Friday, March 20, 2026

ਸ਼ਹਿਰ ਦਾ ਭੰਗੀ ਚੋਅ ਬਣਿਆ ਸਵਾਇਨ ਫਲੂ ਦੀ ਨਰਸਰੀ

ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਸੋਸ਼ਲ ਡੈਮੋਕ੍ਰੇਟਿਕ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਹਰਜੀਤ ਸਿੰਘ, ਰਾਜ ਕੁਮਾਰ, ਨੇਮੀ ਲਾਲ, ਐਡਵੋਕੇਟ ਹਨੀ ਅਜ਼ਾਦ ਅਤੇ ਖੁਸ਼ੀ ਗਰਗ ਨੇ ਦੇਸ਼ ਅੰਦਰ ਸਵਾਇਨ ਫਲੂ ਵਰਗੇ ਮਨੁੱਖੀ ਜਾਨ ਲੇਵਾ ਫਲੂ ਅਤੇ ਹੋਰ ਭਿਆਨਕ ਬੀਮਾਰੀਆਂ ਕੈਂਸਰ , ਟੀ ਬੀ ਦਮਾ ਵਲੋਂ ਪੈਰ ਪਸਾਰਨ ਨੂੰ ਲੈ ਕੇ ਸਿਹਤ ਵਿਭਾਗ, ਪ੍ਰਦੂਸ਼ਣ ਕੰਟਰੋਲ ਅਤੇ ਪੈਡੂ ਵਿਕਾਸ ਤੇ ਸ਼ਹਿਰੀ ਵਿਕਾਸ ਦੇ ਨਾਮ ਤੇ ਝੂਠ ਬੋਲਣ ਦੀ ਮਿਜਾਇਲਾਂ ਛਡੱਣ ਵਾਲੀਆਂ ਸਰਕਾਰਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਜਿਥੇ ਅਬਾਦੀ ਝੂਗੀ ਝੌਂਪੜੀਆਂ, ਕੱਚੇ ਘਰਾਂ ਅਤੇ ਤੰਗ ਅਬਾਦੀ ਅਤੇ ਸਲਾਭੇ ਨਾਲ ਭਰੇ ਘਰਾਂ ਵਿਚ ਲੋਕ ਰਹਿੰਦੇ ਹਨ ਉਥੇ ਫਲੂ ਨਹੀਂ ਹੋਵੇਗਾ ਤੇ ਹੋਰ ਕੀ ਹੋਵੇਗਾ ! ਧੀਮਾਨ ਨੇ ਦਸਿਆ ਕਿ ਦੇਸ਼ ਅੰਦਰ ਕਦੇ ਡੈਂਗੂ ਦਾ ਕਹਿਰ ਤੇ ਕਦੇ ਸਵਾਇਨ ਫਲੂ ਦਾ ਕਹਿਰ ਅਤੇ ਕਦੇ ਕੈਂਸਰ ਦਾ ਕਹਿਰ। ਇਹ ਸਭ ਕੁਝ ਸਰਕਾਰਾਂ ਦੇ ਕੀਤੇ ਹੋਏ ਝੂਠੇ ਵਿਕਾਸ ਅਤੇ ਫੈਲੇ ਭਿਸ੍ਰਟਾਚਾਰ ਅਤੇ ਵਿਦਿਆ ਦੇ ਖੇਤਰ ਵਿਚ ਆਈ ਵੱਡੀ ਗਿਰਾਵਟ ਦਾ ਹੀ ਕਾਰਨ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਦੇਸ਼ ਅੰਦਰ ਲੋਕਾ ਨੂੰ ਸੰਵਿਧਾਨਕ ਮੁਢੱਲੇ ਅਧਿਕਾਰਾਂ ਵਾਲਾ ਸਾਫ ਸੁਥਰਾ ਮਾਹੋਲ ਮੁਹਈਆ ਕਰਵਾਉਣ ਦੀ ਥਾਂ ਪੰਜਾਬ ਸਰਕਾਰ ਦਾ ਸਿਹਤ ਮੰਤਰਾਲਾ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਨੀਤੀਆਂ ਤਹਿਤ ਲੋਕਾਂ ਵਿਚ ਡੈਂਗੂ ਬੁਖਾਰ ਦੀ ਤਰਾਂ੍ਹ ਗੁੰਮਰਾਹ ਕਰਨ ਚੇਤਨਾ ਪੈਦਾ ਕਰਨ ਦਾ ਉਪਰਾਲਾ ਕਰ ਰਿਹਾ ਹੈ। ਜਿਸ ਤਰ੍ਹਾਂ ਡੈਂਗੂ ਦੇ ਸਮੇਂ ਕਿਹਾ ਜਾ ਰਿਹਾ ਸੀ ਕਿ ਡੈਂਗੂ ਮਛੱਰ ਸਾਡੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਨਰ ਤੇ ਮਾਦਾ ਮਛੱਰ ਦੀ ਪਹਿਚਾਣ ਕਰਵਾਈ ਜਾ ਰਹੀ ਸੀ, ਸਰਕਾਰ ਜੀ ਲੋਕਾਂ ਨੂੰ ਮਛੱਰ ਦੇ ਪਹਿਚਾਣ ਦੀ ਜਰੂਰਤ ਨਹੀ ਲੋਕਾਂ ਨੂੰ ਸਾਫ ਵਾਤਾਵਰਣ ਚਾਹੀਦਾ ਹੈ। ਅਗਰ ਦੇਸ਼ ਅੰਦਰ ਅਜ਼ਾਦੀ ਦੇ ਬਾਅਦ ਵਿਕਾਸ ਹੋਇਆ ਹੁੰਦਾ ਤਾਂ ਕਦੇ ਵੀ ਦੇਸ਼ ਅੰਦਰ ਅਜਿਹੇ ਲੋਕਮਾਰੂ ਫਲੂ ਪੈਦਾ ਨਾ ਹੁੰਦੇ, ਵਿਕਾਸ ਇਹ ਹੋਇਆ ਹੈ ਕਿ ਲੀਡਰ ਕਰੋੜ ਪਤੀ ਤੇ 80 ਪ੍ਰਤੀਸ਼ਤ ਜਨਤਾ ਨੂੰ ਰੋਟੀ ਵੀ ਨਸੀਬ ਨਹੀਂ ਹੋ ਰਹੀ ਤੇ ਅਤਿ ਗੰਦੀਆਂ ਥਾਵਾਂ ਉਤੇ ਉਨ੍ਹਾਂ ਰਹਿਣ ਬਸੇਰਾ ਹੈ। ਇਹ ਕਿੰਨਾ ਦੁਖਦਾਈ ਹੈ ਕਿ ਦੇਸ਼ ਦਾ ਸੰਵਿਧਾਨ 1950 ਤੋਂ ਦਿਸ਼ਾਂ ਨਿਰਦੇਸ਼ ਦੇ ਰਿਹਾ ਹੈ ਪਰ ਸਰਕਾਰਾਂ ਦੀ ਸਿਹਤ ਉਤੇ ਅਜ਼ਾਦੀ ਦੇ 68 ਸਾਲ ਬੀਤ ਜਾਣਦੇ ਬਾਵਜੂਦ ਹਾਲੇ ਵੀ ਕੋਈ ਅਸਰ ਨਹੀਂ ਹੋ ਰਿਹਾ ਦੇ ਉਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਧੀਮਾਨ ਨੇ ਦਸਿਆ ਕਿ ਪ੍ਰਦੂਸ਼ਣ ਕੰਟਰੋਲ ਐਕਟ 1986, ਸੰਵਿਧਾਨਕ ਮੁਢੱਲੇ ਅਧਿਕਾਰ ਰਾਇਟ ਟੂ ਲਿਵ, ਦਾ ਮਿਉਂਸੀਪਲ ਸੋਲਿਡ ਵੇਸਟ ਮੇਨੇਜਮੈਂਟ ਰੂਲਜ਼ 2000 ਆਦਿ ਸਭ ਦੀ ਖੁਲ੍ਹੇ ਆਮ ਉਲੰਘਣਾ ਹੋ ਰਹੀ ਹੈ। ਇਹ ਕਿੰਨਾ ਦੁਖਦਾਈ ਹੈ ਕਿ ਐਕਟ ਬਣਾਉਾਂਦੀ ੀ ਸਰਕਾਰ ਹੈ ਤੇ ਉਨ੍ਹਾਂ ਦੀ ਉਲੰਘਣਾ ਵੀ ਸਰਕਾਰ ਹੀ ਕਰਦੀ ਹੈ। ਧੀਮਾਨ ਨੇ ਹੁਸ਼ਿਆਰ ਪੁਰ ਸ਼ਹਿਰ ਵਿਚੋਂ ਲੰਘਦਾ ਭੰਗੀ ਚੋਅ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦੇ ਵਿਕਾਸ ਨੇ ਭੰਗੀ ਚੋਅ ਦਾ ਸਾਰਾ ਕੁਦਰਤੀ ਤੇ ਸਾਫ ਸਫਾਈ ਵਾਲਾ ਸਟੈਂਡਰਡ ਹੀ ਖਤਮ ਕਰਕੇ ਰਖ ਦਿਤਾ। ਜਿਥੇ ਅਵਾਰਾ ਸੂਅਰ, ਪਸ਼ੂ, ਲੋਕਾ ਦੇ ਘਰਾਂ ਦਾ ਗੰਦਾ ਸੀਵਰੇਜ ਵਾਲਾ ਪਾਣੀ ਚੋਅ ਵਿਚ ਖੁਲ੍ਹੇ ਆਮ ਬੀਮਾਰੀਆਂ ਨੂੰ ਸਦਾ ਦੇ ਰਿਹਾ ਹੈ। ਉਸ ਚੋਅ ਦਾ ਸਾਰਾ ਅਧਾਰ ਹੀ ਟੋਕਸਿਕ ਬਣਾ ਦਿਤਾ ਹੈ। ਨਿਯਮਾਂ ਅਨੁਸਾਰ ਕਿਸੇ ਵੀ ਪਿੰਡ ਜਾਂ ਸ਼ਹਿਰ ਦੀ ਅਬਾਦੀ ਅੰਦਰ ਕਿਸੇ ਵੀ ਤਰ੍ਹਾਂ ਦਾ ਕੂੜਾ ਕਰਕਟ ਡੰਪ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਖੁਲੀ ਹਵਾ ਵਿਚ ਰਖਿਆ ਜਾ ਸਕਦਾ ਹੈ। ਕੂੜੇ ਵਿਚੋਂ ਪੈਦਾ ਹੋਣ ਵਾਲੀਆਂ ਗੈਸਾਂ ਦਾ ਹਵਾ ਵਿਚ ਮੌਜੂਦ ਗੈਸਾਂ ਦਾ ਸੁਮਲੇ ਹੋਰ ਵੀ ਮਨੁੱਖ ਲਈ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ, ਜਿਸ ਕਾਰਨ ਅਜਿਹੇ ਫਲੂ ਵਾਲਾ ਬੈਕਟੀਰੀਆ ਲੋਕਾਂ ਲਈ ਘਾਤਕ ਸਿੱਧ ਹੋ ਰਿਹਾ ਹੈ। ਪਰ ਇਸ ਸਥਿਤੀ ਦਾ ਅਸਰ ਸਿੱਧਾ ਲੋਕਾਂ ਦੀ ਸਿਹਤ ਉਤੇ ਪੈਂਦਾ ਹੈ, ਖਾਸਕਰ ਆਸ ਪਾਸ ਰਹਿੰਦੇ ਲੋਕਾਂ ਲਈ ਤਾਂ ਭੰਗੀ ਚੋਅ ਸੰਤਾਪ ਬਣ ਚੁੱਕਾ ਹੈ, ਸਰਕਾਰੀ ਮੰਤਰੀ ਵਿਕਾਸ ਦੀਆਂ ਝੂਠੀਆਂ ਡੀਂਗਾਂ ਮਾਰਨ ਵਾਲੇ ਦੱਸਣ ਕਿ ਭੰਗੀ ਚੋਅ ਨੂੰ ਗਦੰਗੀ ਨਾਲ ਭਰਨ ਨੂੰ ਵਿਕਾਸ ਕੋਣ ਕਹੇਗਾ ਤੇ ਕਿਹੜਾ ਵਿਕਾਸ ਹੈ ? ਅਜਿਹਾ ਹੋਣ ਨਾਲ ਦੇਸ਼ ਨੂੰ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਪਰ ਸਾਡੇ ਸਰਕਾਰਾਂ ਦੇ ਮੰਤਰਾਲੇ ਐਨੇ ਕੁਸ਼ਲ ਹਨ ਕਿ ਅਸਲ ਕੰਮ ਕਰਨ ਦੀ ਥਾਂ ਹਵਾ ਵਿਚ ਖੁਲ੍ਹੇ ਦਰਬਾਰ ਲਗਾ ਕਿ ਵਿਕਾਸ ਦੀਆਂ ਹਵਾਈ ਆਤਿਸ਼ਵਾਜੀਆਂ ਛੱਡ ਰਹੇ ਹਨ। ਕਿਉਂਕੇ ਇਨ੍ਹਾਂ ਨੂੰ ਲੋਕਾਂ ਦਾ ਘੱਟੀਆ ਰਹਿਣ ਸਹਿਣ ਨਰਜ਼ ਨਹੀਂ ਆਉਾਂਦਾ,ਕਿਥੇ ਖੜੀ ਹੈ ਇਨ੍ਹਾਂ ਦੀ ਸੋਚ? ਧੀਮਾਨ ਨੇ ਕਿਹਾ ਕਿ ਜੇ ਸਰਕਾਰਾਂ ਨੇ ਅਪਣੇ ਆਪ ਨੂੰ ਨਾ ਬਦਲਿਆ ਤਾਂ ਦੇਸ਼ ਵੱਡੀਆਂ ਮੁਸੀਬਤਾਂ ਵਿਚ ਜਕੜ ਜਾਵੇਗਾ,ਜਿਸ ਵਿਚੋਂ ਨਿਕਲਣ ਲਈ ਸਾਲਾਂ ਲਗਣਗੇ ਤੇ ਅਰਬਾਂ ਰੁਪਇਆ ਬਰਵਾਦ ਹੋਵੇਗਾ। ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਇਸ ਤਰ੍ਹਾਂ ਦੇ ਫਲੂ ਨਾਲ ਹੋਣ ਵਾਲੇ ਨੁਕਸਾਨ ਅਤੇ ਖਰਚੇ ਦੇ ਸਾਰੇ ਵੇਰਵੇ ਤੇ ਬਿੱਲ ਸੰਭਾਲ ਕੇ ਰਖਣ ਅਤੇ ਸੇਹਿਤ ਵਿਭਾਗ ਵਿਰੁਧ ਮਾਨਯੋਗ ਅਦਾਲਤਾਂ ਵਿਚ ਜਾਣ ਦੇ ਕਿਸੇ ਵੀ ਅਣਸੁਖਾਂਵੀ ਘਟਨਾ ਲਈ 20,20 ਲੱਖ ਰੁਪਏ ਦਾ ਮੁਆਵਜਾ ਦੀ ਮੰਗ ਕਰਨ। ਧੀਮਾਨ ਨੇ ਕਿਹਾ ਕਿ ਇਹ ਗਲੱਤੀ ਸਰਕਾਰ ਦੀ ਹੈ ਨਾ ਕਿ ਲੋਕਾਂ ਦੀ ਅਤੇ ਅਜਿਹੇ ਘਟੀਆ ਵਾਤਾਵਰਣ ਦੇ ਵਿਰੁਧ ਲਾਮਬੰਦ ਹੋਣ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੌਥਾ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ ਆਯੋਜਿਤ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ …

Leave a Reply