Saturday, March 21, 2026

ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਦੀਆਂ ਚੋਣਾਂ 25 ਫਰਵਰੀ ਨੂੰ-ਜ਼ਿਲ੍ਹਾ ਚੋਣ ਅਫ਼ਸਰ

ਚੋਣਾਂ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ

Ravi Bhagat DC

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ ਚੋਣਾਂ 25 ਫਰਵਰੀ 2015 ਨੂੰ ਕਰਵਾਈਆਂ ਜਾਣਗੀਆਂ ਅਤੇ ਚੋਣਾਂ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੈਦੀਆਂ ਨਗਰ ਕੌਸਲਾਂ ਦੀਆਂ ਚੋਣ ਲੜਨ ਵਾਲੇ ਚਾਹਵਾਨ ਵਿਅਕਤੀ ਆਪਣੇ ਨਾਮਜ਼ਦਗੀ ਪੱਤਰ 13 ਫਰਵਰੀ ਤਕ ਭਰ ਸਕਦੇ ਹਨ। ਕਾਗਜਾਂ ਦੀ ਪੜਤਾਲ 14 ਫਰਵਰੀ ਨੂੰ ਹੋਵੇਗੀ ਅਤੇ 16 ਫਰਵਰੀ 2015 ਨੂੰ ਕਾਗਜ਼ ਵਾਪਸ ਲਏ ਜਾ ਸਕਦੇ ਹਨ ਅਤੇ ਉਸੇ ਹੀ ਦਿਨ ਚੋਣ ਲੜਨ ਵਾਲੇ ਵਿਅਕਤੀਆਂ ਨੂੰ ਚੋਣ ਨਿਸ਼ਾਨ ਐਲਾਟ ਕਰ ਦਿੱਤੇ ਜਾਣਗੇ । ਨਾਮਜ਼ਦਗੀ ਪੱਤਰ ਸਵੇਰੇ 11.00 ਵਜੇ ਤੋ ਸਾਮ 3.00 ਵਜੇ ਸਬੰਧਿਤ ਰਿਟਰਨਿੰਗ ਅਫਸਰ ਜਮਾ ਕਰਵਾਏ ਜਾ ਸਕਦੇ ਹਨ। 25 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਵੋਟਾਂ ਪੈਣਗਾੀਆਂ ਅਤੇ ਓਸੇ ਦਿਨ ਸ਼ਾਮ ਨੂੰ ਪੋਲਿੰਗ ਬੂਥਾਂ ਤੇ ਨਤੀਜਾ ਘੋਸ਼ਿਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਅਜਨਾਲਾ ਦੇ ਕੁੱਲ 15 ਵਾਰਡ ਹਨ ਤੇ ਓਥੇੇ ਕੁਲ ਬੂਥ 15 ਹਨ, ਰਮਦਾਸ ਦੇ ਕੁਲ ਵਾਰਡ 11 ਹਨ ਤੇ ਬੂਥ ਵੀ 11 ਹਨ , ਮਜੀਠਾ ਦੇ ਕੁੱਲ ਵਾਰਡ 13 ਤੇ ਬੂਥ ਵੀ 13 ਹਨ, ਜੰਡਿਆਲਾ ਗੁਰੂ ਦੇ ਕੁਲ ਵਾਰਡ 15 ਹਨ ਅਤੇ ਬੂਥ 23 ਹਨ ਅਤੇ ਰਈਆ ਦੇ ਕੁਲ ਵਾਰਡ 13 ਤੇ ਬੂਥ 13 ਹਨ।
ਉਨਾਂ ਅੱਗੇ ਦੱਸਿਆ ਕਿ ਇਨ੍ਹਾਂ ਚੋਣ ਲਈ ਕੁਲ 3 ਰਿਟਰਨਿੰਗ ਅਫਸਰ ਤੇ 5 ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ। ਅਜਨਾਲਾ ਦੇ ਰਿਟਰਨਿੰਗ ਅਫਸਰ ਐਸ.ਡੀ.ਐਮ ਤੇ ਸਹਾਇਕ ਰਿਟਰਨਿੰਗ ਅਫਸਰ ਤਹਿਸੀਲਦਾਰ ਅਜਨਾਲਾ ਹਨ। ਰਮਦਾਸ ਦੇ ਰਿਟਰਨਿੰਗ ਅਫਸਰ ਐਸ.ਡੀ.ਐਮ ਅਜਨਾਲਾ ਤੇ ਸਹਾਇਕ ਰਿਟਰਨਿੰਗ ਅਫਸਰ ਨਾਇਬ ਤਹਿਸੀਲਦਾਰ ਅਜਨਾਲਾ, ਜੰਡਿਆਲਾ ਗੁਰੂ ਦੇ ਰਿਟਰਨਿੰਗ ਅਫਸਰ ਐਸ.ਡੀ.ਐਮ ਅੰਮ੍ਰਿਤਸਰ-1 ਤੇ ਸਹਾਇਕ ਰਿਟਰਨਿੰਗ ਅਫਸਰ ਤਹਿਸੀਲਦਾਰ ਅੰਮ੍ਰਿਤਸਰ-1, ਮਜੀਠਾ ਦੇ ਰਿਟਰਨਿੰਗ ਅਫਸਰ ਐਸ.ਡੀ.ਐਮ ਅੰਮ੍ਰਿਤਸਰ-1 ਅਤੇ ਸਹਾਇਕ ਰਿਟਰਨਿੰਗ ਅਫਸਰ ਨਾਇਬ ਤਹਿਸੀਲਦਾਰ ਅੰਮ੍ਰਿਤਸਰ-1 ਅਤੇ ਰਈਆ ਦੇ ਸਹਾਇਕ ਰਿਟਰਨਿੰਗ ਅਫਸਰ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਤੇ ਸਹਾਇਕ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਤਾਇਨਾਤ ਕੀਤੇ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਹ ਚੋਣਾਂ ਈ.ਵੀ ਐਮ ਮਸ਼ੀਨਾਂ ਨਾਲ ਕਰਵਾਈਆਂ ਜਾਣਗੀਆਂ ਤੇ ਕਰੀਬ 700 ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਪੋਲਿੰਗ ਪਾਰਟੀਆਂ ਦੀ ਪਹਿਲੀ ਰਿਹਰਸਲ 14 ਫਰਵਰੀ ਨੂੰ ਸਵੇਰੇ 10 ਵਜੇ ਤੇ ਦੂਸਰੀ ਰਿਹਰਸਲ 21 ਫਰਵਰੀ 2015 ਨੂੰ ਸਵੇਰੇ 10 ਵਜੇ ਕਰਵਾਈ ਜਾਵੇਗੀ। ਰਮਦਾਸ ਨਗਰ ਕੌਸਲ ਲਈ ਨਾਮਜ਼ਦਗੀ ਪੱਤਰ ਐਸ.ਡੀ.ਐਮ ਅਜਨਾਲਾ ਦੀ ਅਦਾਲਤ ਵਿਖੇ ਲਏ ਜਾਣਗੇ, ਰਿਹਰਸਲ ਰੈਸਟ ਹਾਊਸ ਅਜਨਾਲਾ ਨੇੜੇ ਦਫਤਰ ਐਸ.ਡੀ.ਐਮ ਅਜਨਾਲਾ, ਚੋਣਾਂ ਨਾਲ ਸਬੰਧਿਤ ਸਮਾਨ ਰੈਸਟ ਹਾਊਸ ਅਜਨਾਲਾ ਨੇੜੇ ਦਫਤਰ ਐਸ.ਡੀ.ਐਮ ਅਜਨਾਲਾ ਤੋਂ ਮਿਲੇਗਾ ਅਤੇ ਈ.ਵੀ.ਐਮ ਮਸ਼ੀਨਾਂ ਲਈ ਸਟਰਾਂਗ ਰੂਮ ਦਫਤਰ ਐਸ.ਡੀ.ਐਮ ਵਿਖੇ ਬਣਾਇਆ ਗਿਆ ਹੈ। ਅਜਨਾਲਾ ਨਗਰ ਕੌਸਲ ਲਈ ਨਾਮਜ਼ਦਗੀ ਪੱਤਰ ਐਸ.ਡੀ.ਐਮ ਅਜਨਾਲਾ ਦੀ ਅਦਾਲਤ ਵਿਖੇ ਲਏ ਜਾਣਗੇ, ਰਿਹਰਸਲ ਰੈਸਟ ਹਾਊਸ ਅਜਨਾਲਾ ਨੇੜੇ ਦਫਤਰ ਐਸ.ਡੀ.ਐਮ ਅਜਨਾਲਾ, ਚੋਣਾਂ ਨਾਲ ਸਬੰਧਿਤ ਸਮਾਨ ਰੈਸਟ ਹਾਊਸ ਅਜਨਾਲਾ ਨੇੜੇ ਦਫਤਰ ਐਸ.ਡੀ.ਐਮ ਅਜਨਾਲਾ ਤੋਂ ਮਿਲੇਗਾ ਅਤੇ ਈ.ਵੀ.ਐਮ ਮਸ਼ੀਨਾਂ ਲਈ ਸਟਰਾਂਗ ਰੂਮ ਦਫਤਰ ਐਸ.ਡੀ.ਐਮ ਵਿਖੇ ਬਣਾਇਆ ਗਿਆ ਹੈ।ਮਜੀਠਾ ਨਗਰ ਕੌਸਲ ਲਈ ਨਾਮਜ਼ਦਗੀ ਪੱਤਰ ਅਦਾਲਤ ਤਹਿਸੀਲਦਾਰ ਅੰਮ੍ਰਿਤਸਰ-1 ਵਿਖੇ ਲਏ ਜਾਣਗੇ, ਰਿਹਰਸਲ ਸਰੂਪ ਰਾਣੀ ਸਰਕਾਰੀ ਕਾਲਜ (ਲੜਕੀਆਂ) ਅੰਮ੍ਰਿਤਸਰ, ਚੋਣਾਂ ਨਾਲ ਸਬੰਧਿਤ ਸਮਾਨ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕਲੂ (ਲੜਕੇ) ਮਜੀਠਾ ਤੋਂ ਮਿਲੇਗਾ ਅਤੇ ਈ.ਵੀ.ਐਮ ਮਸ਼ੀਨਾਂ ਲਈ ਸਟਰਾਂਗ ਰੂਮ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕਲੂ (ਲੜਕੇ) ਮਜੀਠਾ ਵਿਖੇ ਬਣਾਇਆ ਗਿਆ ਹੈ, ਜੰਡਿਆਲਾ ਗੁਰੂ ਨਗਰ ਕੌਸਲ ਲਈ ਨਾਮਜ਼ਦਗੀ ਪੱਤਰ ਅਦਾਲਤ ਐਸ.ਡੀ.ਐਮ ਅੰਮ੍ਰਿਤਸਰ-1 ਵਿਖੇ ਲਏ ਜਾਣਗੇ, ਰਿਹਰਸਲ ਸਰੂਪ ਰਾਣੀ ਸਰਕਾਰੀ ਕਾਲਜ (ਲੜਕੀਆਂ) ਅੰਮ੍ਰਿਤਸਰ, ਚੋਣਾਂ ਨਾਲ ਸਬੰਧਿਤ ਸਮਾਨ ਸੇਂਟ ਸੋਲਜ਼ਰ ਡੇ-ਬੋਰਡਿੰਗ ਸਕੂਲ ਜੋਤੀਸਰ, ਜੰਡਿਆਲਾ ਗੁਰੂ ਤੋਂ ਮਿਲੇਗਾ ਅਤੇ ਈ.ਵੀ.ਐਮ ਮਸ਼ੀਨਾਂ ਲਈ ਸਟਰਾਂਗ ਰੂਮ ਸੇਂਟ ਸੋਲਜ਼ਰ ਡੇ-ਬੋਰਡਿੰਗ ਸਕੂਲ ਜੋਤੀਸਰ, ਜੰਡਿਆਲਾ ਗੁਰੂ ਵਿਖੇ ਬਣਾਇਆ ਗਿਆ ਹੈ ਅਤੇ ਰਈਆ ਲਈ ਨਾਮਜ਼ਦਗੀ ਪੱਤਰ ਦਫ਼ਤਰ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਵਿਖੇ ਲਏ ਜਾਣਗੇ, ਰਿਹਰਸਲ ਸ੍ਰੀ ਮਾਤਾ ਗੰਗਾ ਕੰਨਿਆ ਸਰਕਾਰੀ ਸੀਨੀ. ਸਕੂਲ ਬਾਬਾ ਬਕਾਲਾ ਸਾਹਿਬ, ਚੋਣਾਂ ਨਾਲ ਸਬੰਧਿਤ ਸਮਾਨ ਸ੍ਰੀ ਮਾਤਾ ਗੰਗਾ ਕੰਨਿਆ ਸਰਕਾਰੀ ਸੀਨੀ. ਸਕੂਲ ਬਾਬਾ ਬਕਾਲਾ ਸਾਹਿਬ ਤੋਂ ਮਿਲੇਗਾ ਅਤੇ ਈ.ਵੀ.ਐਮ ਮਸ਼ੀਨਾਂ ਲਈ ਸਟਰਾਂਗ ਰੂਮ ਸ੍ਰੀ ਮਾਤਾ ਗੰਗਾ ਕੰਨਿਆ ਸਰਕਾਰੀ ਸੀਨੀ. ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਬਣਾਇਆ ਗਿਆ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply