਹਾਂ ਦੱਸਿਆ ਕਿ 14 ਫਰਵਰੀ ਵਾਲੇ ਦਿਨ ਸ਼ਹਿਰ ਵਿਚ ਅੱਲਗ-ਅਲੱਗ ਹਿੱਸਿਆਂ ਵਿਚ ਜਾ ਕੇ 25-25 ਦੀਆਂ ਟੋਲੀਆਂ ਵਿਚ ਸ਼ਿਵ ਸੈਨਾ ਦੇ ਕਾਰਜਕਰਤਾ ਵੈਲਨਟਾਈਨ ਡੇਅ ਮਨਾਉਣ ਵਾਲਿਆਂ ‘ਤੇ ਨਿਗਰਾਨੀ ਰੱਖਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕੋਈ ਜੋੜਾ ਵੈਲਨਟਾਈਨ ਡੇਅ ਮਨਾਉਂਦਾ ਫੜਿਆ ਜਾਂਦਾ ਹੈ ਤਾਂ ਉਸੇ ਸਮੇਂ ਉਨ੍ਹਾਂ ਦਾ ਵਿਆਹ ਵੀ ਕਰਵਾ ਦਿੱਤਾ ਜਾਵੇਗਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਰੁਣ ਕਪੂਰ, ਸੀਨੀ. ਮੀਤ ਪ੍ਰਧਾਨ ਪਿੰਟੀ ਪਾਲ ਸਿੰਘ, ਮੀਤ ਪ੍ਰਧਾਨ ਜਗਤਾਰ ਮਨੀ, ਸ਼ਹਿਰੀ ਪ੍ਰਧਾਨ ਦੀਪਕ ਕੁਮਾਰ, ਦਿਹਾਤੀ ਪ੍ਰਧਾਨ ਚਰਨਜੀਤ ਸ਼ਰਮਾ, ਸਕੱਤਰ ਰਾਮ ਕੁਮਾਰ, ਰਿਪੁਲ ਸੰਧੂ, ਸੰਨੀ, ਆਸ਼ੂ, ਵਿਜੈ ਕੁਮਾਰ, ਵਿਨੈ ਕੁਮਾਰ, ਪ੍ਰਦੀਪ ਕੁਮਾਰ, ਨਰਿੰਦਰ ਕੁਮਾਰ, ਭਾਰਤ ਭੂਸ਼ਣ, ਅਸ਼ਵਨੀ ਕੁਮਾਰ, ਨੀਰਜ ਕੁਮਾਰ, ਵਨੀਤ ਸੋਨੀ, ਦਲਬੀਰ ਸਿੰਘ, ਅਨਿਲ ਕੁਮਾਰ, ਮੰਗਲ ਸਿੰਘ, ਆਦਿ ਨੇਤਾ ਵੀ ਸ਼ਾਮਲ ਸਨ।
Punjab Post Daily Online Newspaper & Print Media
