
ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ) -ਨਗਰ ਨਿਗਮ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ 224 ਉਮੀਦਵਾਰਾਂ ਨੇੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਅੱਜ ਆਖਰੀ ਦਿਨ ਹੋਈਆਂ ਨਾਮਜ਼ਦਗੀਆਂ ਸਮੇਤ 7 ਫਰਵਰੀ ਤੋੋਂ ਅੱਜ 11 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਆਖਰੀ ਮਿਤੀ ਤੱਕ ਕੁੱਲ 235 ਉਮੀਦਵਾਰਾਂ ਵੱਲੋੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰਬਰ 1 ਵਿੱਚ 5 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਵਾਰਡ ਨੰ: 2 ਵਿੱਚ 3 ਉਮੀਦਵਾਰਾਂ, ਵਾਰਡ ਨੰ: 3 ‘ਚ 5, ਵਾਰਡ ਨੰ: 4 ‘ਚ 4, ਵਾਰਡ ਨੰ: 5’ਚ 5, ਵਾਰਡ 6 ਵਿੱਚ 5, ਵਾਰਡ ਨੰ: 7 ਵਿੱਚ 3, ਵਾਰਡ ਨੰ: 8 ਵਿੱਚ 6, ਵਾਰਡ ਨੰਬਰ 9 ਵਿੱਚ 3, ਵਾਰਡ ਨੰ: 10 ਵਿੱਚ 3, ਵਾਰਡ ਨੰ: 11 ਵਿੱਚ 3, ਵਾਰਡ ਨੰ: 12 ਵਿੱਚ 4, ਵਾਰਡ ਨੰ: 13 ਵਿੱਚ 3, ਵਾਰਡ ਨੰ: 14 ਵਿੱਚ 8, ਵਾਰਡ ਨੰ: 15 ਵਿੱਚ 6, ਵਾਰਡ ਨੰ: 16 ਵਿੱਚ 6, ਵਾਰਡ ਨੰ: 17 ਵਿੱਚ 6, ਵਾਰਡ ਨੰ: 18 ਵਿੱਚ 3, ਵਾਰਡ ਨੰ: 19 ਵਿੱਚ 2, ਵਾਰਡ ਨੰ: 20 ਵਿੱਚ 5, ਵਾਰਡ ਨੰ: 21 ਵਿੱਚ 5, ਵਾਰਡ ਨੰ: 22 ਵਿੱਚ 4, ਵਾਰਡ ਨੰ: 23 ਵਿੱਚ 8, ਵਾਰਡ ਨੰ: 24 ਵਿੱਚ 3, ਵਾਰਡ ਨੰ: 25 ਵਿੱਚ 6, ਵਾਰਡ ਨੰ: 26 ਵਿੱਚ 8, ਵਾਰਡ ਨੰ: 27 ਵਿੱਚ 10, ਵਾਰਡ ਨੰ: 28 ਵਿੱਚ 6, ਵਾਰਡ ਨੰ: 29 ਵਿੱਚ 4, ਵਾਰਡ ਨੰ: 30 ਵਿੱਚ 2, ਵਾਰਡ ਨੰ: 31 ਵਿੱਚ 4 , ਵਾਰਡ ਨੰ: 32 ਵਿੱਚ 3, ਵਾਰਡ ਨੰ: 33 ਵਿੱਚ 3, ਵਾਰਡ ਨੰ: 34 ਵਿੱਚ 3, ਵਾਰਡ ਨੰ: 35 ਵਿੱਚ 5, ਵਾਰਡ ਨੰ: 36 ਵਿੱਚ 4, ਵਾਰਡ ਨੰ: 37 ਵਿੱਚ 6, ਵਾਰਡ ਨੰ: 38 ਵਿੱਚ 5, ਵਾਰਡ ਨੰ: 39 ਵਿੱਚ 6, ਵਾਰਡ ਨੰ: 40 ਵਿੱਚ 5, ਵਾਰਡ ਨੰ: 41 ਵਿੱਚ 3, ਵਾਰਡ ਨੰ: 42 ਵਿੱਚ 3, ਵਾਰਡ ਨੰ: 43 ਵਿੱਚ 4, ਵਾਰਡ ਨੰ: 44 ਵਿੱਚ 4, ਵਾਰਡ ਨ:ੰ 45 ਵਿੱਚ 7, ਵਾਰਡ ਨੰ: 46 ਵਿੱਚ 4, ਵਾਰਡ ਨੰ: 47 ਵਿੱਚ 6, ਵਾਰਡ ਨੰ: 48 ਵਿੱਚ 5, ਵਾਰਡ ਨੰ: 49 ਵਿੱਚ 6 ਅਤੇ ਵਾਰਡ ਨੰ: 50 ਵਿੱਚ 5 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ।
ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 13 ਫਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media