ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਵੱਲੋਂ ਬਣਾਏ ਜੋਨ ਇੰਚਾਰਜ਼ਾਂ ਨੂੰ ਦਿਤੀ ਵਧਾਈ

ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੀ ਪੰਜਾਬ ਯੂਨਿਟ ਦੀ ਫਾਜ਼ਿਲਕਾ ਇਕਾਈ ਵੱਲੋਂ ਸੜਕ ਸੁਰੱਖਿਆ ਤੇ ਇਕ ਪ੍ਰੋਗਰਾਮ ਕਰਵਾਇਆ ਜਾਵੇਗਾ ਤੇ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਜਾਵੇਗਾ।ਇਸ ਸੰਬੰਧੀ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਪ੍ਰਧਾਨ ਹਰਮੀਤ ਸਿੰਘ ਜੱਸਲ ਹਾਜ਼ਰ ਸਨ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਰਾਜਨ ਲੂਨਾ ਨੇ ਦੱਸਿਆ ਕਿ ਇਕਾਈ ਵੱਲੋਂ ਵੱਖ-ਵੱਖ ਸਮੇਂ ਤੇ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਸਮਾਜ ਸੇਵਾ ਨਾਲ ਜੋੜਿਆ ਜਾਂਦਾ ਰਿਹਾ ਹੈ ਤੇ ਹੁਣ ਵੀ ਇਕਾਈ ਸੜਕ ਸੁਰੱਖਿਆ ਤੇ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ।ਉਨ੍ਹਾਂ ਦੱਸਿਆ ਕਿ ਜਿਸ ਵਿਚ ਲੋਕਾਂ ਨੂੰ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਸੜਕ ਦੁਰਘਟਨਾਵਾਂ ਤੋਂ ਬਚਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਜਲਦ ਹੀ ਇਕ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਜਿਲ੍ਹਾ ਪ੍ਰਧਾਨ ਲੂਨਾ ਨੇ ਦੱਸਿਆ ਕਿ ਮੀਟਿੰਗ ਵਿਚ ਰਾਸ਼ਟਰੀ ਪ੍ਰਧਾਨ ਰਾਜ ਲਾਲ ਸਿੰਘ ਪਟੇਲ ਵੱਲੋਂ ਦੇਸ਼ ਦੇ ਵੱਖ-ਵੱਖ ਜੋਨਾਂ ਦੇ ਬਣਾਏ ਗਏ ਇੰਚਾਰਜ਼ਾਂ ਜਿਨ੍ਹਾਂ ਵਿਚ ਨਾਰਥ ਇੰਡੀਆ ਜੋਨ ਲਈ ਚੇਤਨ ਸ਼ਰਮਾ, ਵੈਸਟ ਇੰਡੀਆਂ ਜੋਨ ਲਈ ਵਿਨੋਦ ਆਜਾਦ ਖਾਨ, ਨਾਰਥ ਈਸਟ ਇੰਡੀਆ ਜੋਨ ਲਈ ਟੇਚੀ ਗਾਂਬੂ ਤਾਰਾ, ਈਸਟ ਇੰਡੀਆਂ ਜੋਨ ਲਈ ਬ੍ਰਿਜ਼ਭਾਨ ਸਿੰਘ ਤੋਂ ਇਲਾਵਾ ਸੰਸਥਾਂ ਦੇ ਰਾਸ਼ਟਰੀ ਸੰਯੁਕਤ ਸਕੱਤਰ ਲਈ ਸਰਫਰਾਜ ਹੁਸੈਨ ਅਤੇ ਵੋਮੈਨ ਸੈਲ ਲਈ ਮੇਘਾ ਕੁਮਾਰੀ ਨੂੰ ਰਾਸ਼ਟਰੀ ਸਕੱਤਰ ਬਣਾਏ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਪਟੇਲ ਦੀ ਦੂਰਅੰਦੇਸ਼ੀ ਸੋਚ ਅਤੇ ਯੋਗ ਅਗਵਾਈ ਵਿਚ ਕਮੇਟੀ ਦੇਸ਼ ਭਰ ਵਿਚੋਂ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਹਰ ਸੰਭਵ ਯਤਨ ਕਰੇਗੀ। ਸੰਸਥਾ ਪੂਰੀ ਤਰਾਂ ਨਾਲ ਭ੍ਰਿਸ਼ਟਚਾਰ ਤੇ ਹੋਰ ਬੁਰਾਈਆਂ ਖਤਮ ਕਰਨ ਲਈ ਕਮਰ ਕੱਸ ਚੁੱਕੀ ਹੈ, ਚੋਣਾਂ ਖਤਮ ਹੁੰਦਿਆਂ ਹੀ ਕਮੇਟੀ ਵੱਲੋਂ ਸਾਈਬਰ ਕਰਾਈਮ ਤੇ ਸਕੂਲਾਂ ਕਾਲਜਾਂ ਵਿਚ ਸੈਮੀਨਾਰ ਕਰਵਾਏ ਜਾਣਗੇ।ਮੀਟਿੰਗ ਵਿਚ ਮੀਤ ਪ੍ਰਧਾਨ ਪੰਜਾਬ ਸ਼ੈਲਿੰਦਰ ਸਿੰਘ ਸ਼ੈਲੀ ਸ਼ਾਹ, ਰਜੇਸ਼ ਸ਼ਰਮਾ, ਸੁਖਵਿੰਦਰ ਸਿੰਘ, ਨਰੇਸ਼ ਕਾਮਰਾ, ਰੁਪੇਸ਼ ਸ਼ਰਮਾ, ਜਗਜੀਤ ਸਿੰਘ ਜੱਗੀ, ਨਿਤਿਨ ਕਟਾਰੀਆ, ਸੁਰਿੰਦਰ ਸਚਦੇਵਾ, ਵਿਨੋਦ ਕੁਮਾਰ, ਮੋਹਿਤ ਦਹੂਜਾ ਆਦਿ ਮੈਂਬਰਾਂ ਨੇ ਨਵੇਂ ਬਣੇ ਅਹੁਦੇਦਾਰਾਂ ਨੂੰ ਵਧਾਈ ਦਿਤੀ।
Punjab Post Daily Online Newspaper & Print Media