Saturday, July 25, 2026

ਹੁਣ ਜਿਲਾ ਸਿੱਖਿਆ ਅਫਸਰ (ਐ.ਸਿ) ਕੈਂਪ ਦੌਰਾਨ ਸੁਨਣਗੇ ਸਮੱਸਿਆਵਾਂ

PPN1102201518ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਜਨਤਾ ਦੀਆਂ ਸ਼ਿਕਾਇਤਾ ਅਤੇ ਕੋਰਟ ਕੇਸਾ ਨੂੰ ਜਨ ਸਹਮਤੀ ਨਾਲ ਨਿਪਟਾਉਣ ਲਈ ਸਿੱਖਿਆ ਵਿਭਾਗ ਦੀ ਅਨੋਖੀ ਪਹਿਲ ਅਧੀਨ ਜਿਲਾ੍ਹ ਸਿੱਖਿਆ ਅਫਸਰ (ਐ.ਸਿ) ਫਾਜਿਲਕਾ ਸ਼੍ਹੀ ਹਰੀ ਚੰਦ ਕੰਬੋਜ ਜੀ ਵੱਲੋ ਵਿਭਾਗੀ ਹਦਾਇਤਾਂ ਅਧੀਨ 14-02-2015 ਨੂੰ ਦਿਨ ਸ਼ਨੀਵਾਰ ਸਮਾਂ ਸਵੇਰੇ 10:00 ਵਜੇ ਤਂੋ ਬਾਅਦ ਦੁਪਿਹਰ 02:00 ਵਜੇ ਤੱਕ ਕੈਪ ਲਗਾਇਆ ਜਾਣਾ ਹੈ।ਕੈਂਪ ਦੌਰਾਨ ਸ਼੍ਰੀ ਹਰੀ ਚੰਦ ਕੰਬੋਜ ਜਿਲਾ੍ਹ ਸਿੱਖਿਆ ਅਫਸਰ (ਐ.ਸਿ) ਫਾਜਿਲਕਾ ਅਧਿਆਪਕਾ/ਕਰਮਚਾਰੀਆਂ/ਆਮ ਜਨਤਾ ਦੀਆਂ ਸਮੱਸਿਆਵਾ ਸੁਣਨਗੇ ਅਤੇ ਨਿਪਟਾਰਾ ਕਰਨਗੇ।ਇਸ ਸਬੰਧੀ ਦਫਤਰੀ ਅਮਲੇ ਨੂੰ ਕੈਪ ਦੌਰਾਨ ਹਾਜਰ ਰਹਿਣ ਦੀਆਂ ਹਦਾਇਤਾ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ ਵੀ ਜਿਕਰਯੋਗ ਹੈ ਕਿ ਵਿਭਾਗੀ ਹਦਾਇਤਾ ਅਨੁਸਾਰ ਇਹ ਕੈਪ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਲਗਾਇਆ ਜਾਵੇਗਾ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply